ਬਿਜਨੈਸ ਡੈਸਕ, ਨਵੀਂ ਦਿੱਲੀ : ਬਰੂਕਫੀਲਡ ਇੰਡੀਆ ਰੀਅਲ ਅਸਟੇਟ ਟਰੱਸਟ (Brookfield India Real Estate Trust) ਦਾ ਇਨੀਸ਼ੀਅਲ ਪਬਲਿਕ ਆਫਰ ਬੁੱਧਵਾਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ। ਇਹ ਇਸ ਸਾਲ ਦਾ ਪੰਜਵਾਂ ਆਈਪੀਓ ਹੈ। ਇਸ ਤੋਂ ਪਹਿਲਾ ਇੰਡੀਅਨ ਰੇਲਵੇ ਫਾਇਨੈਂਸ ਕਾਰਪੋਰੇਸ਼ਨ, ਹੋਮ ਫਸਟ ਫਾਇਨਾਂਸ ਕੰਪਨੀ, ਇੰਡੀਗੋ ਪੈਂਟਸ ਅਤੇ ਸਟੋਵ ਕ੍ਰਾਫਟ ਦਾ ਆਈਪੀਓ ਆਇਆ ਸੀ। Brookfield REIT ਦੇ ਆਈਪੀਓ ਦਾ ਆਕਾਰ 3800 ਕਰੋਡ਼ ਰੁਪਏ ਦਾ ਹੈ। ਹਾਲਾਂਕਿ ਕੰਪਨੀ ਐਂਕਰ ਇੰਵੈਸਟਰਸ ਜ਼ਰੀਏ ਪਹਿਲਾਂ ਹੀ 1710 ਕਰੋੜ ਰੁਪਏ ਇਕੱਠੇ ਕਰ ਲਏ ਹਨ।

ਇਸ ਆਈਪੀਓ ਨੂੰ 5 ਫਰਵਰੀ 2021 ਤਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਆਈਪੀਓ ਲਈ 274-275 ਰੁਪਏ ਦਾ ਪ੍ਰਾਈਜ਼ ਬੈਂਡ ਨਿਰਧਾਰਤ ਕੀਤਾ ਹੈ।

ਉਥੇ Ambit, ਐਕਸਿਸ ਕੈਪੀਟਲ, IIFL Securities, ਜੇਐਮ ਫਾਇਨੈਂਸ਼ੀਅਲ, ਜੇਪੀ ਮਾਰਗਨ ਇੰਡੀਆ, ਕੋਟਕ ਮਹਿੰਦਰਾ ਕੈਪੀਟਲ ਕੰਪਨੀ ਅਤੇ ਐਸਬੀਆਈ ਕੈਪੀਟਲ ਮਾਰਕਿਟ ਇਸ ਇਸ਼ੂ ਦੇ ਪ੍ਰਮੁੱਖ ਭਾਰਤੀ ਲੀਡ ਮੈਨੇਜਰਸ ਹਨ।

ਇਸ ਦੇ ਨਾਲ ਹੀ ਬਰੂਕਫੀਲਡ ਇੰਡੀਆ ਰੀਅਲ ਅਸਟੇਟ ਟਰੱਸਟ ਇਨੀਸ਼ੀਅਲ ਪਬਲਿਕ ਆਫਰ ਲਾਉਣ ਵਾਲਾ ਤੀਜਾ ਰੀਅਲ ਅਸਟੇਟ ਇੰਵੈਸਟਮੈਂਟ ਟਰੱਸਟ ਹੈ। ਇਸ ਤੋਂ ਪਹਿਲਾਂ 2019 ਵਿਚ ਅੰਬੈਂਸੀ ਆਫਿਸ ਪਾਰਕ ਦਾ REIT ਆਇਆ ਸੀ। ਉਥੇ 2020 ਵਿਚ Mindspace Business Parks REIT ਦਾ ਆਈਪੀਓ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ ਸੀ। ਇਹ ਤੀਜਾ ਰੀਅਲ ਅਸਟੇਟ ਕੰਪਨੀ ਹੈ, ਜਿਸ ਦਾ ਆਈਪੀਓ ਸਬਸਕ੍ਰਿਪਸ਼ਨ ਲਈ ਖੁੱਲ੍ਹਿਆ ਹੈ।

Posted By: Tejinder Thind