ਜੇਐੱਨਐੱਨ, ਨਵੀਂ ਦਿੱਲੀ : ਬਜਟ 2021 (Budget 2021) ਇਕ ਫਰਵਰੀ ਨੂੰ ਪੇਸ਼ ਹੋਣਾ ਸੰਭਾਵੀ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਬਜਟ ਪੇਸ਼ ਕਰਨਗੇ। ਬਜਟ ਤਿਆਰ ਕਰਨ ਲਈ ਟੀਮ ਦਾ ਇਕ ਵੱਡਾ ਹੋਮਵਰਕ ਹੁੰਦਾ ਹੈ। ਵਿੱਤ ਸਕੱਤਰ ਦੀ ਪ੍ਰਧਾਨਗੀ 'ਚ ਇਕ ਵੱਡੀ ਟੀਮ ਦਿਨ-ਰਾਤ ਲੱਗ ਕੇ ਇਸ ਬਜਟ ਨੂੰ ਤਿਆਰ ਕਰਦੀ ਹੈ। ਬਜਟ ਸਬੰਧੀ ਕਈ ਦਿਲਚਸਪ ਕਿੱਸੇ ਹਨ, ਦੇਸ਼ ਵਿਚ ਸਭ ਤੋਂ ਜ਼ਿਆਦਾ ਵਾਰ ਬਜਟ ਕਿਸਨੇ ਪੇਸ਼ ਕੀਤਾ। ਇਹ ਰਿਕਾਰਡ ਕਿਸ ਦੇ ਨਾਂ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਦੇ ਹੱਥ ਵਿਚ ਦਿਖਣ ਵਾਲੇ ਉਸ ਬ੍ਰੀਫਕੇਸ ਦੇ ਇਤਿਹਾਸ ਬਾਰੇ ਵੀ ਦੱਸਾਂਗੇ। ਆਓ ਜਾਣਦੇ ਹਾਂ ਬਜਟ ਦੇ ਕਿੱਸੇ?

ਸਭ ਤੋਂ ਜ਼ਿਆਦਾ ਵਾਰ ਬਜਟ

ਮੋਰਾਰਜੀ ਦੇਸਾਈ ਨੇ ਦੇਸ਼ ਵਿਚ ਸਭ ਤੋਂ ਜ਼ਿਆਦਾ ਵਾਰ 10 ਬਜਟ ਪੇਸ਼ ਕੀਤੇ ਹਨ ਜਦਕਿ ਦੂਸਰੇ ਨੰਬਰ 'ਤੇ ਪੀ. ਚਿਦੰਬਰਮ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ 9 ਵਾਰ ਦੇਸ਼ ਲਈ ਬਜਟ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਪ੍ਰਣਾਬ ਮੁਖਰਜੀ ਨੇ ਅੱਠ ਵਾਰ ਬਜਟ ਪੇਸ਼ ਕੀਤਾ ਸੀ। ਫਿਰ ਮਨਮੋਹਨ ਸਿੰਘ ਹਨ, ਜਿਨ੍ਹਾਂ ਨੇ ਛੇ ਵਾਰ ਬਜਟ ਪੇਸ਼ ਕੀਤਾ। ਅਟਲ ਬਿਹਾਰੀ ਦੀ ਸਰਕਾਰ 'ਚ ਮੰਤਰੀ ਰਹੇ ਯਸ਼ਵੰਤ ਸਿਨ੍ਹਾ ਨੇ ਹੁਣ ਤਕ ਛੇ ਵਾਰ ਬਜਟ ਪੇਸ਼ ਕੀਤਾ ਹੈ।

ਬਜਟ ਬੈਗ ਦਾ ਕਿੱਸਾ

ਬਜਟ ਵਿਚ ਬ੍ਰੀਫਕੇਸ ਲਿਆਉਣ ਦੀ ਪਰੰਪਰਾ ਨੂੰ ਬ੍ਰਿਟੇਨ ਤੋਂ ਅਪਨਾਇਆ ਗਿਆ ਸੀ। ਉੱਥੇ ਹੀ ਗਲੈਡਸਟੋਨ ਬਾਕਸ ਦਾ ਇਸਤੇਮਾਲ ਕੀਤਾ ਜਾਂਦਾ ਸੀ। 1860 'ਚ ਬ੍ਰਿਟਿਸ਼ ਬਜਟ ਚੀਫ ਵਿਲੀਅਮ ਈ-ਗਲੈਡਸਟੋਨ ਨੇ ਲਾਲ ਰੰਗ ਦੇ ਸੂਟਕੇਸ ਦਾ ਇਸਤੇਮਾਲ ਕੀਤਾ ਸੀ। ਇਸ ਵਿਚ ਸਨਹਿਰੀ ਰੰਗ ਦੀ ਕੁਈਨ ਮੋਨੋਗ੍ਰਾਮ ਦਾ ਇਸਤੇਮਾਲ ਹੋਇਆ। ਇਸ ਸੂਟਕੇਸ 'ਚ ਬਜਟ ਵਾਲੇ ਕਾਗ਼ਜ਼ਾਂ ਦਾ ਬੰਡਲ ਲਿਆਂਦਾ ਗਿਆ।

ਬ੍ਰਿਟੇਨ 'ਚ ਬ੍ਰੀਫਕੇਸ ਇਕ ਵਿੱਤ ਮੰਤਰੀ ਤੋਂ ਦੂਸਰੇ ਵਿੱਤ ਮੰਤਰੀ ਨੂੰ ਟਰਾਂਸਫਰ ਹੰਦਾ ਹੈ। ਭਾਰਤ ਵਿਚ ਇਸ ਦਾ ਅਪਵਾਦ ਹੈ। ਇੱਥੇ ਵਿੱਤ ਮੰਤਰੀ ਅਲੱਗ-ਅਲੱਗ ਬ੍ਰੀਫਕੇਸ ਇਸਤੇਮਾਲ ਕਰਦੇ ਹਨ। ਅਸਲ ਗਲੈਡਸਟੋਨ ਬੈਗ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਇਸ ਲਈ ਸਾਲ 2010 'ਚ ਬ੍ਰਿਟਿਸ਼ ਸਰਵਿਸ ਤੋਂ ਉਸ ਨੂੰ ਰਿਟਾਇਰ ਕਰ ਦਿੱਤਾ। ਬਜਟ ਬ੍ਰੀਫਕੇਸ ਇਸ ਲਈ ਚਰਚਾ ਵਿਚ ਆਇਆ ਕਿਉਂਕਿ ਗਲੈਡ ਸਟੋਨ ਦਾ ਭਾਸ਼ਣ ਕਾਫੀ ਲੰਬਾ ਤੇ ਪ੍ਰਭਾਵਸ਼ਾਲੀ ਹੁੰਦਾ ਹੈ। ਉਨ੍ਹਾਂ ਨੇ ਭਾਸ਼ਣ ਨਾਲ ਜੁੜੇ ਕਾਗਜ਼ਾਂ ਨੂੰ ਰੱਖਣ ਲਈ ਬ੍ਰੀਫਕੇਸ ਦੀ ਜ਼ਰੂਰਤ ਪੈਂਦੀ ਸੀ।

ਭਾਰਤ 'ਚ ਬਜਟ

ਭਾਰਤ 'ਚ ਬਜਟ ਵਾਲੇ ਦਿਨ ਵਿੱਤ ਮੰਤਰੀ ਬਜਟ ਬੈਗ ਨੂੰ ਪਾਰਲੀਆਮੈਂਟ ਸਾਹਮਣੇ ਦਿਖਾਉਂਦੇ ਹਨ। ਜਦਕਿ ਬ੍ਰਿਟੇਨ 'ਚ ਰਾਜਕੋਸ਼ ਚਾਂਸਲਰ 11 ਡਾਊਨਿੰਗ ਸਟ੍ਰੀਟ 'ਤੇ ਬਜਟ ਸਪੀਚ ਤੋਂ ਪਹਿਲਾਂ ਬ੍ਰੀਫਕੇਸ ਦੇ ਨਾਲ ਫੋਟੋ ਖਿਚਵਾਉਂਦੇ ਹਨ। 1947 'ਚ ਪਹਿਲੀ ਵਾਰ ਦੇਸ਼ ਦੇ ਪਹਿਲੇ ਫਾਈਨਾਂਸ ਮਿਨਿਸਟਰ ਆਰਕੇ ਸ਼ਨਮੁਖਮ ਸ਼ੈੱਟੀ ਨੇ ਬਜਟ ਪੇਸ਼ ਕਰਨ ਲੈਦਰ ਬ੍ਰੀਫਕੇਸ ਦਾ ਇਸਤੇਮਾਲ ਕੀਤਾ ਸੀ। 1970 ਤੋਂ 2019 ਦੌਰਾਨ ਵਿੱਤ ਮੰਤਰੀ ਨੇ ਹਾਰਡਬਾਊਂਡ ਬ੍ਰੀਫੇਕਸ ਦਾ ਇਸਤੇਮਾਲ ਕੀਤਾ, ਜਿਹੜਾ ਬ੍ਰਿਟੇਨ ਦੇ ਬ੍ਰੀਫਕੇਸ ਤੋਂ ਅਲੱਗ ਸੀ।

2019 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਔਪਨਿਵੇਸ਼ਕ ਪਰੰਪਰਾ ਨੂੰ ਛੱਡਦਿਆਂ ਬ੍ਰੀਫਕੇਸ ਦੀ ਜਗ੍ਹਾ ਬਜਟ ਦੇ ਕਾਗਜ਼ਾਂ ਲਈ ਬਹੀ ਖਾਤੇ ਦਾ ਇਸਤੇਮਾਲ ਸ਼ੁਰੂ ਕੀਤਾ।

Posted By: Seema Anand