ਨਵੀਂ ਦਿੱਲੀ, ਜੇਐੱਨਐੱਨ : ਹੁਣ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਤਾਂ ਐਮਰਜੈਂਸੀ ਫੰਡ ਨਾ ਹੋਵੇ ਤਾਂ ਲੋਨ ਲੈਣਾ ਪੈਂਦਾ ਹੈ। ਕਈ ਵਾਰ ਜਲਦਬਾਜ਼ੀ ’ਚ ਲੋਕ ਅਜਿਹੇ ਐਪ ਦਾ ਸਹਾਰਾ ਲੈਂਦੇ ਹਨ ਜੋ ਜਲਦ ਤੋਂ ਜਲਦ Loan ਦੇਣ ਦੀ ਗੱਲ ਕਰਦਾ ਹੈ। ਅੱਜ-ਕੱਲ੍ਹ ਧੋਖਾਧੜੀ ਨੂੰ ਦੇਖਦੇ ਹੋਏ ਅਜਿਹੇ ਐਪਸ ਦੀ ਗਿਣਤੀ ਤੇ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ ਐਪ ਦੇ ਰਾਹੀਂ Loan ਲੈਣ ਤੋਂ ਪਹਿਲਾ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਆਰਬੀਆਈ ਵੀ ਲਗਾਤਾਰ ਗਾਹਕਾਂ ਨੂੰ ਸੁਚੇਤ ਕਰ ਰਿਹਾ ਹੈ।


Loan ਦੇਣ ਵਾਲੇ ਦੇ ਬਾਰੇ ਜਾਣਕਾਰੀ ਇਕੱਠਾ ਕਰੋ


ਜਿਸ ਤਰ੍ਹਾਂ ਕਰਜਾ ਦੇਣ ਵਾਲਾ ਵਿਅਕਤੀ ਹਰੇਕ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ ਤੇ No Your Customers (KYC) ਕਰਦੇ ਹਨ, ਠੀਕ ਉਸੇ ਤਰ੍ਹਾਂ ਕਰਜ ਦੇ ਲਈ ਅਪਲਾਈ ਕਰਨ ਤੋਂ ਪਹਿਲਾ ਆਪਣੇ ਕਰਜ ਦੇਣ ਵਾਲੇ ਬਾਰੇ ਵੀ ਜਾਣੋ। ਉਨ੍ਹਾਂ ਕੰਪਨੀਆਂ ਨੂੰ ਜਾਣੋ ਜੋ ਆਰਬੀਆਈ ਦੇ ਨਾਲ ਰਜਿਸਟਰਡ ਹਨ।


ਵੈੱਬਸਾਈਟ ਚੈੱਕ ਕਰੋ


ਬਹੁਤ ਸਾਰੇ ਅਜਿਹੇ ਚੀਨੀ ਐਪ ਹਨ ਜਿਨ੍ਹਾਂ ਦੀ ਕੋਈ ਵੈੱਬਸਾਈਟ ਨਹੀਂ ਹੈ ਤੇ ਇਨ੍ਹਾਂ ਤੋਂ ਕਰਜਾ ਲੈਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਭਾਵੇ ਹੀ ਕੋਈ Website listed ਹੈ ਪਰ ਲੋਨ ਲੈਣ ਤੋਂ ਪਹਿਲਾ ਉਧਾਰ ਕਰਤਾਵਾਂ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੰਪਨੀ ਜਾਂ ਬੈਂਕ ਆਰਬੀਆਈ ਦੇ ਨਾਲ ਰਜਿਸਟਰਡ ਹੈ ਜਾਂ ਨਹੀਂ। ਇਸ ਤੋਂ ਇਲਾਵਾ, ਕੰਪਨੀ ਦੀ ਪਛਾਣ ਗਿਣਤੀ ਦੀ ਜਾਂਚ ਕਰੋ। ਜੇ ਕਿਸੇ ਲੈਂਡਰ ਦੇ ਕੋਲ ਵੈੱਬਸਾਈਟ ਨਹੀਂ ਹੈ ਤਾਂ ਉਹ ਐਪ ਡਾਉਨਲੋਡ ਨਾ ਕਰੇ। ਤੁਹਾਡੇ ਲਈ ਖ਼ਤਰਾ ਹੋ ਸਕਦਾ ਹੈ।

Posted By: Rajnish Kaur