CNG Price Hike: ਦੇਸ਼ ਦੀ ਰਾਜਧਾਨੀ ਵਿਚ ਸਣੇ ਕਈ ਸੂਬਿਆਂ ਵਿਚ ਸੀਐੱਨਜੀ ਦੀਆਂ ਕੀਮਤਾਂ ਵਿਚ ਇਜ਼ਾਫਾ ਹੋ ਗਿਆ ਹੈ। ਸੀਐੱਨਜੀ ਦੀਆਂ ਨਵੀਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਦਿੱਲੀ ਐੱਨਸੀਆਰ (Delhi-NCR) ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਵਿਚ ਵੀ ਸੀਐੱਨਜੀ ਦੀਆਂ ਕੀਮਤਾਂ (CNG Price) ਨੂੰ ਰਿਵਾਈਜ਼ ਕੀਤਾ ਗਿਆ ਹੈ।

14 ਨਵੰਬਰ ਨੂੰ ਵੀ ਕੀਮਤਾਂ ਵਿਚ ਹੋਇਆ ਸੀ ਇਜ਼ਾਫਾ

ਸਰਕਾਰੀ ਮਾਲਕੀ ਵਾਲੀ ਇੰਦਰਪ੍ਰਸਥ ਗੈਸ ਲਿਮਟਿਡ (IGL) ਮੁਤਾਬਕ ਰਾਜਧਾਨੀ 'ਚ CNG ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਤੱਕ ਵਧ ਗਈ ਹੈ। ਪੈਟਰੋਲ ਅਤੇ ਡੀਜ਼ਲ 'ਤੇ ਮਹਿੰਗਾਈ ਦੀ ਮਾਰ ਤੋਂ ਬਾਅਦ ਹੁਣ ਸੀਐਨਜੀ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਨਵੰਬਰ ਨੂੰ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਜਾਣ ਕੀ ਹੋ ਜਾਣਗੇ ਨਵੇਂ ਰੇਟ

- ਸ਼ਨੀਵਾਰ ਤੋਂ ਦਿੱਲੀ 'ਚ CNG 53.04 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਉਪਲੱਬਧ ਹੋਵੇਗੀ।

- ਗੁਰੂਗ੍ਰਾਮ 'ਚ CNG ਦੀ ਕੀਮਤ 60.4 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

- ਹਰਿਆਣਾ ਦੇ ਰੇਵਾੜੀ ਵਿਚ ਸੀਐੱਨਜੀ ਦੇ ਨਵੇਂ ਰੇਟ 61.10 ਰੁਪਏ ਪ੍ਰਤੀ ਕਿਲੋਗ੍ਰਾਮ ਹਨ।

- ਕਰਨਾਲ ਅਤੇ ਕੈਥਲ ਵਿਚ ਸੀਐੱਨਜੀ ਦੀ ਸੋਧੀ ਕੀਮਤ 59.30 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

- ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦੀਆਂ ਸੋਧੀਆਂ ਕੀਮਤਾਂ 67.31 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ।

Posted By: Rajnish Kaur