ਨਵੀਂ ਦਿੱਲੀ, ਬਿਜ਼ਨੈੱਸ ਡੈਸਕ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਕੇਨਸ ਟੈਕਨੋਲਾਜੀ ਇੰਡੀਆ ਲਿਮਟਿਡ ਦੇ ਸ਼ੇਅਰਾਂ ਦੀ ਲਿਸਟਿੰਗ ਜ਼ੋਰਦਾਰ ਰਹੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ 778 'ਤੇ ਸੂਚੀਬੱਧ ਸਟਾਕ ਇਸ ਦੇ 587 ਦੇ ਜਾਰੀ ਮੁੱਲ ਤੋਂ 32 ਫੀਸਦੀ ਪ੍ਰੀਮੀਅਮ 'ਤੇ ਹੈ। ਬੀਐੱਸਈ 'ਤੇ ਸਟਾਕ 'ਚ 775 'ਤੇ ਕਾਰੋਬਾਰ ਸ਼ੁਰੂ ਹੋਇਆ।

ਦੱਸ ਦੇਈਏ, Kaynes Techonology India Ltd ਦਾ IPO 10 ਨਵੰਬਰ ਤੋਂ 14 ਨਵੰਬਰ, 2022 ਤਕ ਖੁੱਲ੍ਹਾ ਸੀ। ਆਈਪੀਓ ਦੀ ਕੀਮਤ ਬੈਂਡ 559 ਰੁਪਏ ਤੋਂ 587 ਰੁਪਏ ਪ੍ਰਤੀ ਸ਼ੇਅਰ ਦੀ ਰੇਂਜ ਵਿੱਚ ਰੱਖੀ ਗਈ ਸੀ। IPO ਨੂੰ ਨਿਵੇਸ਼ਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਅਤੇ ਕੁੱਲ ਮਿਲਾ ਕੇ 34.16 ਵਾਰ ਸਬਸਕ੍ਰਾਈਬ ਕੀਤਾ ਗਿਆ।

ਐਂਕਰ ਨਿਵੇਸ਼ਕਾਂ ਨੇ 257 ਕਰੋੜ ਦਾ ਨਿਵੇਸ਼ ਕੀਤਾ

ਇਸ ਆਈਪੀਓ ਨੂੰ ਰਿਟੇਲ ਨਿਵੇਸ਼ਕਾਂ ਦੇ ਨਾਲ-ਨਾਲ ਐਂਕਰ ਨਿਵੇਸ਼ਕਾਂ ਤੋਂ ਵੀ ਵਧੀਆ ਹੁੰਗਾਰਾ ਮਿਲਿਆ। ਐਂਕਰ ਨਿਵੇਸ਼ਕਾਂ ਨੂੰ 43.76 ਲੱਖ ਇਕੁਇਟੀ ਸ਼ੇਅਰ 587 ਰੁਪਏ ਵਿਚ ਵੇਚੇ ਗਏ ਹਨ। ਐਂਕਰ ਨਿਵੇਸ਼ਕਾਂ ਵਿੱਚ ਨੋਮੁਰਾ, ਗੋਲਡਮੈਨ ਸਾਕਸ, ਆਈਸੀਆਈਸੀਆਈ ਪ੍ਰੂਡੈਂਸ਼ੀਅਲ ਮਿਉਚੁਅਲ ਫੰਡ, ਐਕਸਿਸ ਐਮਐਫ, ਆਦਿਤਿਆ ਬਿਰਲਾ ਸਨ ਲਾਈਫ ਐਮਐਫ, ਟਾਟਾ ਐਮਐਫ, ਐਚਡੀਐਫਸੀ ਐਮਐਫ ਅਤੇ ਵ੍ਹਾਈਟਓਕ ਕੈਪੀਟਲ ਸ਼ਾਮਲ ਹਨ।

Posted By: Neha Diwan