ਨਵੀਂ ਦਿੱਲੀ, ਪੀਟੀਆਈ : ਭਾਰਤੀ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (Pension Fund Regulatory and Development Authority, ਪੀਐੱਫਆਰਡੀਏ) ਰਿਟਾਇਰਮੈਂਟ ਤੋਂ ਬਾਅਦ 40 ਫ਼ੀਸਦੀ ਰਕਮ ਪੈਂਸ਼ਨ ਫੰਡ ਮੈਨੇਜਰਜ਼ ਦੇ ਕੋਲ ਰੱਖਣ ’ਤੇ ਵਿਚਾਰ ਕਰ ਰਿਹਾ ਹੈ। ਹੁਣ ਤਕ ਰਿਟਾਇਰਮੈਂਟ ਦਾ ਸਮਾਂ ਜਾਂ 60 ਸਾਲ ਦੀ ਉਮਰ ਹੋਣ ’ਤੇ 2 ਲੱਖ ਰੁਪਏ ਤੋਂ ਵਧ ਦੀ ਧਨ ਰਾਸ਼ੀ ਰੱਖਣ ਵਾਲੇ ਗ੍ਰਾਹਕਾਂ ਨੂੰ ਲਾਜ਼ਮੀ ਰੂਪ ਨਾਲ ਬੀਮਾ ਕੰਪਨੀਆਂ ਦੁਆਰਾ ਪ੍ਰਸਤਾਵਿਤ Annuity ਖਰੀਦਣਾ ਹੁੰਦਾ ਹੈ। ਬਾਕੀ ਦੇ ਬਚੇ 60 ਫ਼ੀਸਦੀ ਨੂੰ ਵਾਪਸ ਲਿਆ ਜਾ ਸਕਦਾ ਹੈ।


ਭਾਵ ਜੇ ਕੋਈ ਗਾਹਕ ਰਿਟਾਇਰਮੈਂਟ ਦੇ ਸਮੇਂ ਪੈਸੇ 2 ਲੱਖ ਰੁਪਏ ਜਾਂ ਉਸ ਤੋਂ ਘੱਟ ਹਨ ਤਾਂ ਉਸ ਵਿਅਕਤੀ ਲਈ Annuity ਖਰੀਦਣਾ ਲਾਜ਼ਮੀ ਨਹੀਂ ਹੈ ਕਿਉਂਕਿ ਮਹੀਨਾਵਾਰ ਪੈਨਸ਼ਨ ਦੇ ਰੂਪ ’ਚ ਦਿੱਤੀ ਜਾਣ ਵਾਲੀ ਰਾਸ਼ੀ ਕਾਫੀ ਘੱਟ ਹੁੰਦੀ ਹੈ।

ਮੌਜੂਦਾ ਸਮੇਂ ’ਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ’ਚ ਧਨਰਾਸ਼ੀ ਲੰਬੇ ਸਮੇਂ ਤਕ ਜਮ੍ਹਾ ਹੋ ਰਹੀ ਹੈ, 60 ਸਾਲ ਦੀ ਉਮਰ ’ਚ ਰਿਟਾਇਰਮੈਂਟ ਤੋਂ ਬਾਅਦ ਕਿਸੇ ਵਿਅਕਤੀ ਨੂੰ Annuity ਖਰੀਦਣ ਲਈ 40 ਫ਼ੀਸਦੀ ਧਨਰਾਸ਼ੀ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਬਾਕੀ ਰਾਸ਼ੀ 60 ਫ਼ੀਸਦੀ ਨੂੰ ਕੱਢ ਲਿਆ ਜਾ ਸਕਦਾ ਹੈ।


ਪੀਐੱਫਆਰਡੀਏ ਦੇ ਐੱਨਪੀਐੱਸ, ਏਪੀਵਾਈ ਯੋਜਨਾਵਾਂ ਦੇ ਸ਼ੇਅਰ ਧਾਰਕਾਂ ਦੀ ਗਿਣਤੀ 23 ਫ਼ੀਸਦੀ ਵਧੀ


ਪੀਐੱਫਆਰਡੀਏ ਨੇ ਵੀਰਵਾਰ ਨੂੰ ਦੱਸਿਆ ਕਿ ਐੱਨਪੀਐੱਸ ਤੇ ਏਪੀਆਈ ਜਿਹੀਆਂ ਮੁੱਖ ਯੋਜਨਾਵਾਂ ਸ਼ੇਅਰ ਧਾਰਕਾਂ ਦੀ ਗਿਣਤੀ 31 ਮਾਰਚ 2021 ਨੂੰ ਸਮਾਪਤ ਵਿੱਤ ਸਾਲ ਦੌਰਾਨ 23 ਫ਼ੀਸਦੀ ਵਧ ਕੇ 4.24 ਕਰੋੜ ਤਕ ਪਹੁੰਚ ਗਈ। ਪਿਛਲੇ ਸਾਲ ਕੋਵਿਡ-19 ਦੇ ਚੱਲਦੇ ਲਾਗੂ ਲਾਕਡਾਊਨ ਦੇ ਕਾਰਨ ਬੇਹੱਦ ਚੁਣੌਤੀਪੂਰਨ ਰਿਹਾ ਪਰ ਇਸ ਦੇ ਬਾਵਜੂਦ ਖਾਤਾ ਧਾਰਕਾਂ ਦੀ ਗਿਣਤੀ ’ਚ ਲਗਪਗ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਅਟਲ ਪੈਨਸ਼ਨ ਯੋਜਨਾ (ਏਪੀਆਈ) ਦੇ ਸ਼ੇਅਰ ਧਾਰਕਾਂ ਦੀ ਗਿਣਤੀ ’ਚ ਲਗਪਗ 33 ਫ਼ੀਸਦੀ ਦਾ ਵਾਧਾ ਹੋਇਆ ਤੇ ਇਸ ’ਚ 77 ਲੱਖ ਤੋਂ ਵਧ ਨਵੇਂ ਗਾਹਕ ਜੋੜੇ। ਏਪੀਵਾਈ ਦੇ ਖਾਤਾਧਾਰਕਾਂ ਦੀ ਗਿਣਤੀ 31 ਮਾਰਚ, 2021 ਤਕ 2.8 ਕਰੋੜ ਤੋਂ ਵਧ ਹੋ ਗਈ। ਨਵੀਂ ਪੈਨਸ਼ਨ ਮੁਹਿੰਮ ਦੇ ਤਹਿਤ ਕਾਰਪੋਰੇਟ ਖੇਤਰ ਲਈ ਸ਼ੇਅਰ ਧਾਰਕਾਂ ’ਚ 16 ਫੀਸਦੀ ਤੇ ਖੁਦਰਾ ਖੇਤਰ ’ਚ ਕਰੀਬ 32 ਫੀਸਦੀ ਦਾ ਇਜਾਫਾ ਹੋਇਆ। ਪੀਐੱਫਆਰਡੀਏ ਦੇ ਚੇਅਰਮੈਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

Posted By: Rajnish Kaur