Free ATM Cash Transactions: ਮੌਜੂਦਾ ਸਮੇਂ ’ਚ ਕੋਈ ਬੈਂਕ ਆਪਣੇ ਗਾਹਕਾਂ ਨੂੰ ਇਕ ਤੈਅ limit ਤੋਂ ਬਾਅਦ ਏਟੀਐੱਮ ਟਰਾਂਜੈਕਸ਼ਨ ’ਤੇ ਚਾਰਜ ਲੈਂਦੇ ਹਨ। ਦੇਸ਼ ’ਚ ਕਈ ਅਜਿਹੇ ਬੈਂਕ ਹਨ ਜੋ 5 ਵਾਰ ਏਟੀਐੱਮ ਟਰਾਂਜੈਕਸ਼ਨ ਦੀ ਛੋਟ ਦਿੰਦੇ ਹਨ ਪਰ ਉਸ ਤੋਂ ਬਾਅਦ ਗਾਹਕਾਂ ਤੋਂ ਚਾਰਜ ਵਸੂਲ ਕਰਦੇ ਹਨ। ਹਾਲਾਂਕਿ ਮੈਟਰੋ ਸ਼ਹਿਰਾਂ ਇਹ ਲਿਮੀਟ 3 ਵਾਰ ਹੀ ਦਿੱਤੀ ਜਾਂਦੀ ਹੈ ਪਰ ਅਸੀਂ ਤੁਹਾਨੂੰ ਅੱਜ ਇਕ ਅਜਿਹੀ ਬੈਂਕ ਬਾਰੇ ਦੱਸਣ ਜਾ ਰਹੇ ਹਾਂ ਜੋ Unlimited ATM Transactions ਦੀ ਸਹੂਲਤ ਦਿੰਦਾ ਹੈ।

Ujjivan Small Finance Bank

ਇਹ ਬੈਂਕ ਆਪਣੇ ਗਾਹਕਾਂ ਨੂੰ Unlimited ATM Transactions ਦੀ ਸਹੂਲਤ ਦਿੰਦਾ ਹੈ। ਹਾਲ ਹੀ ’ਚ ਵਰਲਡ ਸੀਨੀਅਰ ਸਿਟੀਜਨ ਡੇਅ ’ਤੇ ਬੈਂਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਬੈਂਕ ਨੇ ਦੱਸਿਆ ਕਿ ਗਾਹਕ ਬੈਂਕ ਬ੍ਰਾਂਚ ਤੇ ਏਟੀਐੱਮ ਦੋਵਾਂ ਥਾਵਾਂ ਤੋਂ unlimited transactions ਕਰ ਸਕਦੇ ਹਨ। ਬੈਂਕ ਆਪਣੇ ਗਾਹਕਾਂ ਨੂੰ ਕੈਸ਼ ਟਰਾਂਜੈਕਸ਼ਨ ਤੇ ਨਾਨ ਕੈਸ਼ ਟਰਾਂਜੈਕਸ਼ਨ ’ਤੇ ਕੋਈ ਚਾਰਜ ਨਹੀਂ ਲੈਂਦਾ ਹੈ।

ਗਾਹਕ ਨੇ ਜਤਾਈ ਖ਼ੁਸ਼ੀ

ਬੈਂਕ ਦੀ ਇਸ ਪਹਿਲ ’ਤੇ ਗਾਹਕਾਂ ਨੇ ਖੁਸ਼ੀ ਜਤਾਈ ਹੈ। ਬੈਂਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ, ਜਿਸ ਦਾ ਗਾਹਕਾਂ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇਕ ਗਾਹਕ ਨੇ ਲਿਖਿਆ ਕਿ ਡਿਜੀਟਲ ਬੈਂਕਿੰਗ ਨੂੰ ਬੜਾਵਾ ਦੇਣ ਲਈਇਹ ਚੰਗੀ ਪਹਿਲ ਹੈ।

ਜੂਨ ਤੋਂ ਆਰਬੀਆਈ ਨੇ ਕੀਤਾ ਸੀ ਬਦਲਾਅ

ਦੱਸਣਯੋਗ ਹੈ ਕਿ ਜੂਨ ਮਹੀਨੇ ’ਚ ਭਾਰਤੀ ਰਿਜ਼ਰਵ ਬੈਂਕ ਨੇ ਏਟੀਐੱਮ ’ਚੋਂ ਕੈਸ਼ ਨਿਕਾਸੀ ਨੂੰ ਲੈ ਕੇ ਨਿਯਮਾਂ ’ਚ ਬਦਲਾਅ ਕੀਤਾ ਸੀ। ਆਰਬੀਆਈ ਨੇ ਵਿੱਤੀ ਲੈਣ-ਦੇਣ ਲਈ 15 ਰੁਪਏ ਤੋਂ 17 ਰੁਪਏ ਤਕ ਤੇ ਗੈਰ ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਤਕ ਪ੍ਰਤੀ ਲੈਣ-ਦੇਣ interchange fee ਵਧਾਉਣ ਨੂੰ ਮਨਜੂਰੀ ਦਿੱਤੀ ਸੀ।

Posted By: Rajnish Kaur