ਨਵੀਂ ਦਿੱਲੀ, ਜੇਐੱਨਐੱਨ : ਅੱਜ ਦੇ ਸਮੇਂ ਬੈਂਕਿੰਗ ਨਾਲ ਜੁੜੇ ਕਈ ਸਾਰੇ ਕੰਮ ਡਿਜੀਟਲ ਜਾਂ ਆਨਲਾਈਨ ਮਾਧਿਅਮ ਨਾਲ ਹੀ ਕੀਤੇ ਜਾਂਦੇ ਹਨ ਪਰ ਫਿਰ ਵੀ Check clearance ਜਾਂ KYC ਜਿਹੇ ਕੁਝ ਅਹਿਮ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਬੈਂਕ ਜਾਣਾ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਸਾਨੂੰ ਆਪਣੇ ਇਨ੍ਹਾਂ ਜ਼ਰੂਰੀ ਕੰਮਾਂ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟਿਆਂ ਦੀ ਪੂਰੀ ਲਿਸਟ ਦੇਖ ਲੈਣੀ ਚਾਹੀਦੀ ਹੈ। ਇਸ ਤੋਂ ਸਾਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਨ ਵਿਚ ਸਹਾਇਤਾ ਮਿਲਤੀ ਹੈ।

ਇਸ ਹਫ਼ਤੇ ਵਿਚ ਵੀ ਦੇਸ਼ ਦੇ ਵੱਖ-ਵੱਖ ਜ਼ੋਨ ਵਿਚ ਕੁੱਲ ਮਿਲਾ ਕੇ 6 ਦਿਨ ਤਕ ਛੁੱਟੀਆਂ ਰਹਿਣਗੀਆਂ। ਇਹ ਛੁੱਟੀਆਂ ਐਤਵਾਰ ਤੇ ਮਹੀਨੇ ਦੇ ਦੂਜੇ ਸ਼ਨੀਵਾਰ ਦੇ ਨਾਲ ਪੈ ਰਹੀਆਂ ਹਨ। ਅਕਤੂਬਰ ਦੇ ਮਹੀਨੇ ਵਿਚ ਕਈ ਸਾਰੇ ਤਿਉਹਾਰ ਆ ਰਹੇ ਹਨ, ਜਿਸ ਵਜ੍ਹਾ ਨਾਲ ਇਸ ਮਹੀਨੇ ਵਿਚ ਬੈਂਕਾਂ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਵੀ ਥੋੜ੍ਹੀ ਲੰਬੀ ਹੈ। ਆਓ ਦੇਖਦੇ ਹਾਂ ਇਸ ਹਫ਼ਤੇ ਦੀਆਂ ਛੁੱਟੀਆਂ ਦੀ ਪੂਰੀ ਲਿਸਟ...

ਕਿਸ-ਕਿਸ ਦਿਨ ਰਹੇਗੀ ਛੁੱਟੀ

ਇਸ ਹਫ਼ਤੇ ਦੀ 18 ਤਰੀਕ ਨੂੰ ਗੁਹਾਟੀ ਜ਼ੋਨ ਦੇ ਕਿਨਾਰੇ ਕਾਟੀ ਬਿਹੂ ਤਿਉਹਾਰ ਦੇ ਮੌਕੇ 'ਤੇ ਬੰਦ ਰਹਿਣਗੇ। ਇਸ ਤੋਂ ਬਾਅਦ, 19 ਅਕਤੂਬਰ ਨੂੰ ਈਦ-ਏ-ਮਿਲਾਦ ਜਾਂ ਬਾਰਾਵਤ ਦੇ ਮੌਕੇ, ਅਹਿਮਦਾਬਾਦ, ਬੇਲਾਪੁਰ, ਭੋਪਾਲ, ਚੇਨਈ, ਦੇਹਰਾਦੂਨ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼੍ਰੀਨਗਰ, ਤਿਰੂਵਨੰਤਪੁਰਮ ਜ਼ੋਨ ਦੇ ਬੈਂਕਾਂ ਵਿਚ ਕਾਰੋਬਾਰ ਬੰਦ ਰਹੇਗਾ।

ਇਸ ਹਫ਼ਤੇ 20 ਅਕਤੂਬਰ ਨੂੰ ਅਗਰਤਲਾ, ਬੰਗਲੌਰ, ਚੰਡੀਗੜ੍ਹ, ਕੋਲਕਾਤਾ ਤੇ ਸ਼ਿਮਲਾ ਜ਼ੋਨਾਂ ਦੇ ਬੈਂਕ ਮਹਾਰਿਸ਼ੀ ਵਾਲਮੀਕਿ ਜਯੰਤੀ, ਲਕਸ਼ਮੀ ਪੂਜਾ ਅਤੇ ਈਦ-ਏ-ਮਿਲਾਦ ਦੇ ਮੌਕੇ 'ਤੇ ਬੰਦ ਰਹਿਣਗੇ। ਇਸ ਹਫਤੇ ਦੀ 22 ਤਾਰੀਖ ਨੂੰ ਈਦ-ਏ-ਮਿਲਾਦ-ਉਲ-ਨਬੀ ਦੇ ਮੌਕੇ 'ਤੇ ਜੰਮੂ ਤੇ ਸ਼੍ਰੀਨਗਰ ਦੇ ਬੈਂਕ ਬੰਦ ਰਹਿਣਗੇ।

ਇਸ ਦਿਨ ਵੀ ਰਹੇਗੀ ਛੁੱਟੀ

ਇਸ ਤੋਂ ਇਲਾਵਾ ਅੱਜ ਐਤਵਾਰ ਦੇ ਦਿਨ ਵੀ ਪੂਰੇ ਦੇਸ਼ ਦੇ ਬੈਂਕ ਬੰਦ ਰਹਿਣਗੇ ਤੇ ਇਸ ਹਫ਼ਤੇ ਦੀ 23 ਤਰੀਕ ਨੂੰ ਮਹੀਨੇ ਦਾ ਦੂਜਾ ਸੋਮਵਾਰ ਪੈ ਰਿਹਾ ਹੈ। ਇਸ ਵਜ੍ਹਾ ਨਾਲ ਉਸ ਦਿਨ ਵੀ ਬੈਂਕਾਂ ਵਿਚ ਕੰਮ-ਕਾਜ ਨਹੀਂ ਹੋਵੇਗਾ।

ਇਨ੍ਹਾਂ ਕੰਮਾਂ 'ਤੇ ਪਵੇਗਾ ਅਸਰ

ਬੈਂਕਾਂ ਵਿਚ ਕੰਮ-ਕਾਜ ਤੋਂ ਛੁੱਟੀਆਂ ਹੋਣ 'ਤੇ KYC ਅਪਡੇਟ ਕਰਵਾਉਣ ਜਿਹੇ ਕੰਮਾਂ ਵਿਚ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਇਲਾਵਾ Check Clearance Process ਵਿਚ ਵੀ ਦੇਰੀ ਹੁੰਦੀ ਹੈ।

Posted By: Rajnish Kaur