ਨਵੀਂ ਦਿੱਲੀ, ਪੀਟੀਆਈ : Indigo ਦੇ ਹਵਾਈ ਯਾਤਰੀਆਂ ਨੂੰ ਅਜੇ International Route ’ਤੇ Flights ਦੇ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ Indigo ਦੇ Chief Executive Officer (CEO) Ronojoy Dutta ਨੇ ਕਿਹਾ ਹੈ ਕਿ ਇਸ ਸਮੇਂ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਕਰਨਾ ਮੁਸ਼ਕਿਲ ਹੋਵੇਗਾ। ਇਸ ਦੀ ਬਜਾਏ ਵੱਖ-ਵੱਖ ਦੇਸ਼ਾਂ ਦੇ ਨਾਲ ਏਅਰ ਬਬਲ ਉਡਾਣਾਂ (Air Bubble Pact) ਦੀ ਗਿਣਤੀ ਨੂੰ ਹੌਲੀ-ਹੌਲੀ ਵਧਾਇਆ ਜਾਣਾ ਹੀ ਚੰਗਾ ਹੋਵੇਗਾ। ਕੋਰੋਨਾ ਵਾਇਰਸ ਮਹਾਮਾਰੀ (Corona Virus Pandemic) ਦੀ ਵਜ੍ਹਾ ਨਾਲ ਭਾਰਤ ’ਚ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ 23 ਮਾਰਚ 2020 ਤੋਂ ਬੰਦ ਹਨ। ਹਾਲਾਂਕਿ, ਬੀਤੇ ਸਾਲ ਜੁਲਾਈ ਤੋਂ ਭਾਰਤ ਤੇ ਕਰੀਬ 28 ਦੇਸ਼ਾਂ ਦੇ ਵਿਚਕਾਰ ਦੋ-ਪੱਖੀ ‘ਏਅਰ ਬਬਲ’ ਪ੍ਰਬੰਧ ਦੇ ਤਹਿਤ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

ਸੀਈਓ ਨੇ ਕਿਹਾ ਕਿ ਉਹ ਭਾਰਤ ਦੇ ਨਵੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਮੱਧ ਪ੍ਰਦੇਸ਼ ਤੋਂ ਰਾਜਸਭਾ ਮੈਂਬਰ ਸਿੰਧੀਆ ਨੂੰ ਸੱਤ ਜੁਲਾਈ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਹੈ। ਦੱਤਾ ਨੇ ਇੰਟਰਵਿਊ ’ਚ ਕਿਹਾ ਹੈ ਕਿ ਸਿੰਧੀਆ ਸਮੁੱਚੇ ਉਦਯੋਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਉਦਯੋਗ ਤੇ ਮੰਤਰਾਲੇ ਦੇ ਵਿਚਕਾਰ ਜੋ ਹਿੱਸੇਦਾਰੀ ਵਿਕਸਿਤ ਹੋ ਰਹੀ ਹੈ ਉਹ ਉਤਸ਼ਾਹ ਵਧਾਉਣ ਵਾਲੀ ਹੈ।

ਇੰਡੀਗੋ ਫਿਲਹਾਲ ਰੋਜ਼ਾਨਾ 1,150 ਉਡਾਣਾਂ ਨੂੰ ਆਪਰੇਟ ਕਰ ਰਹੀ ਹੈ। ਇਸ ’ਚ 70 ਤੋਂ 75 ਅੰਤਰਰਾਸ਼ਟਰੀ ਉਡਾਣਾਂ ਹਨ। ਬਾਕੀ ਘਰੇਲੂ ਸੇਵਾਵਾਂ ਹਨ। ਦੱਤਾ ਨੇ ਕਿਹਾ ਕਿ ਭਾਰਤ ਇਕ ਤਰਫਾ ਤਰੀਕੇ ਨਾਲ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਨਹੀਂ ਕਰ ਸਕਦਾ। ਹੋਰ ਦੇਸ਼ਾਂ ਨੂੰ ਵੀ ਇਸ ’ਤੇ ਸਹਿਮਤੀ ਦੇਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਚਿੰਤਾਵਾਂ ਹਨ, ਜਿਨ੍ਹਾਂ ਨੂੰ ਮੈਂ ਘਟ ਨਹੀਂ ਕਰ ਸਕਦਾ। ਕੋਵਿਡ-19 ਪ੍ਰਬੰਧਾਂ ’ਚ ਵੱਖ-ਵੱਖ ਦੇਸ਼ ਵੱਖ-ਵੱਖ ਪੱਧਰਾਂ ’ਤੇ ਹਨ। ਇਸ ਤੋਂ ਇਲਾਵਾ ਜਾਂਚ ਜਾਂ ਪ੍ਰੀਖਣ ਦਾ ਵੀ ਮੁੱਦਾ ਹੈ ਜੋ ਯਾਤਰੀਆਂ ਨੂੰ ਉਲਝਣ ’ਚ ਪਾ ਰਿਹਾ ਹੈ।

Posted By: Rajnish Kaur