ਨਵੀਂ ਦਿੱਲੀ, ਪੀਟੀਆਈ : ਦੇਸ਼ ਤੋਂ ਦਵਾਈਆਂ ਦਾ ਬਰਾਮਦ ਪਿਛਲੇ ਵਿੱਤ ਸਾਲ (2020-21) ’ਚ 18 ਫ਼ੀਸਦੀ ਵਧ ਕੇ 24.44 ਅਰਬ ਡਾਲਰ ਭਾਵ ਲਗਪਗ 1.76 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਉਸ ਤੋਂ ਪਿਛਲੇ ਵਿੱਤ ਸਾਲ ’ਚ ਭਾਰਤ ਨੇ 20.44 ਅਰਬ ਡਾਲਰ ਭਾਵ ਲਗਪਗ 1.76 ਲੱਖ ਕਰੋੜ ਰੁਪਏ ’ਤੇ ਪੁਹੰਚ ਗਿਆ ਹੈ। ਉਸ ਤੋਂ ਪਿਛਲੇ ਵਿੱਤ ਸਾਲ ’ਚ ਭਾਰਤ ਨੇ 20.58 ਅਰਬ ਡਾਲਰ (ਕਰੀਬ 1.48 ਲੱਖ ਕਰੋੜ ਰੁਪਏ) ਮੁੱਲ ਦੀਆਂ ਦਵਾਈਆਂ ਦਾ ਬਰਾਮਦ ਕੀਤਾ ਸੀ।

Pharmaceuticals Export Promotion Council of India ਦੇ ਮਹਾ ਨਿਰਦੇਸ਼ਕ ਉਦੇ ਭਾਸਕਰ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ਸਾਲ ਦੇਸ਼ ਦਾ ਫਾਰਮਾ ਨਿਰਯਾਤ 2.3 ਅਰਬ ਡਾਲਰ ਭਾਵ ਲਗਪਗ 16,560 ਕਰੋੜ ਰੁਪਏ ’ਤੇ ਜਾ ਪਹੁੰਚਿਆ। ਬੀਤੇ ਸਾਲ ਦੇ ਕਿਸੇ ਵੀ ਮਹੀਨੇ ਦਾ ਇਹ ਸਭ ਤੋਂ ਵਧ ਨਿਰਯਾਤ ਅੰਕੜਾ ਹੈ। ਕੌਂਸਲ ਮੁਤਾਬਕ ਮਾਰਚ ਦੇ ਅੰਕੜੇ ਜ਼ਿਆਦਾ ਹਨ।


ਇਸ ਸਾਲ ਮਾਰਚ ਦੇ ਫਾਰਮਾ ਬਰਾਮਦ ਦੀ ਵਿਕਾਸ ਦਰ ਪਿਛਲੇ ਸਾਲ ਆਮ ਮਹੀਨਿਆਂ ਦੇ ਮੁਕਾਬਲੇ 48.5 ਫ਼ੀਸਦੀ ਵਧ ਰਹੀ। ਮਾਰਚ 2020 ’ਚ ਫਾਰਮਾ ਬਰਾਮਦ 1.54 ਅਰਬ ਡਾਲਰ ਰਿਹਾ ਸੀ। ਇਹ ਵਿਕਾਸ ਦਰ ਉਦੋਂ ਹੋਈ ਜਦੋਂ ਦੁਨੀਆਂ ਦੇ ਫਾਰਮਾ ਬਾਜ਼ਾਰ ’ਚ ਗਿਰਾਵਟ ਦੇਖੀ ਗਈ ਹੈ। ਉਦੇ ਭਾਸਕਰ ਨੇ ਆਪਣੇ ਬਿਆਨ ’ਚ ਕਿਹਾ ਕਿ ਪਿਛਲੇ ਸਾਲ ਮਾਰਚ ’ਚ ਲਾਕਡਾਊਨ ਲਾਗੂ ਹੋਣ ਨਾਲ ਬਰਾਮਦ ’ਤੇ ਅਸਰ ਪਿਆ ਸੀ। ਪਿਛਲੇ ਸਾਲ ਮੈਡੀਕਲ ਬਾਜ਼ਾਰ ’ਚ ਦੋ ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਦੌਰਾਨ ਭਾਰਤ ’ਚ ਦਵਾਈਆਂ ਦੀ ਮੰਗ ’ਚ ਤੇਜ਼ ਨਾਲ ਉਛਾਲ ਦੇਖਣ ਮਿਲਿਆ। ਇਸ ਦੀ ਮੁੱਖ ਵਜ੍ਹਾ ਸੀ ਕਿ ਭਾਰਤ ਦੀਆਂ ਦਵਾਈਆਂ ਦੀ ਗੁਣਵੱਤਾ ਤੇ ਇਨ੍ਹਾਂ ਦੇ ਮੁੱਲ ਦੀ ਵਿਚਾਰਧਾਰਾ ਦੁਨੀਆਭਰ ਦੇ ਗਾਹਕਾਂ ਲਈ ਬਿਹਤਰ ਰਹੀ ਹੈ।

ਭਾਸਕਰ ਨੇ ਦੱਸਿਆ ਕਿ ਭਾਰਤੀ ਵੈਕਸੀਨ ਦੇ ਨਿਰਯਾਤ ’ਚ ਕਾਫੀ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਇਸ ਤਰ੍ਹਾਂ ਭਾਰਤ ਸਰਕਾਰ ਦੀ ਉਤਪਾਦਨ ਆਧਾਰਿਤ ਪੀਐੱਲਆਈ ਯੋਜਨਾ ਤੋਂ ਮੈਡੀਕਲ ਖੇਤਰ ’ਚ ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ ਤੇ ਬਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ ਤੇ ਸਪਲਾਈ ਵਧੇਗੀ। ਭਾਰਤ ਦੀਆਂ ਦਵਾਈਆਂ ਲਈ ਨਿਰਯਾਤ ਦਾ ਸਭ ਤੋਂ ਵੱਡਾ ਬਾਜ਼ਾਰ ਉੱਤਰ ਅਮਰੀਕਾ ਹੈ, ਜਿਸ ਦੀ ਬੀਤੇ ਸਾਲ ਦੌਰਾਨ ਹਿੱਸੇਦਾਰੀ 34 ਫ਼ੀਸਦੀ ਰਹੀ। ਦੱਖਣੀ ਅਫਰੀਕੀ ਬਾਜ਼ਾਰਾਂ ’ਚ ਭਾਰਤੀ ਦਵਾਈਆਂ ਦੀ ਸਪਲਾਈ 28 ਫ਼ੀਸਦੀ ਤੇ ਯੂਰਪੀ ਬਾਜ਼ਾਰਾਂ ’ਚ 11 ਫ਼ੀਸਦੀ ਦੀ ਦਰ ਤੋਂ ਵਧ ਹੈ।

Posted By: Rajnish Kaur