ਨਵੀਂ ਦਿੱਲੀ : ਜੇ ਤੁਸੀਂ ਸਾਲ 2022 ਵਿਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਕੀਮਤ ਦੇਮੀ ਪਵੇਗੀ। ਦਰਅਸਲ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਸਣੇ ਲਕਜਰੀ ਕਾਰ ਬਣਾਉਣ ਵਾਲੀਆਂ ਕੰਪਨੀਆਂ Mercedes-Benz India ਤੇ Audi ਅਗਲੇ ਸਾਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਇਸ ਵਾਧੇ ਦਾ ਮੁੱਖ ਕਾਰਨ ਕੱਚੇ ਮਾਲ ਦੀ ਲਾਗਤ ਵਿਚ ਵਾਧਾ ਹੈ।

ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਕੀਮਤ 'ਚ ਵਾਧਾ ਵੱਖ-ਵੱਖ ਮਾਡਲਾਂ ਲਈ ਵੱਖ-ਵੱਖ ਹੋਵੇਗਾ। ਦੂਜੇ ਪਾਸੇ ਮਰਸਡੀਜ਼-ਬੈਂਜ਼ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 2 ਫੀਸਦੀ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜਦਕਿ ਔਡੀ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ 3 ਫੀਸਦੀ ਤਕ ਦਾ ਵਾਧਾ ਕਰੇਗੀ।


ਕੱਚੇ ਮਾਲ ਦੀ ਲਾਗਤ ਵਿਚ ਵਾਧਾ


ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਵਿਚ, MSI ਨੇ ਕਿਹਾ 'ਪਿਛਲੇ ਇਕ ਸਾਲ ਵਿਚ, ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਕੰਪਨੀ ਦੇ ਵਾਹਨਾਂ ਦੀ ਕੀਮਤ 'ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਲਈ, ਕੰਪਨੀ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਕੀਮਤ ਵਾਧੇ ਰਾਹੀਂ ਗਾਹਕਾਂ ਨੂੰ ਕੁਝ ਵਾਧੂ ਖਰਚੇ ਦੇਵੇ।'


2 ਫ਼ੀਸਦੀ ਤਕ ਮਹਿੰਗੀਆਂ ਹੋ ਰਹੀਆਂ Mercedes-Benz ਦੀਆਂ ਗੱਡੀਆਂ


Mercedes-Benz ਇੰਡੀਆ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ਵਿਚ ਵਾਧੇ ਨੂੰ ਲੈ ਕੇ ਲਾਗਤ ਦੀ ਭਰਪਾਈ ਲਈ ਸਿਰਫ਼ ਕੁਝ ਚੁਣੇ ਹੋਏ ਮਾਡਲਾਂ ਦੀ ਐਕਸ-ਸ਼ੋਅਰੂਪ ਕੀਮਤ ਵਿਚ ਇਕ ਜਨਵਰੀ 2021 ਤੋਂ 2 ਫ਼ੀਸਦੀ ਤਕ ਵਾਧਾ ਕੀਤਾ ਜਾਵੇਗਾ।


ਔਕੀ ਦੀਆਂ ਕੀਮਤਾਂ ਵਿਚ 3 ਫ਼ੀਸਦੀ ਤਕ ਹੋਵੇਗਾ ਇਜ਼ਾਫਾ


ਔਡੀ ਇੰਡੀਆ ਨੇ ਕਿਹਾ ਕਿ ਵਧਦੇ ਕੱਚੇ ਮਾਲ ਅਤੇ ਸੰਚਾਲਨ ਲਾਗਤ ਦੀ ਭਰਪਾਈ ਲਈ ਕੀਮਤ ਸੁਧਾਰ ਦੀ ਜ਼ਰੂਰਤ ਹੈ। ਕੰਪਨੀ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 3 ਫੀਸਦੀ ਤੱਕ ਦਾ ਵਾਧਾ ਕਰੇਗੀ।

Posted By: Rajnish Kaur