Stock Market : ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਫਿਰ ਵੀ 49000 ’ਤੇ ਕਾਰੋਬਾਰ ਕਰ ਰਿਹਾ ਸੈਂਸੇਕਸ, ਨਿਫਟੀ ਵੀ 14500 ਤੋਂ ਉੱਪਰ
Publish Date:Thu, 14 Jan 2021 12:18 PM (IST)
ਨਵੀਂ ਦਿੱਲੀ, ਜੇਐੱਨਐੱਨ : ਦੁਨੀਆ ਭਰ ਦੇ ਮਿਲੇ-ਜੁਲੇ ਸੰਕੇਤਾਂ ਦੇ ਚੱਲਦੇ ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿ੍ਹਆ। Bombay Stock Exchange ਦਾ ਮੁੱਖ Indexing sensex 76.91 ਅੰਕ ਹੇਠਾ 49,415.41 ਦੇ ਪੱਧਰ ’ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12.20 ਅੰਕ ਡਿੱਗ ਕੇ 14552.70 ਦੇ ਪੱਧਰ ’ਤੇ ਖੁੱਲਿ੍ਹਆ। ਬੁੱਧਵਾਰ ਨੂੰ ਦਿਨ ਭਰ ਦੇ ਉਤਾਰ-ਚੜ੍ਹਾਅ ਤੋਂ ਬਾਅਦ ਸੈਂਸੇਕਸ 24.79 ਅੰਕ ਦੇ ਵਾਧੇ ਨਾਲ 49492.32 ਦੇ ਪੱਧਰ ’ਤੇ ਬੰਦ ਤੇ ਨਿਫਟੀ 1.40 ਅੰਕ ਦੀ ਤੇਜ਼ੀ ਨਾਲ 14564.85 ਦੇ ਪੱਧਰ ’ਤੇ ਬੰਦ ਹੋਇਆ ਸੀ।
ਅੱਜ ਦੇ ਮੁੱਖ ਸ਼ੇਅਰਾਂ ਦੀ ਗੱਲ ਕਰੀਏ ਤਾਂ ਐੱਸਬੀਆਈ ਲਾਈਫ, ਓਐੱਨਜੀਸੀ, ਐੱਚਡੀਐੱਫਸੀ ਬੈਂਕ ਤੇ ਟੀਸੀਐੱਸ ਦੇ ਸ਼ੇਅਰ ’ਚ ਮਜ਼ਬੂਤੀ ਰਹੀ ਤੇ ਇਹ ਹਰੇ ਨਿਸ਼ਾਨ ’ਤੇ ਖੁੱਲ੍ਹੇ। ਜਦਕਿ ਟੇਕ ਮਹਿੰਦਰਾ, ਐੱਮ ਐਂਡ ਐੱਮ, Adani Ports ਤੇ ਭਾਰਤੀ ਏਅਰਟੇਲ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ। Sectoral index ’ਚ ਅੱਜ ਆਈਟੀ, Finance Services , ਬੈਂਕ , ਮੇਟਲ ਪੀਐੱਸਯੂ ਬੈਂਕ ਲਾਲ ਨਿਸ਼ਾਨ ’ਤੇ ਖੁੱਲ੍ਹੇ। ਜਦ ਕਿ ਫਾਰਮਾ, ਐੱਫਐੱਮਸੀਜੀ, ਮੀਡੀਆ ਰਿਅਲਟੀ ਨੇ ਹਰੇ ਨਿਸ਼ਾਨ ਦੇ ਨਾਲ ਸ਼ੁਰੂਆਤ ਕੀਤੀ।
ਬੁੱਧਵਾਰ ਨੂੰ ਸੈਂਸੇਕਸ ਦੀ ਸ਼ੁਰੂਆਤ ਕਰੀਬ 5000 ਦੇ ਕਰੀਬ ਹੋਈ ਸੀ। ਇਹ 216.28 ਅੰਕ ਵੱਧ ਕੇ 49.733.39 ਦੇ ਪੱਧਰ ’ਤੇ ਖੁੱਲਿ੍ਹਆ। ਉੱਥੇ ਹੀ ਨਿਫਟੀ 67 ਅੰਕ ਉੱਪਰ 14,630.50 ਦੇ ਪੱਧਰ ’ਤੇ ਖੁੱਲਿ੍ਹਆ ਸੀ।
Posted By: Rajnish Kaur