ਨਵੀਂ ਦਿੱਲੀ, ਜੇਐੱਨਐੱਨ : ਅਗਲੇ ਦੇ ਸਾਲਾਂ ’ਚ ਦੇਸ਼ ’ਚ ਹੀ ਏਸੀ ਤੇ ਐੱਲਈਡੀ ਲਾਈਟ ਦੇ ਕੰਪੋਨੈਂਟ ਬਣਨ ਲੱਗਣਗੇ। ਸਰਕਾਰ ਨੇ ਏਸੀ ਤੇ ਐੱਲਈਡੀ ਲਾਈਟ ਦੇ ਕੰਪੋਨੈਂਟ ਭਾਵ ਹਿੱਸਆਂ ’ਤੇ ਪੀਐੱਲਆਈ ਮੁਹਿੰਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਾਰਤ ’ਚ ਨਿਰਧਾਰਿਤ ਕੰਪੋਨੈਂਟ ਦੀ ਵਿਕਰੀ ’ਚ ਹਰ ਸਾਲ ਵਾਧੇ ’ਤੇ ਸਰਕਾਰ ਨਿਰਧਾਰਿਤ ਕੰਪਨੀ ਨੂੰ ਚਾਰ ਤੋਂ 6 ਫ਼ੀਸਦੀ ਤਕ ਦਾ ਲਾਭ ਦਿੰਦੀ ਹੈ। ਨਾਲ ਹੀ ਇਨ੍ਹਾਂ ਕੰਪਨੀਆਂ ਨੂੰ ਹਰ ਸਾਲ ਆਪਣੇ ਪਲਾਂਟ ਤੇ ਮਸ਼ੀਨਰੀ ਦੇ ਨਿਵੇਸ਼ ’ਚ ਵੀ ਵਾਧਾ ਕਰਨਾ ਪਵੇਗਾ। ਪੰਜ ਸਾਲ ’ਚ 6,238 ਕਰੋੜ ਰੁਪਏ Incentive ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।


ਹੁਣ ਭਾਰਤ ਏਸੀ ਤੇ ਐੱਲਈਡੀ ਲਾਈਟ ਦੇ ਕੰਪੋਨੈਂਟ ਲਈ ਕਾਫੀ ਹੱਦ ਤਕ ਦਰਾਮਦ ’ਤੇ ਨਿਰਭਰ ਕਰਦਾ ਹੈ। ਇਸ ਦਰਾਮਦ ’ਚ ਚੀਨ ਦੀ ਹਿੱਸੇਦਾਰੀ ਸਭ ਤੋਂ ਵਧ ਹੈ। ਭਾਰਤ ’ਚ ਕੰਪੋਨੈਂਟ ਦਾ ਦਰਾਮਦ ਕਰ ਕੇ ਐੱਲਈਡੀ ਲਾਈਟ ਤੇ ਏਸੀ ਦਾ ਨਿਰਮਾਣ ਕੀਤਾ ਜਾਂਦਾ ਹੈ। ਸਰਕਾਰ ਨੇ ਸੱਪਸ਼ਟ ਕੀਤਾ ਹੈ ਕਿ ਦਰਾਮਦੀ ਹਿੱਸਿਆਂ ਨੂੰ ਜੋੜ ਕੇ ਉਤਪਾਦ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਇੰਸੈਂਟਿਵ (Incentive) ਨਹੀਂ ਮਿਲੇਗਾ।


ਉਦਯੋਗ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ, ਏਸੀ ਨਾਲ ਜੁੜੇ Compressor, copper tube, aluminum foil, PCB assembly of controllers, BLCD motors, service valves and cross flow fans ਜਿਹੀਆਂ ਕੰਪੋਨੈਂਟ ਦੇ ਨਿਰਮਾਣ ’ਤੇ ਇੰਸੈਂਟਿਵ ਦਾ ਪ੍ਰਬੰਧ ਕੀਤਾ ਗਿਆ ਹੈ।


ਐੱਲਈਡੀ ਲਾਈਟ ਲਈ chip packaging , ਐੱਲਈਡੀ chip, ਐੱਲਈਡੀ drivers, ਐੱਲਈਡੀ ਇੰਜਨ, ਪੈਕੇਜਿੰਗ, Modules, resistors, ICs, fuses, wire inductors ਜਿਹੇ ਕੰਪੋਨੈਂਟ ਨਿਰਮਾਤਾ ਇੰਸੈਂਟਿਵ ਦੇ ਯੋਗ ਹੋਣਗੇ। ਪੀਐੱਲਆਈ ਲਈ ਵੱਡੇ ਮੱਧ ਤੇ ਛੋਟੇ ਨਿਵੇਸ਼ ਦੀ ਸ਼੍ਰੇਣੀ ਵੀ ਰੱਖੀ ਗਈ ਹੈ। ਭਾਰਤ ’ਚ ਏਸੀ ਦਾ ਬਾਜ਼ਾਰ ਸਾਲਾਨਾ 10 ਫੀਸਦੀ ਤੋਂ ਵਧ ਦੀ ਦਰ ਤੋਂ ਵਧ ਰਿਹਾ ਹੈ। ਉੱਥੇ ਹੀ ਲਾਈਟਜ਼ ਦਾ ਭਾਰਤ ਮੁੱਖ ਨਿਰਯਾਤਕ ਬਣ ਰਿਹਾ ਹੈ ਪਰ ਕੰਪੋਨੈਂਟ ਲਈ ਉਹ ਦਰਾਮਦ ’ਤੇ ਨਿਰਭਰ ਨਹੀਂ ਕਰਦਾ ਹੈ।


Posted By: Rajnish Kaur