ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿਚ ਖਪਤ ਨੂੰ ਹੱਲਾਸ਼ੇਰੀ ਦੇਣ ਲਈ ਲੋਕਾਂ ਕੋਲ ਪੈਸੇ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਕਈ ਉਪਾਵਾਂ 'ਤੇ ਵਿਚਾਰ ਕਰ ਰਹੀ ਹੈ। ਨਰਿੰਦਰ ਮੋਦੀ ਸਰਕਾਰ ਬਜਟ 2020 'ਚ individual income tax 'ਚ ਕਟੌਤੀ ਦੇ ਵੱਖ-ਵੱਖ ਬਦਲਾਂ 'ਤੇ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਕੁਝ ਦਿਨਾਂ 'ਚ ਇਸ ਬਾਰੇ ਫ਼ੈਸਲਾ ਲੈ ਸਕਦੇ ਹਨ। ਵਿੱਤ ਮੰਤਰਾਲਾ ਇਨ੍ਹਾਂ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ। ਨਾਲ ਹੀ ਪ੍ਰਤੱਖ ਕਰ ਪ੍ਰਣਾਲੀ ਨੂੰ ਸਰਲ ਬਣਾਉਣ ਦੇ ਸੁਝਾਅ 'ਤੇ ਵੀ ਕੰਮ ਕਰ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਕ ਫਰਵਰੀ ਨੂੰ ਵਿੱਤੀ ਵਰ੍ਹੇ 2020-21 ਦਾ ਬਜਟ ਪੇਸ਼ ਕਰਨਗੇ।

ਏਜੰਡੇ 'ਚ ਟੈਕਸ ਸਲੈਬ 'ਚ ਬਦਲਾਅ ਵੀ

ਸੂਤਰਾਂ ਮੁਤਾਬਿਕ ਟੈਕਸ ਸਲੈਬ 'ਚ ਬਦਲਾਅ ਵੀ ਏਜੰਡੇ 'ਚ ਹੈ। ਸਰਕਾਰ ਮੌਜੂਦਾ ਟੈਕਸ ਸਲੈਬ ਨੂੰ ਨਵੇਂ ਸਿਰਿਓਂ ਤੈਅ ਕਰ ਸਕਦੀ ਹੈ। ਇਸ ਤਹਿਤ ਢਾਈ ਲੱਖ ਰੁਪਏ ਤਕ ਦੀ ਛੋਟ ਹੱਦ ਵਧਾਈਜਾ ਸਕਦੀ ਹੈ। ਸੂਤਰਾਂ ਮੁਤਾਬਿਕ ਸਰਕਾਰ ਟੈਕਸ ਸੇਵਿੰਗ ਦੀ ਹੱਦ ਵਧਾਉਣ ਦੀਆਂ ਵੀ ਵੱਖ-ਵੱਖ ਆਪਸ਼ਨਾਂ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਿਕ ਸਰਕਾਰ ਟੈਕਸ ਸੇਵਿੰਗ ਦੀ ਹੱਦ ਵਧਾਉਣ ਦੇ ਵੀ ਵੱਖ-ਵੱਖ ਆਪਸ਼ਨਜ਼ 'ਤੇ ਵਿਚਾਰ ਕਰ ਰਹੀ ਹੈ। ਇਨਫਰਾਸਟ੍ਰਕਚਰ ਬੌਂਡ ਜ਼ਰੀਏ ਟੈਕਸ ਸੇਵਿੰਗ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਇਕ ਸਾਲ 'ਚ 50 ਹਜ਼ਾਰ ਰੁਪਏ ਤਕ ਦੇ ਇਨਫਰਾ ਬੌਂਡ 'ਤੇ ਟੈਕਸ ਸੇਵਿੰਗ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

10 ਲੱਖ ਤਕ ਦੀ ਆਮਦਨ 'ਤੇ 10% ਟੈਕਸ

ਡਾਇਰੈਕਟ ਟੈਕਸ ਕੋਡ (DTC) ਨਾਲ ਜੁੜੀ ਕਮੇਟੀ ਨੇ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ 10 ਫ਼ੀਸਦੀ ਦੀ ਦਰ ਨਾਲ ਹੀ ਟੈਕਸ ਲੈਣ ਦਾ ਸੁਝਾਅ ਦਿੱਤਾ। ਇਸ ਨਾਲ ਕਰ ਦਾਤਿਆਂ ਦੇ ਇਕ ਵੱਡੇ ਹਿੱਸੇ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ 10-20 ਲੱਖ ਰੁਪਏ ਤਕ ਦੀ ਆਮਦਨ 'ਤੇ 20 ਫ਼ੀਸਦੀ ਦੀ ਦਰ ਨਾਲ, 20 ਲੱਖ ਰੁਪਏ ਤੋਂ ਲੈ ਕੇ ਦੋ ਕਰੋੜ ਰੁਪਏ ਤਕ ਦੀ ਆਮਦਨ 'ਤੇ ਦੋ ਕਰੋੜ ਰੁਪਏ ਤੇ ਦੋ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ 'ਤੇ 35 ਫ਼ੀਸਦੀ ਦੀ ਦਰ ਨਾਲ ਟੈਕਸ ਲੈਣ ਦੀ ਗੱਲ ਕਹੀ ਗਈ ਹੈ।

1.47 ਕਰੋੜ ਕਰ ਦਾਤਿਆਂ ਨੂੰ ਹੋਵੇਗਾ ਫਾਇਦਾ

ਜੇਕਰ ਇਨ੍ਹਾਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਕਰੀਬ 1.47 ਕਰੋੜ ਕਰਦਾਤਾ 20 ਫ਼ੀਸਦੀ ਦੀ ਸਲੈਬ ਤੋਂ 10 ਫ਼ੀਸਦੀ ਦੀ ਸਲੈਬ 'ਚ ਆ ਜਾਣਗੇ। ਕਾਰਜ ਬਲ ਨੇ ਆਮਦਨ ਕਰ ਦਾਤਿਆਂ ਲਈ ਛੋਟ ਹੱਦ 2.5 ਲੱਖ ਰੁਪਏ 'ਤੇ ਹੀ ਬਣਾ ਕੇ ਰੱਖਣ ਦੀ ਸਿਫ਼ਾਰਸ਼ ਕੀਤੀ ਹੈ।

2019-20 ਦੇ ਬਜਟ 'ਚ ਨਹੀਂ ਹੋਇਆ ਸੀ ਬਦਲਾਅ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਚਾਲੂ ਵਿੱਤੀ ਵਰ੍ਹੇ ਦਾ ਬਜਟ ਪੇਸ਼ ਕਰਦੇ ਸਮੇਂ Income Tax Slab ਤੇ ਇਨਕਮ ਟੈਕਸ ਦੇ ਰੇਟ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਸੀ। ਸਾਰੇ ਕਰਦਾਤਿਆਂ ਨੂੰ ਪੰਜ ਲੱਖ ਰੁਪਏ ਤਕ ਦੀ ਆਮਦਨ 'ਤੇ ਟੈਕਸ 'ਚ 12,500 ਰੁਪਏ ਦੀ ਛੋਟ ਦਿੱਤੀ ਗਈ ਸੀ। ਇਸ ਤੋਂ ਇਲਾਵਾ standard deduction ਨੂੰ 50 ਹਜ਼ਾਰ ਰੁਪਏ ਰੱਖਿਆ ਗਿਆ ਸੀ।

Posted By: Seema Anand