ਨਵੀਂ ਦਿੱਲੀ, ਜੇਐੱਨਐੱਨ : Kisan Vikas Patra (KVP) (Post Office) ਵੱਲੋਂ ਉਪਲਬਧ ਕਰਵਾਈ ਜਾਣ ਵਾਲੀ ਲਘੂ ਬਚਤ ਯੋਜਨਾਵਾਂ 'ਚੋਂ ਇਕ ਹੈ। ਜੇ ਤੁਸੀਂ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਤੁਹਾਡੇ ਲਈ ਇਹ ਨਿਵੇਸ਼ ਕਰਨ ਦਾ ਇਕ ਸਭ ਤੋਂ ਚੰਗਾ ਬਦਲ ਸਾਬਿਤ ਹੋ ਸਕਦਾ ਹੈ। ਡਾਕਘਰ ਦੀ ਇਸ ਨਿਵੇਸ਼ ਯੋਜਨਾ 'ਚ ਬਿਹਤਰ ਰਿਟਰਨ ਤਾਂ ਮਿਲਦਾ ਹੀ ਹੈ, ਨਾਲ ਹੀ ਨਿਵੇਸ਼ 'ਤੇ ਸਰਕਾਰੀ ਸੁਰੱਖਿਆ ਦਾ ਫ਼ਾਇਦਾ ਵੀ ਹਾਸਿਲ ਹੁੰਦਾ ਹੈ। ਸਰਕਾਰੀ ਮੁਹਿੰਮਾਂ ਡਾਕ ਘਰ ’ਤੇ ਲੋਕਾਂ ਨੂੰ ਕਾਫੀ ਭਰੋਸਾ ਵੀ ਹੈ। ਦੱਸਣਯੋਗ ਹੈ ਕਿ ਡਾਕ ਘਰ ਹੁਣ ਚਿੱਠੀਆਂ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਦੇ ਪੈਸਿਆਂ ਦਾ ਵੀ ਧਿਆਨ ਰੱਖਣ ਲੱਗਾ ਹੈ। ਹੁਣ ਪੋਸਟ ਆਫਿਸ ਬੈਂਕ ਦੀ ਤਰ੍ਹਾਂ ਕੰਮਕਾਜ ਕਰਨ ਲੱਗਾ ਹੈ। ਇੱਥੇ ਬਚਤ ਖਾਤੇ ਤੋਂ ਲੈ ਕੇ Fixed Deposit ਤੇ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਿਆ ਜਾ ਸਕਦਾ ਹੈ। ਅਜਿਹੀ ਹੀ ਇਕ ਕਿਸਾਨ ਵਿਕਾਸ ਪੱਤਰ ਸਕੀਮ ਹੈ। ਜਿਸ ’ਚ Investment ’ਤੇ ਪੈਸੇ ਦੋ ਗੁਣਾ ਹੋ ਜਾਂਦੇ ਹਨ। ਡਾਕ ਘਰ ਦੀ ਇਸ ਮੁਹਿੰਮ ’ਚ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਵੀ ਨਹੀਂ ਹੈ।

ਜ਼ਿਆਦਾ ਨਿਵੇਸ਼ ਦੀ ਨਹੀਂ ਕੋਈ ਸੀਮਾ

ਕਿਸਾਨ ਵਿਕਾਸ ਪੱਤਰ ਯੋਜਨਾ ’ਚ 1000 ਰੁਪਏ ’ਚ ਅਕਾਊਂਟ ਖੁੱਲਵਾਇਆ ਜਾ ਸਕਦਾ ਹੈ। ਉੱਥੇ ਹੀ ਜ਼ਿਆਦਾ ਨਿਵੇਸ਼ ਦੀ ਕੋਈ ਹੱਦ ਨਹੀਂ ਹੈ। ਹਾਲਾਂਕਿ 50,000 ਹਜ਼ਾਰ ਤੋਂ ਜ਼ਿਆਦਾ ਪੈਸਿਆਂ ’ਤੇ ਪੈਨ ਕਾਰਡ ਦੇਣ ਪਵੇਗਾ। ਇਸ ਸਕੀਮ ਦੀ ਮਿਆਦ 10 ਸਾਲ 4 ਮਹੀਨੇ ਦੀ ਹੈ।

ਕੀ ਹੈ ਵਿਆਜ ਦਰ (Kisan Vikas Patra Interest Rate)

ਡਾਕ ਘਰ ਦੀ ਇਸ ਯੋਜਨਾ ’ਚ 6.9 ਫ਼ੀਸਦੀ ਸਾਲਾਨਾ ਵਿਆਜ ਮਿਲਦਾ ਹੈ। ਉੱਥੇ ਹੀ ਦਸ ਸਾਲ ਜਾਂ ਜ਼ਿਆਦਾ ਨਿਵੇਸ਼ ’ਤੇ ਆਈਟੀਆਈ, ਸੈਲਰੀ ਸਲਿੱਪ ਤੇ ਬੈਂਕ ਸਟੇਟਮੈਂਟ ਦਿਖਾਉਣਾ ਪਵੇਗਾ।

ਮੁਹਿੰਮ ’ਤੇ ਲੋਨ ਲਿਆ ਜਾ ਸਕਦਾ ਹੈ

ਇਸ ਮੁਹਿੰਮ ’ਚ ਕਈ ਤਰ੍ਹਾਂ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ। ਸਿੰਗਲ ਹੋਲਡਰ ਟਾਈਪ ਸਰਟੀਫਿਕੇਟ ਖੁਦ ਲਈ ਜਾਂ ਘਰ ਦੇ ਕਿਸੇ ਨਾਬਾਲਿਗ ਲਈ ਲੈ ਸਕਦੇ ਹਾਂ। ਕਿਸਾਨ ਵਿਕਾਸ ਪੱਤਰ ਸਕੀਮ ਦੀ ਮਿਆਦ ਇਕ ਮਹੀਨੇ ਦੀ ਹੁੰਦੀ ਹੈ। ਇਸ ਤੋਂ ਪਹਿਲਾਂ ਪੈਸਿਆਂ ਦੀ ਨਿਕਾਸੀ ਨਹੀਂ ਕਰ ਸਕਦੇ। ਉੱਥੇ ਹੀ ਇਸ ਯੋਜਨਾ ’ਤੇ ਲੋਨ ਵੀ ਲਿਆ ਜਾ ਸਕਦਾ ਹੈ।

ਕੌਣ ਕਰ ਸਕਦੈ ਨਿਵੇਸ਼

ਇਸ ਦੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ, ਨਿਵੇਸ਼ ਕਰ ਸਕਦਾ ਹੈ। ਇਸ ਲਈ ਕੋਈ ਵੀ ਉਮਰ ਹੱਦ ਨਿਰਧਾਰਿਤ ਨਹੀਂ ਹੈ। ਇਸ ਦੇ ਤਹਿਤ ਨਾਬਾਲਿਗ ਦੇ ਨਾਂ ਤੋਂ ਵੀ ਕੇਵੀਪੀ ਖਰੀਦ ਸਕਦੇ ਹਨ। ਹਾਲਾਂਕਿ ਐੱਨਆਰਆਈ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।

ਇਸ ਤਰ੍ਹਾਂ ਖੁੱਲ੍ਹਵਾਓ ਅਕਾਊਂਟ

ਕਿਸਾਨ ਵਿਕਾਸ ਪੱਤਰ ਸਕੀਮ ਲਈ ਪੋਸਟ ਆਫਿਸ ਜਾਣਾ ਹੋਵੇਗਾ। ਅਪਲਾਈ ਕਰਤਾ ਤੋਂ ਪਛਾਣ ਪੱਤਰ ਜਿਵੇਂ-ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ, Driving license ਤੇ ਪਾਸ ਪੋਰਟ ਹੋਣਾ ਚਾਹੀਦੈ। ਇਸ ਮੁਹਿੰਮ ’ਚ ਸਿੰਗਲ ਤੇ Joint ਦੋਵਾਂ ਤਰ੍ਹਾਂ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ।

Posted By: Rajnish Kaur