ਲੰਡਨ, ਪੀਟੀਆਈ : ਸਰਕਾਰੀ ਖੇਤਰ 'ਚ ਕਰਜ਼ਦਾਤਾ ਪੰਜਾਬ ਨੈਸ਼ਨਲ ਬੈਂਕ (PNB) ਨੂੰ ਬ੍ਰਿਟੇਨ 'ਚ ਬਕਾਇਆ ਕਰਜ਼ ਵਸੂਲੀ ਮਾਮਲੇ 'ਚ ਵੱਡੀ ਜਿੱਤ ਮਿਲੀ ਹੈ। ਬ੍ਰਿਟੇਨ ਦੇ ਇਕ ਉੱਚ ਅਦਾਲਤ ਨੇ ਪੀਐੱਨਬੀ ਦੀ ਸਹਾਇਕ ਸ਼ਾਖਾ ਪੰਜਾਬ ਨੈਸ਼ਨਲ ਬੈਂਕ ਇੰਟਰਨੈਸ਼ਨਲ ਲਿ. (PNBIL) ਦੇ ਪੱਖ 'ਚ 2.2 ਕਰੋੜ ਡਾਲਰ ਦੇ ਹਰਜ਼ਾਨੇ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਨ੍ਹਾਂ ਸਾਰਿਆਂ ਮਾਮਲਿਆਂ 'ਚ ਨਜੀਰ ਸਾਬਤ ਹੋਵੇਗਾ। ਜਿਨ੍ਹਾਂ ਨੂੰ ਕਰਜ਼ਦਾਰ ਪ੍ਰਮੋਟਰਜ਼ ਖ਼ਿਲਾਫ਼ ਬ੍ਰਿਟੇਨ ਦੀ ਅਦਾਲਤਾਂ 'ਚ ਭਾਰਤੀ ਬੈਂਕਾਂ ਨੇ ਪੇਸ਼ ਕੀਤਾ ਹੈ। ਹਾਲਾਂਕਿ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਇਸ ਮਾਮਲੇ ਤੇ ਬੰਦ ਪਈ ਕਿੰਗਫਿਸ਼ਰ ਏਅਰਲਾਇੰਸ ਦੇ ਬਕਾਇਆ ਕਰਜ਼ੇ ਨੂੰ ਲੈ ਕੇ ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਖ਼ਿਲਾਫ਼ ਚਲਾਏ ਜਾ ਰਹੇ ਮਾਮਲੇ 'ਚ ਕੋਈ ਸਿੱਧਾ ਸੰਬੰਧ ਨਹੀਂ ਹੈ।

ਪੀਐੱਨਬੀਆਈਐੱਲ ਦਾ ਇਹ ਮਾਮਲਾ ਸਾਲ 2012 ਤੇ 2013 ਦਾ ਹੈ ਜਦੋਂ ਉਸ ਨੇ ਕ੍ਰੂਜਲਾਈਨਰ ਐੱਮਵੀ ਡੇਲਫਿਨ ਦੀ ਖ਼ਰੀਦ ਨੂੰ ਲੈ ਕੇ ਵਿਸ਼ਾਲ ਕ੍ਰੂਜ ਲਿ. ਨੂੰ ਕਰਜ਼ ਦਿੱਤਾ ਸੀ। ਇਸ ਕਰਜ਼ ਨੂੰ ਕਥਿਤ ਤੌਰ 'ਤੇ ਸੁਪੀਰੀਅਰ ਡ੍ਰਿੰਕਸ ਪ੍ਰਾਈਵੇਟ ਲਿ. ਦੇ ਚੇਅਰਮੈਨ ਤੇ ਭਾਰਤ 'ਚ ਕੋਕਾ ਕੋਲਾ ਦੇ ਮੈਨੂਫੈਕਚਰ ਪ੍ਰਦੀਪ ਅਗਰਵਾਲ ਦੀ ਗਾਰੰਟੀ ਹਾਸਲ ਸੀ।

ਜ਼ਿਕਰਯੋਗ ਹੈ ਕਿ ਫੈਸਲੇ ਦੇ ਤਹਿਤ ਅਦਾਲਤ ਨੇ ਆਦੇਸ਼ ਦਿੱਤਾ ਕਿ ਮਾਮਲੇ 'ਚ ਪੀਐੱਨਬੀਆਈਐੱਲ ਨੂੰ ਅੰਤਰਿਮ ਭੁਗਤਾਨ ਦੇ ਤੌਰ 'ਤੇ 70,000 ਬ੍ਰਿਟਿਸ਼ ਪਾਊਂਡ ਭਾਵ ਲਗਪਗ 68 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇ। ਦਿਲਚਸਪ ਇਹ ਹੈ ਕਿ ਇਸ ਮਾਮਲੇ 'ਚ ਪੀਐੱਨਬੀਆਈਐੱਲ ਨੂੰ ਕਾਨੂੰਨੀ ਸਲਾਹ ਦੇਣ ਵਾਲੀ ਕੰਪਨੀ ਟੀਐੱਲਟੀ ਐੱਲਐੱਲਪੀ ਹੈ ਜੋ 13 ਭਾਰਤੀ ਬੈਂਕਾਂ ਨੂੰ ਵਿਜੈ ਮਾਲੀਆ ਤੋਂ 1.05 ਅਰਬ ਪਾਊਂਡ ਦੇ ਅਨੁਮਾਨਿਤ ਕਰਜ਼ ਦੀ ਵਸੂਲੀ ਮਾਮਲੇ 'ਚ ਵੀ ਸਲਾਹ ਦੇ ਰਹੀ ਹੈ।

Posted By: Ravneet Kaur