ਨਵੀਂ ਦਿੱਲੀ, ਜੇਐੱਨਐੱਨ : UDAN Scheme ’ਚ 100 ਏਅਰਪੋਰਟ ਨੂੰ ਸ਼ਾਮਲ ਕਰਨ ’ਚ ਅਜੇ ਦੋ ਸਾਲ ਹੋਰ ਲੱਗਣਗੇ। ਕੋਵਿਡ ਮਹਾਮਾਰੀ (Covid mahamari) ਦੇ ਕਾਰਨ ਅਜਿਹਾ ਹੋਵੇਗਾ। ਰੇਟਿੰਗ ਏਜੰਸੀ ਇਕਰਾ (ਆਈਸੀਆਰਏ) ਨੇ ਇਹ ਸ਼ੰਕਾ ਜ਼ਾਹਿਰ ਕੀਤੀ ਹੈ। ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਉਡਾਣ ਦੀ ਰਫ਼ਤਾਰ ਘੱਟ ਹੋਣ ਕਾਰਨ 50 ਫ਼ੀਸਦੀ ਮਾਰਗ ਵੀ ਚਾਲੂ ਨਹੀਂ ਹੋ ਸਕੇ ਤੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦੇ ਯੋਜਨਾ ਅੱਗੇ ਤੇ ਪ੍ਰਭਾਵਿਤ ਹੋ ਸਕਦੀ ਹੈ।


ਰੇਟਿੰਗ ਏਜੰਸੀ ਇਕਰਾ ਦੀ ਰਿਪੋਰਟ


ਰੇਟਿੰਗ ਏਜੰਸੀ ਇਕਰਾ ਦੀ ਰਿਪੋਰਟ ਮੁਤਾਬਕ 2024 ਤਕ ਘੱਟ ਤੋਂ ਘੱਟ 1,000 ਖੇਤਰੀ ਸੰਪਰਕ ਮਾਰਗ (ਆਰਸੀਐੱਸ) ਸ਼ੁਰੂ ਕਰਨ ਤੇ 100 ਤੋਂ ਵੱਧ ਅਸੁਰੱਖਿਅਤ ਤੇ ਛੋਟੇ ਹਵਾਈ ਅੱਡਿਆਂ ਦੇ ਸੰਚਾਲਨ ਦੇ ਟੀਚੇ ਨੂੰ ਪਾਉਣ ’ਚ ਦੋ ਸਾਲ ਦੀ ਦੇਰੀ ਹੋ ਸਕਦੀ ਹੈ।


27 ਅਪ੍ਰੈਲ 2017 ਨੂੰ ਉਡਾਣ ਯੋਜਨਾ ਦੀ ਸ਼ੁਰੂਆਤ ਹੋਈ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਅਪ੍ਰੈਲ 2017 ਨੂੰ ਉਡਾਣ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਆਮ ਲੋਕਾਂ ਨੂੰ ਹਵਾਈ ਯਾਤਰਾ ਦੀ ਸਹੂਲਤ ਦੇਣਾ ਸੀ। ਇਸ ਲਈ ਸਰਕਾਰ ਨੇ ਵਿੱਤੀ ਸਹਾਇਤਾ ਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਚੋਰ ਦਿੱਤਾ। ਇਕਰਾ ਮੁਤਾਬਕ 31 ਮਈ ਤਕ ਉਡਾਣ ਦੇ ਤਹਿਤ ਕੁੱਲ ਮਾਰਗਾਂ ’ਚੋਂ ਸਿਰਫ਼ 47 ਫ਼ੀਸਦੀ ਹਵਾਈ ਅੱਡੇ ਹੀ ਚਾਲੂ ਹੋ ਸਕੇ ਸਨ।


Posted By: Rajnish Kaur