Business News : ਜੇ ਤੁਸੀਂ ਕਿਸ ਅਜਿਹੇ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਵਰਕਰ ਹੋ ਤੇ ਨਾ ਤਾਂ ਤੁਹਾਡਾ PF ਫਰੰਡ ਕੱਟਿਆ ਜਾਂਦਾ ਹੈ ਤੇ ਨਾ ਹੀ ESIC ਦਾ ਲਾਭ ਉਪਲਬਧ ਹੁੰਦਾ ਹੈ। ਜੇ ਤੁਸੀਂ 16 ਸਾਲ ਤੋਂ ਵੱਧ ਤੇ 60 ਸਾਲ ਤੋਂ ਘੱਟ ਹੋ ਤੇ ਇਨਕਮ ਟੈਕਸ ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਰੰਤ ਈ-ਸ਼ਰਮ ਕਾਰਡ (E-Shram card immediately) ਲਈ ਅਰਜ਼ੀ ਦਿਓ। ਜਿਵੇਂ ਹੀ ਤੁਸੀਂ ਇੱਕ ਰੁਪਏ ਖਰਚ ਕੀਤੇ ਬਿਨਾਂ ਰਜਿਸਟਰ ਕਰੋਗੇ ਤੁਸੀਂ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਾਪਤ ਕਰਨ ਦੇ ਹੱਕਦਾਰ ਹੋਵੋਗੇ। ਇਸ ਤੋਂ ਇਲਾਵਾ, ਇਸ ਦੇ ਹੋਰ ਵੀ ਬਹੁਤ ਸਾਰੇ ਲਾਭ ਹਨ। ਇਸ ਦੇ ਲਈ ਪਹਿਲਾਂ ਇਸ ਵੀਡੀਓ ਨੂੰ ਦੇਖੋਂ...

ਇਸ ਤਰ੍ਹਾਂ ਕੋਰ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://eshram.gov.in/ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਸੈਲਫ ਰਜਿਸਟ੍ਰੇਸ਼ਨ ’ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਦੇ ਨਾਲ ਲਿੰਕ ਕੀਤੇ ਗਏ ਨੰਬਰ ’ਤੇ ਓਟੀਪੀ ਆਵੇਗਾ ਜਿਸ ਦੇ ਰਾਹੀਂ ਤੁਹਾਨੂੰ ਲਾਗਿੰਨ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਭਰਨਾ ਪਵੇਗਾ ਤੇ ਓਟੀਪੀ ਰਾਹੀਂ ਪ੍ਰੋਸੈਸ ਅੱਗੇ ਵਧਾਉਣਾ ਪਵੇਗਾ ਤੇ ਤੁਹਾਡੀ ਜਾਣਕਾਰੀ ਸਕ੍ਰੀਨ ’ਤੇ ਜਾਵੇਗੀ ਤੇ ਤੁਹਾਨੂੰ ਇਸ ਅਸੇਪਟ ਕਰਨਾ ਪਵੇਗਾ। ਇਸ ’ਚ ਕਈ ਫਾਰਮ ਆਉਣਗੇ, ਜਿਸ ਤੁਹਾਡੀ ਜਾਣਕਾਰੀ ਮੰਗੀ ਗਈ ਹੋਵੇਗੀ। ਇਸ ਤੋਂ ਬਾਅਦ ਤੁਹਾਡਾ ਕਾਰਡ ਬਣ ਜਾਵੇਗਾ। ਨਾਲ ਹੀ ਲੋਕ ਸੀਐੱਸਸੀ ’ਤੇ ਜਾ ਕੇ ਵੀ ਕਾਰਡ ਬਣਾ ਸਕਦੇ ਹਨ।

ਕੋਈ ਸਮੱਸਿਆ ਹੈ ਤਾਂ ਕਰੋ ਕਾਲ

ਜੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੰਬਰ 14434 ’ਤੇ ਕਾਲ ਕਰ ਕੇ e-Shram card ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਸਮੱਸਿਆ ਦੱਸ ਦੇ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਜਾਣੀ ਪਵੇਗੀ ਇਹ ਜਾਣਕਾਰੀ

ਯੋਜਨਾਵਾਂ ਦਾ ਫਾਇਦਾ ਲੈਣ ਲਈ ਕਾਮਿਆਂ ਨੂੰ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਉਨ੍ਹਾਂ ਨੂੰ ਆਪਣਾ ਨਾਂ, ਪੇਸ਼ਾ, ਪਤਾ, ਪੇਸ਼ੇ ਦੀ ਕੈਟਾਗਰੀ, ਵਿਦਿਅਕ ਯੋਗਤਾ, ਹੁਨਰ ਅਤੇ ਪਰਿਵਾਰਕ ਵੇਰਵੇ ਆਦਿ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ। ਪਰਵਾਸੀ ਮਜ਼ਦੂਰ ਆਪਣੇ ਨਜ਼ਦੀਕੀ ਕੌਮਨ ਸਰਵਿਸ ਸੈਂਟਰ (CSC) 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਜਿਨ੍ਹਾਂ ਮਜ਼ਦੂਰਾਂ ਕੋਲ ਫੋਨ ਨਹੀਂ ਹੈ ਜਾਂ ਜਿਹੜੇ ਪੜ੍ਹਨਾ/ਲਿਖਣਾ ਨਹੀਂ ਜਾਣਦੇ, ਉਹ ਸੀਐੱਸਸੀ ਕੇਂਦਰਾਂ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਰਤੀਆਂ ਦੇ ਯੂਨੀਕ ਅਕਾਊਂਟ ਨੰਬਰ ਦਾ ਇਕ ਰਜਿਸਟ੍ਰੇਸ਼ਨ ਕਾਰਡ ਬਣਾਇਆ ਜਾਵੇਗਾ ਜਿਸ ਨੂੰ ਈ-ਸ਼੍ਰਮ ਕਾਰਡ ਨਾਂ ਦਿੱਤਾ ਗਿਆ ਹੈ। ਗ਼ੈਰ-ਸੰਗਠਿਤ ਤੇ ਪਰਵਾਸੀ ਕਿਰਤੀਆਂ ਦੇ ਡਾਟਾਬੇਸ ਨੂੰ ਆਧਾਰ ਨਾਲ ਜੋੜਿਆ ਜਾਵੇਗਾ।

Posted By: Rajnish Kaur