ਨਵੀਂ ਦਿੱਲੀ, ਪੀਟੀਆਈ : ਰਾਸ਼ਟਰੀ ਰਾਜਧਾਨੀ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਐੱਚਡੀਐੱਫਸੀ Securities ਮੁਤਾਬਕ ਰਾਸ਼ਟਰੀ ਰਾਜਧਾਨੀ ’ਚ ਸੋਨੇ ਦੇ ਭਾਅ (Gold Price) ’ਚ 259 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਸ਼ਹਿਰ ’ਚ ਸੋਨੇ ਦਾ ਭਾਅ 48,127 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹਿ ਗਿਆ ਹੈ।

ਇਸ ਤੋਂ ਪਿਛਲੇ ਸੈਸ਼ਨ ’ਚ ਭਾਵ ਬੁੱਧਵਾਰ ਨੂੰ ਸੋਨੇ ਦਾ ਮੁੱਲ 48,386 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਸਰਾਫਾ ਬਾਜ਼ਾਰ ਦੇ ਕਾਰੋਬਾਰੀਆਂ ਤੇ ਵਿਸ਼ਲੇਸ਼ਣਕਾਂ ਮੁਤਾਬਕ ਵਿਸ਼ਵ ਪੱਧਰ ’ਤੇ ਕਮਜ਼ੋਰ ਰੁਖ਼ ਦੀ ਵਜ੍ਹਾ ਨਾਲ ਦਿੱਲੀ ਦੇ ਰੇਟ ’ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ।


ਚਾਂਦੀ ’ਚ ਵੀ ਰਹੀ ਨਰਮੀ


ਐੱਚਡੀਐੱਫਸੀ securities ਦੇ ਮੁਤਾਬਕ ਚਾਂਦੀ ਦੀ ਕੀਮਤ ’ਚ ਵੀ 110 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਨਾਲ ਸ਼ਹਿਰ ’ਚ ਚਾਂਦੀ ਦੀ ਕੀਮਤ ਘੱਟ ਕੇ 70,274 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹਿ ਗਈ। ਇਸ ਤੋਂ ਪਿਛਲੇ ਸੈਸ਼ਨ ’ਚ ਚਾਂਦੀ ਦੀ ਕੀਮਤ 70,384 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

Posted By: Rajnish Kaur