ਨਵੀਂ ਦਿੱਲੀ, ਜੇਐੱਨਐੱਨ : ਐੱਸਐੱਮਈ ਭਾਰਤੀ ਅਰਥਵਿਵਸਥਾ ਨੂੰ ਵਧਾਉਣ ’ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਬੜਾਵਾ ਦੇਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਬਿਨਾ ਸਰਕਾਰੀ ਦਖਲਅੰਦਾਜ਼ੀ ਦੇ ਰੁਜ਼ਗਾਰ ਪ੍ਰਦਾਨ ਕਰ ਸਕਦੇ ਹਨ। ਐੱਸਐੱਮਈ ਸ਼ਹਿਰ ਸ਼ਹਿਰੀ ਤੇ ਪੇਂਡੂ ਵਿਕਾਸ ਦੋਵਾਂ ਨੂੰ ਉਤਸ਼ਾਹਿਤ ਕਰਦੇ ਹਨ। ਆਮ ਤੌਰ ’ਤੇ ਐੱਸਐੱਮਈ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਭਾਰਤੀ ਅਰਥਵਿਵਸਥਾ ਦੀ ਮਦਦ ਕਰਦੇ ਹਨ, ਜਿਵੇਂ ਰੁਜ਼ਗਾਰ ਦੋਵੇਂ, ਗਰੀਬੀ ਦਰ ਨੂੰ ਘੱਟ ਕਰਨ, ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ, ਪਰਵਾਸ ਨੂੰ ਘੱਟ ਕਰਨ, ਦਰਾਮਦ ਨੂੰ ਵਧਾਉਣ , ਸ਼ਹਿਰੀ ਤੇ ਪੇਂਡੂ ਆਮਦਨ ਦੇ ਅੰਤਰ ਨੂੰ ਘੱਟ ਕਰਨ, ਉਤਪਾਦਨ ’ਚ ਵਾਧਾ ਕਰਨਾ, ਲੋਕਾਂ ਦੀ ਕਾਰਜ ਸ਼ਕਤੀ ਨੂੰ ਵਧਾਉਣ ਤੇ ਬਰਾਬਰ ਰੂਪ ਨਾਲ ਜ਼ਿੰਦਗੀ ਦੇ ਰਹਿਣ-ਸਹਿਣ ਦੀ ਗੁਣਵੱਤਾ ’ਚ ਸੁਧਾਰ ਕਰਨਾ।

ਐੱਸਐੱਮਈ ਦੇਸ਼ ਦੇ ਸਮੁੱਚੇ ਉਤਪਾਦਨ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਵਿਕਾਸਸ਼ੀਲ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹਨ। ਅਕਸਰ, ਵੱਡੇ ਵਪਾਰੀਆਂ ਤੇ ਉਦਯੋਗਾਂ ਲਈ ਪੇਂਡੂ ਖੇਤਰਾਂ ’ਚ ਖੁਦ ਨੂੰ ਸਥਾਪਤ ਕਰਨ ਤਰਕ ਨਾਲ ਸੰਭਵ ਨਹੀਂ ਹੈ। ਇੱਥੇ ਤਕ ਕਿ ਜਦੋਂ ਉਹ ਅਜਿਹਾ ਕਰਨ ’ਚ ਸਮਰੱਥ ਹੁੰਦੇ ਹਨ ਤਾਂ ਉਹ ਖ਼ੁਦ ਨੂੰ ਵੱਖ-ਵੱਖ ਉਦਯੋਗਿਕ ਤੇ ਵਪਾਰਕ ਖੇਤਰਾਂ ਤਕ ਹੀ ਸੀਮਤ ਰੱਖਦੇ ਹਨ ਪਰ ਐੱਸਐੱਮਈ ਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਹੱਦ ਨਹੀਂ ਹੈ। ਇਸ ’ਚ ਘੱਟ ਸਰੋਤਾਂ, ਛੋਟੇ ਕਾਰੋਬਾਰਾਂ ਦੇ ਕਰਜ਼ਿਆਂ ਦੀ ਅਸਾਨ ਉਪਲਬਧਤਾ ਤੇ ਕਈ ਵਾਰ ਘੱਟ ਮੁਹਾਰਤ ਦੇ ਕਾਰਨ, ਛੋਟੇ ਕਾਰੋਬਾਰਾਂ ਨੂੰ ਪਿੰਡਾਂ ਤੇ ਛੋਟੇ ਸ਼ਹਿਰਾਂ ’ਚ ਵੀ ਚਲਾਇਆ ਸਕਦਾ ਹੈ। ਇਸ ਪ੍ਰਕਿਰਿਆ ’ਚ ਲੋਕਾਂ ਦੇ ਜੀਵਨ ਪੱਧਰ ਵਿਚ ਵੀ ਸੁਧਾਰ ਹੁੰਦਾ ਹੈ।

ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ ਤੇ ਇੱਥੇ ਵੀ ਐੱਸਐੱਮਈ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਦੇ ਯੋਗਦਾਨ ਤੇ ਇਨ੍ਹਾਂ ਦੇ ਮਹੱਤਵ ਨੂੰ ਸਮਝਦੇ ਹੋਏ ਕੇਂਦਰ ਤੇ ਸੂਬਾ ਸਰਕਾਰਾਂ ਫੰਡ ’ਚ ਹੋਰ ਦੂਜੇ ਤਰੀਕਿਆਂ ਨਾਲ ਇਨ੍ਹਾਂ ਨੂੰ ਛੋਟ ਦੇ ਕੇ ਮਜ਼ਬੂਤ ਕਰ ਰਹੀ ਹੈ। Jagran Naya Bharat SME Awards 2021 ’ਚ ਅਜਿਹੇ ਹੀ ਦੇਸ਼ ਦੇ ਛੋਟੇ ਐੱਸਐੱਮਈ ਬਿਜਨੇਸ ਤੇ ਲੀਡਰਜ਼ ਨੂੰ 15 ਸਤੰਬਰ ਨੂੰ ਭਾਵ ਅੱਜ ਸ਼ਾਮ 6 ਵਜੇ ਸਨਮਾਨਤ ਕੀਤਾ ਜਾਵੇਗਾ।

Posted By: Rajnish Kaur