ਨਵੀਂ ਦਿੱਲੀ, ਜੇਐੱਨਐੱਨ : ਬੰਬਈ ਸ਼ੇਅਰ ਬਾਜ਼ਾਰ (Sensex opening today) ’ਚ ਮੰਗਲਵਾਰ ਨੂੰ Sensex ਦੀ ਸ਼ੁਰੂਆਤ ਮਾੜੀ ਹੋਈ। ਸ਼ੇਅਰ ਬਾਜ਼ਾਰ ਦਾ ਮੁੱਖ Index 450 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 49,043 ’ਤੇ ਖੁੱਲ੍ਹਿਆ। Sunpharma Stock Price, NetleIND Stock Price, Dr Reddy Stock Price ਤੇ Powergrid ਨੂੰ ਛੱਡ ਕੇ ਬਾਕੀ ਸਟਾਕ ’ਚ ਭਾਰੀ ਗਿਰਾਵਟ ਆਈ। ਉੱਥੇ ਹੀ Nifty 50 ਦੀ ਸ਼ੁਰੂਆਤ ਵੀ ਕਮਜ਼ੋਰ ਰਹੀ। ਇਹ ਇੰਡੈਕਸ (Index) 135 ਅੰਕ ਹੇਠਾਂ 14807 ਅੰਕ ’ਤੇ ਖੁੱਲ੍ਹਿਆ।

ਹਾਲਾਂਕਿ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਬਾਜ਼ਾਰ ’ਚ ਵਾਧਾ ਦਰਜ ਕੀਤਾ ਗਿਆ ਸੀ। ਦਵਾਈ, ਬਿਜਲੀ ਤੇ ਬੈਂਕ ਸ਼ੇਅਰਾਂ ਦੀ ਖਰੀਦ ਨਾਲ Sensex 296 ਅੰਕ ਚੜ੍ਹ ਗਏ। ਐੱਨਐੱਲਈ ਦਾ ਨਿਫਟੀ ਵੀ 14,900 ਅੰਕ ਉੱਪਰ ਬੰਦ ਹੋਇਆ। ਵਿਸ਼ਵ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਦੇ ਸਾਹਮਣੇ ਨਿਵੇਸ਼ਕਾਂ ਨੇ Coronavirus ਦੇ ਵਧਦੇ ਮਾਮਲਿਆਂ ਦੀ ਚਿੰਤਾ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ।ਸੈਂਸੇਕਸ 295.64 ਅੰਕ ਚੜ੍ਹੇ ਸਨ


ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ 295.94 ਅੰਕ ਭਾਵ 0.60 ਫ਼ੀਸਦੀ ਚੜ੍ਹ ਕੇ 49,502.41 ਅੰਕ ’ਤੇ ਤੇ ਨਿਫਟੀ 119.20 ਅੰਕ ਭਾਵ 0.80 ਅੰਕ ਭਾਵ 0.80 ਫ਼ੀਸਦੀ ਸੁਧਰ ਕੇ 14,942.35 ਅੰਕ ’ਤੇ ਬੰਦ ਹੋਇਆ।


ਨਿਵੇਸ਼ਕ ਫਿਰ ਮਾਲਾਮਾਲ


ਸ਼ੇਅਰ ਬਾਜ਼ਾਰਾਂ ’ਚ ਪਿਛਲੇ ਲਗਾਤਾਰ ਚਾਰ ਦਿਨਾਂ ’ਚ ਆਈ ਤੇਜ਼ੀ ਨਾਲ ਨਿਵੇਸ਼ਕਾਂ ਦੀ ਜਾਇਦਾਦ 6,44,760.45 ਕਰੋੜ ਰੁਪਏ ਵਧ ਗਈ। ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ’ਚ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੇਕਸ 1,248.90 ਅੰਕ ਭਾਵ 2.58 ਫ਼ੀਸਦੀ ਵਧ ਗਿਆ। ਸੋਮਵਾਰ ਨੂੰ ਸੈਂਸੇਕਸ ’ਚ 295.94 ਅੰਕ ਭਾਵ 0.60 ਫ਼ੀਸਦੀ ਦਾ ਵਾਧਾ ਦਰਜ ਕੀਤੀ ਗਿਆ ਤੇ ਇਹ 49,502.41 ਅੰਕ ’ਤੇ ਪਹੁੰਚ ਗਿਆ।

Posted By: Rajnish Kaur