ਨਈ ਦੁਨੀਆ : ਕੋਰੋਨਾ ਮਹਾਮਾਰੀ ਆਉਣ ਤੋਂ ਬਾਅਦ ਸਾਰਿਆਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਚਿੰਤਾ ਹੈ। ਕੋਰੋਨਾ ਕਾਲ ’ਚ ਲੋਕ ਜ਼ਿਆਦਾ ਬਿਮਾਰ ਹੋ ਰਹੇ ਹਨ ਤੇ ਉਨ੍ਹਾਂ ਦੇ ਇਲਾਜ ਦਾ ਖ਼ਰਚ ਵੀ ਲੱਖਾਂ ’ਚ ਹੈ। ਇਸ ਕਾਰਨ ਅੱਜ ਦੇ ਸਮੇਂ ’ਚ ਤੁਹਾਡਾ Health Insurance ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। Life ਤੇ Health insurance ਹੋਣ ਨਾਲ ਹਾਦਸਾਗ੍ਰਸਤ ਮੌਤ ਦੀ ਸਥਿਤੀ ’ਚ ਪਰਿਵਾਰ ਨੂੰ ਆਰਥਿਕ ਸਹਾਰਾ ਮਿਲਦਾ ਹੈ। ਆਮ ਤੌਰ ’ਤੇ ਕਿਸੀ ਵੀ Insurance ਲਈ ਗਾਹਕਾਂ ਨੂੰ ਕਾਫੀ ਪ੍ਰੀਮੀਅਮ ਦੇਣਾ ਪੈਂਦਾ ਹੈ। ਇੱਥੇ ਅਸੀਂ ਕੁਝ ਅਜਿਹੀਆਂ Insurance Policies ਬਾਰੇ ’ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਲਈ ਤੁਹਾਨੂੰ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ...


ਐੱਲਪੀਜੀ ਸਿਲੰਡਰ ’ਤੇ ਮਿਲਦਾ ਹੈ ਫ਼ਾਇਦਾ

ਰਸੋਈ ਗੈਸ ਕੰਪਨੀਆਂ ਵੀ ਆਪਣੇ ਗਾਹਕਾਂ ਨੂੰ 50 ਲੱਖ ਰੁਪਏ ਦਾ ਨਿੱਜੀ ਐਕਸੀਡੈਂਟ ਕਵਰ ਦਿੰਦੀਆਂ ਹਨ। ਇਸ ਲਈ ਗਾਹਕਾਂ ਨੂੰ ਇਕ ਰੁਪਏ ਦਾ ਵੀ ਪ੍ਰੀਮੀਅਮ ਨਹੀਂ ਦੇਣਾ ਪੈਂਦਾ। ਇਸ ਤਹਿਤ ਜੇ ਕਿਸੇ ਗਾਹਕ ਦੇ ਘਰ ’ਚ ਗੈਸ ਸਿਲੰਡਰ ਕਾਰਨ ਲੀਕੇਜ ਤੇ ਬਲਾਸਟ ਹੁੰਦਾ ਹੈ ਤਾਂ ਨੁਕਸਾਨ ਦੀ ਭਰਪਾਈ ਲਈ ਰਕਮ ਮਿਲਦੀ ਹੈ। ਨੁਕਸਾਨ ਦੀ ਸਥਿਤੀ ’ਚ 2 ਲੱਖ ਰੁਪਏ ਤੇ ਕਿਸੇ ਵਿਅਕਤੀ ਦੀ ਮੌਤ ਦੀ ਸਥਿਤੀ ’ਚ 6 ਲੱਖ ਰੁਪਏ ਦੀ ਮਦਦ ਮਿਲਦੀ ਹੈ। ਉੱਥੇ ਹੀ ਜੇ ਕੋਈ ਇਨਸਾਨ ਜ਼ਖ਼ਮੀ ਹੁੰਦਾ ਹੈ ਤਾਂ ਮੈਡੀਕਲ ਖ਼ਰਚ ਲਈ 30 ਲੱਖ ਰੁਪਏ ਦਾ ਕਵਰ ਮਿਲਦਾ ਹੈ।

ਜਨ ਧਨ ਖਾਤੇ ’ਚ ਵੀ ਮਿਲਦੀ ਹੈ ਬੀਮੇ ਦੀ ਸਹੂਲਤ

ਜਨ ਧਨ ਅਕਾਊਂਟ ਖੁਲ੍ਹਵਾਉਣ ’ਤੇ ਗਾਹਕਾਂ ਨੂੰ ਰੁਪੈ ਡੈਬਿਟ ਕਾਰਡ ਮਿਲਦਾ ਹੈ। ਇਸ ਨਾਲ ਹੀ 30 ਹਜ਼ਾਰ ਰੁਪਏ ਦਾ Life insurance ਤੇ ਦੋ ਲੱਖ ਦਾ ਪਰਸਨਲ ਐਕਸੀਡੈਂਟ insurance ਕਵਰ ਵੀ ਮਿਲਦਾ ਹੈ। ਅਕਾਊਂਟ ਹੋਲਡਰ ਦੀ ਮੌਤ ਹੋਣ ’ਤੇ ਉਨ੍ਹਾਂ ਦੇ ਪਰਿਵਾਰ ਨੂੰ insurance ਦੀ ਸਹੂਲਤ ਵੀ ਮਿਲਦੀ ਹੈ। ਬੀਮਾ ਕਲੇਮ ਕਰਨ ਲਈ ਕਾਰਡ ਹੋਲਡਰ ਨੂੰ ਬੈਂਕ ਬ੍ਰਾਂਚ, ਏਟੀਐੱਮ, ਪੀਓਐੱਸ, ਈ-ਕਾਮ ਆਦਿ ’ਚੋਂ ਘੱਟ ਤੋਂ ਘੱਟ ਇਕ ਲੈਣ-ਦੇਣ ਕਰਨਾ ਜ਼ਰੂਰੀ ਹੁੰਦਾ ਹੈ।


ਡੈਬਿਟ ਕਾਰਡ ਤੇ ਕਰੈਡਿਟ ਕਾਰਡ ’ਚ ਵੀ ਮਿਲਦਾ ਹੈ ਬੀਮਾ

ਬੈਂਕ ਡੈਬਿਟ ਕਾਰਡ ’ਤੇ ਵੀ ਕਈ ਬੈਂਕ insurance ਕਵਰ ਮੁਹੱਇਆ ਕਰਵਾਉਂਦੇ ਹਨ। ਇਸ ’ਚ Personal Accident Cover, Purchase Protection Cover ਜਿਹੀਆਂ insurance ਸ਼ਾਮਲ ਹਨ। ਇਸ ਰਾਹੀਂ ਗਾਹਕਾਂ ਨੂੰ 10 ਲੱਖ ਰੁਪਏ ਤਕ ਦੀ ਮਦਦ ਮਿਲਦੀ ਹੈ। ਡੈਬਿਟ ਕਾਰਡ ਦੀ ਤਰ੍ਹਾਂ ਹੀ ਕਰੈਡਿਟ ਕਾਰਡ ’ਤੇ ਵੀ insurance ਕਵਰ ਮਿਲਦਾ ਹੈ। ਇਸ ਲਈ ਕਰੈਡਿਟ ਕਾਰਡ ਚਾਲੂ ਰੱਖਣਾ ਜ਼ਰੂਰੀ ਹੈ।

ਏਅਰਟੈੱਲ ਵੀ ਦਿੰਦਾ ਹੈ ਬੀਮੇ ਦੀ ਸਹੂਲਤ

ਏਅਰਟੈੱਲ ’ਚ 279 ਰੁਪਏ ਤੇ 179 ਰੁਪਏ ਦੇ ਪ੍ਰੀ-ਪੇਡ ਰਿਚਾਰਜ ਕਰਵਾਉਣ ’ਤੇ Freel term life insurance ਦੀ ਸਹੂਲਤ ਮਿਲਦੀ ਹੈ। 279 ਦਾ ਰਿਚਾਰਜ ਕਰਵਾਉਣ ’ਤੇ 4 ਲੱਖ ਰੁਪਏ ਦੀ Freel term life insurance ਮਿਲਦੀ ਹੈ। ਜਦਕਿ 179 ਰੁਪਏ ਦੇ ਪ੍ਰੀ-ਪੇਡ ਰਿਚਾਰਜ ’ਤੇ 2 ਲੱਖ ਰੁਪਏ ਦੀ Freel term life insurance ਮਿਲਦੀ ਹੈ।


ਈਪੀਐੱਫਓ ਤਹਿਤ 7 ਲੱਖ ਦਾ ਕਵਰ

ਈਪੀਐੱਫਓ ਆਪਣੇ ਵਰਕਰਾਂ ਨੂੰ Employee Deposit Linked Insurance Scheme, 1976 ਤਹਿਤ ਜ਼ਿਆਦਾਤਰ 7 ਲੱਖ ਰੁਪਏ ਦਾ ਕਵਰ ਦਿੰਦਾ ਹੈ। ਇਸ ਸਕੀਮ ਤਹਿਤ ਕਲੇਮ ਦੀ ਰਕਮ Member employee ਦੇ Nominee ਵੱਲੋਂ ਬਿਮਾਰੀ, ਦੁਰਘਟਨਾ ਜਾਂ ਮੌਤ ਹੋਣ ’ਤੇ ਮਿਲਦੀ ਹੈ।

Posted By: Rajnish Kaur