LPG Cylinder : ਐਲਪੀਜੀ ਗੈਸ ਦੀਆਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਹਨ। ਹਾਲਾਂਕਿ ਗੈਸ ਦੀਆਂ ਵਧਦੀਆਂ ਕੀਮਤਾਂ ਦੌਰਾਨ ਇਹ ਖਬਰ ਰਾਹਤ ਭਰੀ ਹੈ। ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ ਆਈਸੀਆਈਸੀਆਈ ਦੇ ਇਕ ਐਪ ਜ਼ਰੀਏ ਗੈਸ ਬੁਕਿੰਗ ਕਰਾਉਣਾ ਤੁਹਾਡੇ ਲਈ ਕਾਫੀ ਕਫਾਇਤੀ ਹੋ ਸਕਦਾ ਹੈ। ਇਸ ਤਹਿਤ 14.2 ਕਿਲੋ ਦੇ ਗੈਸ ਸਿੰਲਡਰ ’ਤੇ ਤੁਹਾਨੂੰ ਫਿਕਸਡ ਕੈਸ਼ਬੈਕ ਮਿਲੇਗਾ।

ਗਾਹਕ ਡਿਜੀਟਲ ਭੁਗਤਾਨ ਦੀ ਸਹੂਲਤ ਪ੍ਰਦਾਨ ਪਾਕੇਟ ਐਪ ਜ਼ਰੀਏ ਗੈਸ ਸਿਲੰਡਰ ਬੁੱਕ ਕਰਨ ’ਤੇ 10 ਫੀਸਦ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਐਪ ਆਈਸੀਆਈਸੀਆਈ ਬੈਂਕ ਵੱਲੋਂ ਸੰਚਾਲਿਤ ਹੈ। ਆਫਰ ਤਹਿਤ ਜੇ ਤੁਸੀਂ ਪਾਕੇਟ ਐਪ ਜ਼ਰੀਏ 200 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਬਿੱਲ ਦੀ ਅਦਾਇਗੀ ਕਰਦੇ ਹੋ ਤਾਂ ਤੁਹਾਨੂੰ 10 ਫੀਸਦ ਤਕ ਕੈਸ਼ਬੈਕ ਮਿਲੇਗਾ। ਗਾਹਕਾਂ ਨੂੰ ਆਫਰ ਦਾ ਲਾਭ ਚੁੱਕਣ ਲਈ ਕੋਈ ਪ੍ਰੋਮੋਕੋਡ ਪਾਉਣ ਦੀ ਜ਼ਰੂਰਤ ਨਹੀਂ ਹੈ।

ਇਹ ਹੈ ਆਫਰ

ਦੱਸ ਦੇਈਏ ਕਿ ਇਹ ਆਫਰ ਇਕ ਮਹੀਨੇ ਵਿਚ ਸਿਰਫ਼ ਤਿੰਨ ਬਿੱਲ ਭੁਗਤਾਨ ’ਤੇ ਹੀ ਵੈਲਿਡ ਹੋਵੇਗਾ। ਕੰਪਨੀ ਦੇ ਨਿਯਮ ਮੁਤਾਬਕ ਇਕ ਘੰਟੇ ਵਿਚ ਸਿਰਫ਼ 50 ਯੂਜ਼ਰਜ਼ ਹੀ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਬਿੱਲ ਦਾ ਭੁਗਤਾਨ ਵੀ ਕਰ ਸਕਦੇ ਹੋ। ਇਹ ਭੁਗਤਾਨ ਇਕ ਘੰਟੇ ਵਿਚ ਇਕ ਰਿਵਾਰਡ/ਕੈਸ਼ਬੈਕ ਅਤੇ ਇਕ ਮਹੀਨੇ ਵਿਚ 3 ਰਿਵਾਰਡ ਕੈਸ਼ਬੈਕ ਜਿੱਤ ਸਕਦਾ ਹੈ।

ਇੰਝ ਲਓ ਗੈਸ ਬੁਕਿੰਗ ’ਤੇ ਕੈਸ਼ਬੈਕ ਦਾ ਫਾਇਦਾ

  • ਤੁਸੀਂ ਆਪਣਾ ਪਾਕੇਟ ਵਾਲੇਟ ਐਪ ਖੋਲ੍ਹੋ ਅਤੇ ਰਿਚਾਰਜ ਤੇ ਪੇ ਬਿੱਲ ਸੈਕਸ਼ਨ ’ਤੇ ਜਾਓ।
  • ਪੇ ਬਿਲਸ ’ਤੇ ਟੈਪ ਕਰੋ।
  • ਬਿਲਰਸ ਸੈਕਸ਼ਨ ਦੀ ਚੋਣ ਕਰੋ ਤੇ ਮੋਰ ’ਤੇ ਟੈਪ ਕਰੋ।
  • ਤੁਹਾਨੂੰ ਐਲਪੀਜੀ ਬੁਕਿੰਗ ਦਾ ਆਪਸ਼ਨ ਨਜ਼ਰ ਆਵੇਗਾ।
  • ਹੁਣ ਆਪਣਾ ਐਲਪੀਜੀ ਡਿਸਟ੍ਰੀਬਿਊਟਰ ਚੁਣੋ ਅਤੇ ਆਪਣਾ ਮੋਬਾਈਲ ਨੰਬਰ ਭਰੋ।
  • ਤੁਹਾਨੂੰ ਬੁਕਿੰਗ ਰਕਮ ਸਕਰੀਨ ’ਤੇ ਨਜ਼ਰ ਆਵੇਗੀ।
  • ਬੁੱਕ ’ਤੇ ਕਲਿੱਕ ਕਰਕੇ ਬੁਕਿੰਗ ਰਾਸ਼ੀ ਦਾ ਭੁਗਤਾਨ ਕਰੋ।
  • ਲੈਣ ਦੇਣ ਤੋਂ ਬਾਅਦ ਤੁਹਾਨੂੰ 10 ਫੀਸਦ ਕੈਸ਼ਬੈਕ ਮਿਲੇਗਾ ਜੋ ਤੁਹਾਡੇ ਪਾਕੇਟ ਵਾਲੇਟ ਵਿਚ ਜਮ੍ਹਾਂ ਹੋ ਜਾਵੇਗਾ।

Posted By: Tejinder Thind