ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਮੰਤਰੀਮੰਡਲ ਨੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ ਤੇ ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਰਲੇਵਾਂ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਮੁਤਾਬਿਕ MTNL ਭਾਰਤ ਸੰਚਾਰ ਨਿਗਮ ਲਿਮਟਿਡ ਦੀ ਸਹਿਯੋਗੀ ਕੰਪਨੀ ਹੋਵੇਗੀ ਤੇ ਇਸ ਲਈ ਸਰਕਾਰ ਦੀ ਸ਼ੇਅਰਹੋਲਡਿੰਗ ਟ੍ਰਾਂਸਫਰ ਕੀਤੀ ਜਾਵੇਗੀ। MTNL 'ਚ ਸਰਕਾਰ ਦੀ ਹਿੱਸੇਦਾਰੀ 56.25 ਫੀਸਦੀ ਹੈ। ਲੰਬੇ ਸਮੇਂ ਤੋਂ ਬਾਅਦ MTNL ਦੇ ਸ਼ੇਅਰਾਂ 'ਚ ਤੇਜ਼ੀ ਆਵੇਗੀ। ਇਹ 4.55 ਫੀਸਦੀ ਦੇ ਵਾਧੇ ਨਾਲ 8.05 ਰੁਪਏ ਦਾ ਕਾਰੋਬਾਰ ਕਰ ਰਿਹਾ ਸੀ।

ਸ਼ੁੱਕਰਵਾਰ ਨੂੰ MTNL ਨੇ ਕਿਹਾ ਕਿ ਉਸ ਸਰਕਾਰ ਵੱਲੋਂ ਕੰਪਨੀ ਨੂੰ ਸੁਰਜੀਤ ਕਰਨ ਦੀ ਯੋਜਨਾ ਨਾਲ ਸਬੰਧਿਤ ਪੱਤਰ ਪ੍ਰਾਪਤ ਹੋਇਆ ਹੈ। ਅਕਤੂਬਰ 'ਚ ਕੈਬਨਿਟ ਨੇ ਘਾਟੇ 'ਚ ਚਲ ਰਹੀ ਟੈਲੀਕਾਮ ਕੰਪਨੀਆਂ BSNL ਤੇ MTNL ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਕੰਪਨੀ ਰਾਹੀਂ ਸੁਰਜੀਤ ਪੈਕੇਜ ਤਹਿਤ ਕੀਤਾ ਗਿਆ ਜਿਸ 'ਚ ਸਾਵਰੇਨ ਬਾਂਡਸ ਰਾਂਹੀ ਪੈਸੇ ਜੁਟਾਣਾ, ਜਾਇਦਾਦ ਦਾ ਮੁਦਰੀਕਰਨ ਤੇ ਮੁਲਾਜ਼ਮਾਂ ਲਈ VRS ਸ਼ਾਮਲ ਹਨ।

ਸਰਕਾਰ ਵੱਲੋਂ ਭੇਜੇ ਗਏ ਪੱਤਰ 'ਚ ਸੁਚਿਤ ਕੀਤਾ ਗਿਆ ਹੈ ਕਿ ਸਰਕਾਰ ਦੇ ਜ਼ਰੂਰੀ ਨਿਯਮਾਂ/ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰੀ BSNL ਤੇ MTNL ਦੇ ਰਲੇਵੇਂ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ। MTNL ਭਾਰਤ ਸੰਚਾਰ ਨਿਗਮ ਲਿਮਟਿਡ ਦੀ ਸਹਿਯੋਗੀ ਕੰਪਨੀ ਬਣੇਗੀ। ਇਸ ਲਈ MTNL ਸਰਕਾਰ ਦੀ ਸ਼ੇਅਰ ਹੋਲਡਿੰਗ ਨੂੰ BSNL ਨੂੰ ਟ੍ਰਾਂਸਫਰ ਕਰੇਗੀ। ਜਦੋਂਤਕ ਰੇਲਵੇ ਦੀ ਪ੍ਰੀਕਿਰਿਆ ਪੂਰੀ ਨਹੀਂ ਹੋਵੇਗੀ ਉਦੋਂਤਕ ਦੋਵਾਂ ਕੰਪਨੀਆਂ ਨੈੱਟਵਰਕ ਆਪਰੇਸ਼ਨਜ਼ ਤੇ ਬਿਕਰੀ 'ਚ ਤਾਲਮੇਲ ਵਧਾਏਗੀ।

ਅਕਤੂਬਰ 'ਚ ਹੋਈ ਕੇਂਦਰੀ ਮੰਤਰੀਮੰਡਲ ਦੀ ਬੈਠਕ 'ਚ ਟੈਲੀਕਾਮ ਵਿਭਾਗ ਦੇ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੀ ਯੋਜਨਾ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਸੀ ਤੇ ਉਸ ਨੂੰ ਮਨਜ਼ੂਰੀ ਦਿੱਤੀ ਸੀ।

Posted By: Amita Verma