ਨਵੀਂ ਦਿੱਲੀ, ਜੇਐੱਨਐੱਨ : ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਅੱਜ ਸੈਂਸੇਕਸ ਕਰੀਬ 259.62 ਅੰਕ ਦੇ ਵਾਧੇ ਤੋਂ ਬਾਅਦ 48,803.68 ਅੰਕ ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਨਿਫਟੀ 76.65 ਅੰਕ ਵਧ ਕੇ 14,581.45 ਅੰਕ ਦੇ ਪੱਧਰ ’ਤੇ ਬੰਦ ਹੋਇਆ ਹੈ।

ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। Bombay Stock Exchange ਦਾ ਮੁੱਖ Index ਸੈਂਸੇਕਸ 86 ਅੰਕ ਚੜ੍ਹ ਕੇ 48,630 ’ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 194 ਅੰਕਾਂ ਦਾ ਵਾਧੇ ਨਾਲ 14,504 ’ਤੇ ਖੁੱਲ੍ਹਿਆ।


ਇਕ ਹੀ ਸਮੇਂ ’ਚ ਨਕਾਰਾਤਮਕ ਘਰੇਲੂ ਤੇ ਵਿਸ਼ਵ ਸੰਕੇਤਾਂ ’ਚ ਇੰਫੋਸਿਸ, ਆਈਸੀਆਈਸੀਆਈ ਬੈਂਕ ਤੇ ਐੱਮਐਂਡਐੱਮ ਜਿਹੇ ਸ਼ੇਅਰਾਂ ’ਚ ਗਿਰਵਾਟ ਦੌਰਾਨ ਮੁੱਖ ਸ਼ੇਅਰ Index ਸੈਂਸੇਕਸ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 200 ਅੰਕ ਤੋਂ ਵਧ ਟੁੱਟ ਗਿਆ।

Posted By: Rajnish Kaur