ਨਵੀਂ ਦਿੱਲੀ, ਪੀਟੀਆਈ : ਰਿਲਾਇੰਸ ਇੰਡਸਟਰੀਜ਼ ਨੇ ਗੁਜਰਾਤ ਦੇ ਜਾਮਨਗਰ ਸਥਿਤ ਆਪਣੀ ਤੇਲ ਰਿਫਾਇਨਰੀਆਂ ’ਚ ਮੈਡੀਕਲ ਗਰੇਡ ਦੇ ਆਕਸੀਜਨ ਦਾ ਉਤਪਾਦਨ ਵਧਾ ਦਿੱਤਾ ਹੈ। ਕੰਪਨੀ ਨੇ ਮੈਡੀਕਲ ਗਰੇਡ ਦੇ ਆਕਸੀਜਨ ਦੇ ਉਤਪਾਦਨ ਨੂੰ ਵਧਾ ਕੇ 700 ਟਨ ਤੋਂ ਜ਼ਿਆਦਾ ਕਰ ਦਿੱਤੀ ਹੈ। ਕੰਪਨੀ ਮੈਡੀਕਲ ਗਰੇਡ ਆਕਸੀਜਨ ਦੀ ਸਪਲਾਈ ਕੋਵਿਡ-19 ਤੋਂ ਇਨਫੈਕਟਿਡ ਸੂਬਿਆਂ ਨੂੰ ਬਿਨਾਂ ਕਿਸੇ ਫੀਸ ਦੇ ਕਰ ਰਹੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਤੋਂ ਜਾਗਰੂਕ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੀ ਜਾਮਨਗਰ ਰਿਫਾਈਨਰੀ ’ਚ ਸ਼ੁਰੂਆਤ ’ਚ 100 ਟਨ ਆਕਸੀਜਨ ਦਾ ਉਤਪਾਦਨ ਹੋ ਰਿਹਾ ਸੀ, ਜਿਸ ਨੂੰ ਤਤਕਾਲ ਵਧਾ ਕੇ 700 ਟਨ ਤੋਂ ਵਦ ਕਰ ਦਿੱਤਾ ਗਿਆ ਹੈ।

ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਜਿਹੇ ਸੂਬਿਆਂ ਨੂੰ ਆਕਸੀਜਨ ਭੇਜੇ ਜਾਣ ਨਾਲ ਹਰ ਦਿਨ 70,000 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਬਿਮਾਰ ਲੋਕਾਂ ਨੂੰ ਰਾਹਤ ਮਿਲੇਗੀ।


ਸੂਤਰਾਂ ਨੇ ਦੱਸਿਆ ਕਿ ਕੰਪਨੀ ਦੀ ਯੋਜਨਾ ਮੈਡੀਕਲ ਗਰੇਡ ਆਕਸੀਜਨ ਦੇ ਉਤਪਾਦਨ ਨੂੰ ਵਧਾ ਕੇ 1,000 ਟਨ ਕਰਨ ਦੀ ਹੈ। ਕੰਪਨੀ ਨੂੰ ਇਸ ਬਾਰੇ ’ਚ ਟਿੱਪਣੀ ਲਈ ਭੇਜੇ ਗਏ ਈਮੇਲ ਦਾ ਹੁਣ ਤਕ ਜਵਾਬ ਨਹੀਂ ਮਿਲਿਆ ਹੈ।

ਇਸ ਤੋਂ ਪਹਿਲਾਂ ਜਾਮਨਾਗਰ ਦੀ ਰਿਫਾਇਨਰੀਆਂ ’ਚ ਮੈਡੀਕਲ ਗਰੇਡ ਆਕਸੀਜਨ ਦਾ ਉਤਪਾਦਨ ਨਹੀਂ ਹੁੰਦਾ ਸੀ। ਇਸ ਰਿਫਾਇਨਰੀ ’ਚ ਡੀਜ਼ਲ, ਪੈਟਰੋਲ ਤੇ ਜੈੱਟ ਬਾਲਣ ਦਾ ਉਤਪਾਦਨ ਹੁੰਦਾ ਹੈ।


ਕੋਰੋਨਾ ਵਾਰਿਸ ਦੇ ਮਾਮਲਿਆਂ ’ਚ ਅਚਾਨਕ ਵਾਧਾ ਹੋਣ ਨਾਲ ਆਕਸੀਜਨ ਦੀ ਡਿਮਾਂਡ ਵਧਣ ’ਤੇ ਰਿਲਾਇੰਸ ਨੇ ਉਪਕਰਨ ਲਗਾਏ ਤੇ ਮੈਡੀਕਲ ਗਰੇਡ ਆਕਸੀਜਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ।


ਇਕ ਸੂਤਰ ਨੇ ਜਾਣਕਾਰੀ ਦਿੱਤੀ, ‘ਰੋਜ਼ਾਨਾ ਕਰੀਬ 700 ਟਨ ਆਕਸੀਜਨ ਦੀ ਸਪਲਾਈ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਕੀਤੀ ਜਾ ਰਹੀ ਹੈ। ਇਸ ਨਾਲ ਹਰ ਦਿਨ ਗੰਭੀਰ ਰੂਪ ਨਾਲ ਬਿਮਾਰ 70,000 ਤੋਂ ਜ਼ਿਆਦਾ ਮਰੀਜ਼ਾਂ ਨੂੰ ਰਾਹਤ ਮਿਲੇਗੀ।’


ਕੰਪਨੀ ਨੇ ਦੱਸਿਆ ਹੈ ਕਿ ਵਿਸ਼ੇਸ਼ ਟੈਂਕਰਸ ’ਚ (-) 183 ਡਿਰਗੀ ਸੈਲਸੀਅਸ ’ਤੇ ਟਰਾਂਸਪੋਰਟੇਸ਼ਨ ਸਮੇਤ ਆਕਸੀਜਨ ਦੀ ਪੂਰੀ ਸਪਲਾਈ ਕੰਪਨੀ ਦੁਆਰਾ ਮੁਫਤ ਕੀਤੀ ਜਾ ਰਹੀ ਹੈ। ਕੰਪਨੀ ਦੀ ਸੀਐੱਸਆਰ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੇ ਵੀ ਆਪਣੀ ਰਿਫਾਇਨਰੀਆਂ ’ਚ ਉਤਪਾਦਨ ਆਕਸੀਜਨ ਨੂੰ ਕੋਵਿਡ-19 ਤੋਂ ਪ੍ਰਭਾਵਿਤ ਸੂਬਿਆਂ ਨੂੰ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

Posted By: Rajnish Kaur