ਵਾਸ਼ਿੰਗਟਨ (ਪੀਟੀਆਈ) : ਵਿਸ਼ਵ ਬੈਂਕ ਨੇ ਕਿਹਾ ਕਿ ਉਸ ਨੇ ਸਿਹਤ, ਆਰਥਿਕ ਤੇ ਸਮਾਜਿਕ ਮੋਰਚਿਆਂ ’ਤੇ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਲਈ ਬੀਤੇ 15 ਮਹੀਨਿਆਂ ਦੌਰਾਨ 157 ਅਰਬ ਡਾਲਰ (ਲਗਪਗ 11 ਲੱਖ 70 ਹਜ਼ਾਰ ਕਰੋੜ ਰੁਪਏ) ਮੁਹੱਈਆ ਕਰਵਾਏ ਹਨ। ਕਿਸੇ ਸੰਕਟ ਨਾਲ ਨਜਿੱਠਣ ’ਚ ਇਸ ਕੌਮਾਂਤਰੀ ਬੈਂਕ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਵਿੱਤੀ ਮਦਦ ਹੈ। ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਸ ਨੇ ਕਿਹਾ ਕਿਹਾ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਵਿਸ਼ਵ ਬੈਂਕ ਨੇ ਰਿਕਾਰਡ 157 ਅਰਬ ਡਾਲਰ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ ਜਾਂ ਵਿੱਤੀ ਮਦਦ ਮੁਹੱਈਆ ਕਰਵਾਈ ਹੈ। ਇਹ ਇਕ ਉਮੀਦ ੋਤੋਂ ਪਰੇ ਸੰਕਟ ਨਾਲ ਨਜਿੱਠਣ ਲਈ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਕੌਮਾਂਤਰੀ ਮਹਾਮਾਰੀ ’ਚ ਵਿਕਾਸਸ਼ੀਲ ਦੇਸ਼ਾਂ ਮਦਦ ਜ਼ਰੂਰ ਮੁਹੱਈਆ ਕਰਵਾਉਂਦੇ ਰਹਾਂਗੇ ਤਾਂਕਿ ਉਹ ਆਰਥਿਕ ਸੰਕਟ ਤੋਂ ਵਿਆਪਕ ਪੱਧਰ ’ਤੇ ਉਭਰ ਸਕਣ।

Posted By: Rajnish Kaur