ਬਿਜਨੈਸ ਡੈਸਕ, ਨਵੀਂ ਦਿੱਲੀ : ਵਿੱਤ ਸਾਲ 2020-21 ਦਾ ਬਜਟ ਸ਼ਨੀਵਾਰ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। ਇਸ ਵਾਰ ਦਾ ਬਜਟ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰੇਗੀ। ਇਹ ਉਨ੍ਹਾਂ ਦਾ ਦੂਜਾ ਬਜਟ ਹੋਵੇਗਾ। ਹਰ ਵਾਰ ਵਾਂਗ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਕਈ ਵਾਰ ਬਜਟ ਸਿਰਫ ਯੋਜਨਾਵਾਂ ਦੀ ਸੌਗਾਤ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਹੀ ਨਹੀਂ ਬਲਕਿ ਇਹ ਪੇਸ਼ ਕਰਨ ਵਾਲੇ ਵਿੱਤ ਮੰਤਰੀਆਂ ਕਾਰਨ ਵੀ ਚਰਚਾ ਵੀ ਆ ਜਾਂਦਾ ਹੈ। ਭਾਰਤੀ ਬਜਟ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਇਸ ਵਿਚ ਇਕ ਨਾਂ ਜੁੜਦਾ ਹੈ ਮੋਰਾਰਜੀ ਦੇਸਾਈ ਦਾ। ਉਹ ਇਕ ਅਜਿਹੇ ਵਿੱਤ ਮੰਤਰੀ ਰਹੇ ਹਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਨ ਤੋਂ ਇਲਾਵਾ ਵੀ ਉਨ੍ਹਾਂ ਦੇ ਨਾਂ ਕਈ ਦਿਲਚਸਪ ਰਿਕਾਰਡ ਦਰਜ ਹੈ।

ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਨਾਂ ਰਿਕਾਰਡ

ਮੋਰਾਰਜੀ ਦੇਸਾਈ ਇਕਲੌਤੇ ਅਜਿਹੇ ਸਾਬਕਾ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕੀਤਾ। ਇਹੀ ਨਹੀਂ ਦੋ ਵਾਰ ਅਜਿਹਾ ਮੌਕਾ ਆਇਆ ਜਦੋਂ ਉਨ੍ਹਾਂ ਨੇ ਆਪਣੇ ਜਨਮਦਿਨ ਵਾਲੇ ਦਿਨ ਬਜਟ ਪੇਸ਼ ਕੀਤਾ। ਦਰਅਸਲ, ਲੀਪ ਈਅਰ ਨੂੰ ਛੱਡ ਦਿਓ ਤਾਂ ਫਰਵਰੀ 28 ਦਿਨ ਦਾ ਹੈ ਪਰ ਮੋਰਾਰਜੀ ਦੇਸਾਈ ਦਾ ਜਨਮ 29 ਫਰਵਰੀ ਦਾ ਸੀ ਅਤੇ ਉਨ੍ਹਾਂ ਨੇ ਦੋ ਵਾਰ ਬਜਟ 20 ਫਰਵਰੀ ਨੂੰ ਹੀ ਪੇਸ਼ ਕੀਤਾ।

ਪਹਿਲੇ ਬਜਟ ਦੀ ਕਹਾਣੀ

ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਬਜਟ ਪੇਸ਼ ਕੀਤਾ ਗਿਆ ਪਰ ਇਹ ਦੇਸ਼ ਦਾ ਪਹਿਲਾ ਪੂਰਾ ਬਜਟ ਨਹੀਂ ਸੀ। ਅਸਲ ਵਿਚ ਇਹ ਅਰਥ ਵਿਵਸਥਾ ਦੀ ਸਮੀਖਿਆ ਸੀ। ਇਸ ਬਜਟ ਵਿਚ ਕਿਸੇ ਟੈਕਸ ਦਾ ਪ੍ਰਸਤਾਵ ਪੇਸ਼ ਨਹੀਂ ਸੀ ਕੀਤਾ ਗਿਆ ਕਿਉਂਕਿ 1948-49 ਦਾ ਬਜਟ ਸਿਰਫ 95 ਦਿਨ ਦੂਰ ਸੀ। ਦੱਸ ਦੇਈਏ ਕਿ ਪਹਿਲੇ ਬਜਟ ਦੇ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਲ ਨਰਾਜ਼ਗੀ ਹੋਣ ਕਾਰਨ ਸ਼ੈਟੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੈਟੀ ਦੇ ਜਾਣ ਤੋਂ ਬਾਅਦ ਕੇ.ਸੀ. ਨਿਯੋਗੀ ਨੇ 35 ਦਿਨਾਂ ਲਈ ਵਿੱਤ ਮੰਤਰਾਲਾ ਦੀ ਕਮਾਨ ਸੰਭਾਲੀ।

Posted By: Tejinder Thind