ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਨਿੱਜੀ ਇਕਿਵਟੀ ਫਰਮ Everstone Group ਦੀ ਕੰਪਨੀ ਬਰਗਰ ਕਿੰਗ ਇੰਡੀਆ ਲਿਮੀਟਿਡ ਨੇ ਸ਼ੁੱਕਰਵਾਰ ਨੂੰ ਆਪਣੇ ਆਈਪੀਓ (Burger King India IPO) ਲਈ ਪ੍ਰਾਈਜ਼ ਬੈਂਡ ਤੈਅ ਕਰ ਦਿੱਤਾ ਹੈ। ਕੰਪਨੀ ਨੇ ਆਈਪੀਓ ਲਈ 59 ਤੋਂ 60 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਜ਼ ਬੈਂਡ ਤੈਅ ਕੀਤਾ ਹੈ। ਕਵਿੱਕ ਸਰਵਿਸ ਰੈਸਟੋਰੈਂਟ ਚੇਨ ਚਲਾਉਣ ਵਾਲੀ ਇਸ ਕੰਪਨੀ ਦਾ ਆਈਪੀਓ 2 ਦਸੰਬਰ ਨੂੰ ਆ ਰਿਹਾ ਹੈ। ਇਹ ਆਈਪੀਓ ਚਾਰ ਦਸੰਬਰ ਨੂੰ ਬੰਦ ਹੋਵੇਗਾ ਅਤੇ ਸ਼ੇਅਰਾਂ ਦੀ ਅਲਾਟਮੈਂਟ 9 ਦਸੰਬਰ ਨੂੰ ਕੀਤਾ ਜਾਵੇਗਾ। ਇਸ ਆਈਪੀਓ ਦੇ ਮਾਧਿਅਮ ਨਾਲ ਬਰਗਰ ਕਿੰਗ ਦੀ 810 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।

ਇਸ ਆਈਪੀਓ 'ਚ ਪ੍ਰਮੋਟਰ ਦੀ ਕੰਪਨੀ QSR Asia ਪ੍ਰਾਈਵੇਟ ਲਿਮੀਟਿਡ 6 ਕਰੋੜ ਸ਼ੇਅਰ ਬੇਚੇਗੀ। ਪ੍ਰਾਈਜ਼ ਬੈਂਡ ਦੇ ਉੱਪਰੀ ਪੱਧਰ ਅਨੁਸਾਰ, ਇਸਦਾ ਮੁੱਲ ਕਰੀਬ 360 ਕਰੋੜ ਰੁਪਏ ਹੈ। ਨਾਲ ਹੀ ਆਈਪੀਓ 'ਚ 450 ਕਰੋੜ ਰੁਪਏ ਦਾ ਫ੍ਰੈਸ਼ ਇਸ਼ੂ ਹੋਵੇਗਾ।

ਬਰਗਰ ਕਿੰਗ (Burger King) ਇਸ ਆਈਪੀਓ ਤੋਂ ਪ੍ਰਾਪਤ ਹੋਣ ਵਾਲੀ ਰਕਮ ਦਾ ਉਪਯੋਗ ਨਵੇਂ ਰੈਸਟੋਰੈਂਟ ਖੋਲ੍ਹਣ ਅਤੇ ਆਪਣੇ ਕਰਜ਼ ਦੇ ਰੀਪੇਮੈਂਟ ਭਾਵ ਪ੍ਰੀਪੇਮੈਂਟ 'ਚ ਕਰੇਗੀ। ਇਥੇ ਦੱਸ ਦੇਈਏ ਕਿ ਇਸਤੋਂ ਪਹਿਲਾਂ ਬਰਗਰ ਕਿੰਗ ਨੇ ਪਬਲਿਕ ਮਾਰਕਿਟ ਇਨਵੈਸਟਰ ਅਮਾਂਸਾ ਇਨਵੈਸਟਮੈਂਟਸ (Amansa Investments) ਤੋਂ 92 ਕਰੋੜ ਰੁਪਏ ਜੁਟਾਏ ਹਨ।

ਇਸ ਆਈਪੀਓ 'ਚ ਘੱਟ ਤੋਂ ਘੱਟ 250 ਸ਼ੇਅਰਾਂ ਦੇ ਲੌਟ 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਪ੍ਰਾਈਜ਼ ਬੈਂਡ ਦੇ ਹਿਸਾਬ ਨਾਲ ਨਿਵੇਸ਼ਕਾਂ ਨੂੰ ਇਕ ਲੌਟ ਲਈ ਕਰੀਬ 15 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਵਿਕਰੀ ਲਈ ਕੋਟਕ ਮਹਿੰਦਰਾ ਕੈਪੀਟਲ ਕੰਪਨੀ, ਸੀਐੱਲਐੱਸਏ ਇੰਡੀਆ, ਏਡੇਲਵਾਈਜ਼ ਫਾਇਨੈਂਸ਼ੀਅਲ ਸਰਵਿਸਿਜ ਅਤੇ ਜੇਐੱਮ ਫਾਇਨਾਂਸ਼ੀਅਲ ਪ੍ਰਮੱਖ ਪ੍ਰਬੰਧਕ ਹਨ।

Posted By: Ramanjit Kaur