ਨਵੀਂ ਦਿੱਲੀ, ਜੇਐੱਨਐੱਨ : ਤੁਸੀਂ ਕੋਈ ਨਵਾਂ ਸਾਮਾਨ ਕਿਸਤ (ਈਐੱਮਆਈ) ’ਤੇ ਲੈਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਕਰੈਡਿਟ ਕਾਰਡ ਨਹੀਂ ਹੈ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਨੇ ਆਪਣੇ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ ਰਾਹੀਂ ਸਾਮਾਨ ਮਹੀਨਾਵਾਰ ਕਿਸਤ (ਈਐੱਮਆਈ) ’ਤੇ ਸਾਮਾਨ ਖਰੀਦਣ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ।

ਬੈਂਕ ਨੇ ਇਸ ਸਹੂਲਤ ਨੂੰ ‘EMI @ Internet Banking’ ਦਾ ਨਾਂ ਦਿੱਤਾ ਹੈ। ਬੈਂਕ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਇਸ Facility ਦਾ ਟੀਚਾ ਲੱਖਾਂ Pre-approved ਗਾਹਕਾਂ ਨੂੰ ਈਐੱਮਆਈ ’ਤੇ ਵੱਡੀ ਰਾਸ਼ੀ ਦੇ ਸਾਮਾਨ ਖਰੀਦਣ ਦੀ ਸਹੂਲਤ ਦੇਣਾ ਹੈ।


ਆਈਸੀਆਆਈਸੀ ਬੈਂਕ ਨੇ ਕਿਹਾ ਹੈ ਕਿ ਬੈਂਕ ਦੇ ਲੱਖਾਂ Pre-approved ਗਾਹਕ ਆਪਣੀ ਪੰਜ ਲੱਖ ਰੁਪਏ ਤਕ ਦੀ ਲੈਣ-ਦੇਣ ਨੂੰ ਡਿਜੀਟਲ ਮਾਧਿਅਮ ਨਾਲ ਤੁਰੰਤ ਈਐੱਮਆਈ ’ਚ ਬਦਲ ਸਕਦੇ ਹਨ। ਇਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਇਸ ਸਹੂਲਤ ਦੇ ਨਾਲ ਹੁਣ ਆਪਣੇ ਪਸੰਦੀਦਾ ਗੈਜੇਟ ਖਰੀਦ ਸਕਦੇ ਹੋ ਜਾਂ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਦਾ ਉਪਯੋਗ ਕਰ ਕੇ ਆਪਣੇ ਬਚਤ ਖਾਤੇ ਤੋਂ ਆਸਾਨ ਈਐੱਮਆਈ ’ਚ ਆਪਣੀ ਬੀਮਾ ਪ੍ਰੀਮੀਅਮ ਜਾਂ ਬੱਚਿਆਂ ਦੇ ਸਕੂਲ ਦੀ ਫੀਸ ਦਾ ਭੁਗਤਾਨ ਕਰ ਸਕਦੇ ਹਨ।

ਆਈਸੀਆਈਸੀਆਈ ਬੈਂਕ ਨੇ ਦਾਅਵਾ ਕੀਤਾ ਹੈ ਕਿ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਰਾਹੀਂ ਈਐੱਮਆਈ ਦੀ ਸਹੂਲਤ ਦੇਣ ਵਾਲਾ ਉਹ ਇੰਡਸਟਰੀ ਦਾ ਪਹਿਲਾ ਬੈਂਕ ਹੈ। ਆਈਸੀਆਈਸੀਆਈ ਬੈਂਕ ਨੇ ਇਹ ਸਹੂਲਤ ਦੇਣ ਲਈ Bill Desk ਤੇ Razor Pay ਨਾਲ ਕਰਾਰ ਕੀਤਾ ਹੈ। ਬੈਂਕ ਨੇ ਦੱਸਿਆ ਹੈ ਮੌਜੂਦਾ ਸਮੇਂ ’ਚ ਆਨਲਾਈਨ ਸ਼ਾਪਿੰਗ Portals, insurance , ਯਾਤਰਾ, ਸਿੱਖਿਆ-ਸਕੂਲ ਫੀਸ ਤੇ Electronic chain ਜਿਹੀਆਂ ਸ਼੍ਰੈਣੀਆਂ ’ਚ 1000 ਤੋਂ ਵਧ ਵਪਾਰੀਆਂ ਲਈ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਬੈਂਕ ਨੇੜੇ ਭਵਿੱਖ ’ਚ ਇਸ ਸਹੂਲਤ ਦੇ ਤਹਿਤ ਹੋਰ ਕਾਰੋਬਾਰੀਆਂ, ਪੇਮੈਂਟ ਗੇਟਵੇ ਤੇ ਸੈਗਮੈਂਟ ਨੂੰ ਜੋੜਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।


‘EMI @ Internet Banking’ ਸਹੂਲਤ ਦੇ ਤਹਿਤ ਮਿਲਣ ਵਾਲੇ ਲਾਭ ਇਸ ਤਰ੍ਹਾਂ ਹਨ


1 . Quick and Digital Process: ਗਾਹਕ ਬੈਂਕ ਦੇ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਰਾਹੀਂ ਭੁਗਤਾਨ ਕਰ ਕੇ ਆਪਣੇ ਉੱਚ ਮੁੱਲ ਦਾ ਵਿੱਤੀ ਲੈਣ-ਦੇਣ ਨੂੰ ਤੁਰੰਤ ਤੇ ਡਿਜੀਟਲ ਰੂਪ ਨਾਲ ਈਐੱਮਆਈ ’ਚ ਤਬਦੀਲ ਕਰ ਸਕਦਾ ਹੈ।


2. ਲੈਣ-ਦੇਣ ਦੀ ਹੱਦ : ਗਾਹਕ 50,000 ਰੁਪਏ ਤੋਂ 5 ਲੱਖ ਰੁਪਏ ਤਕ ਦੇ ਉਤਪਾਦਾਂ ਜਾਂ ਸੇਵਾਵਾਂ ਦੀ ਖਰੀਦ ਕਰ ਸਕਦੇ ਹਨ।


3. ਮਿਆਦ : ਗਾਹਕ ਤਿੰਨ ਮਹੀਨੇ, 6 ਮਹੀਨੇ, 9 ਮਹੀਨੇ ਤੇ 12 ਮਹੀਨੇ ’ਚੋਂ ਆਪਣੀ ਪਸੰਦ ਦੀ ਮਿਆਦ ਨੂੰ ਚੁਣ ਸਕਦੇ ਹਨ।

Posted By: Rajnish Kaur