ਜੇਐੱਨਐੱਨ, ਨਵੀਂ ਦਿੱਲੀ : ਬੈਂਕ ਆਫ ਇੰਡੀਆ ਨੇ ਐੱਫਡੀ 'ਤੇ ਵਿਆਜ ਦਰਾਂ 'ਚ ਪਿਛਲੇ 10 ਦਿਨਾਂ 'ਚ ਦੂਸਰੀ ਵਾਰ ਕਟੌਤੀ ਕੀਤੀ ਹੈ। ਬੈਂਕ ਨੇ ਇਹ ਕਟੌਤੀ 2 ਕਰੋੜ ਰੁਪਏ ਤੋਂ ਘੱਟ ਦੀ ਐੱਫਡੀ 'ਤੇ ਕੀਤੀ ਹੈ। ਇਸ ਫ਼ੈਸਲੇ ਤੋਂ ਬਾਅਦ ਨਵੀਆਂ ਦਰਾਂ 10 ਸਤੰਬਰ 2019 ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਬੈਂਕ ਆਫ ਇੰਡੀਆ ਨੇ ਟਰਮ ਡਿਪੋਜ਼ਿਟ 'ਤੇ ਇਕ ਸਤੰਬਰ ਨੂੰ ਵਿਆਜ ਦਰਾਂ 'ਚ ਬਦਲਾਅ ਕੀਤਾ ਸੀ। ਆਰਬੀਆਈ ਵਲੋਂ ਅਗਸਤ 'ਚ ਰੈਪੋ ਰੇਟ 'ਚ ਕਟੌਤੀ ਕਰਨ ਤੋਂ ਬਾਅਦ ਹੀ ਬੈਂਕ ਸਮੇਂ-ਸਮੇਂ 'ਤੇ ਐੱਫਡੀ ਦੀਆਂ ਵਿਆਜ ਦਰਾਂ 'ਚ ਕਟੌਤੀ ਕਰ ਰਹੇ ਹਨ।

ਸਟੇਟ ਬੈਂਕ ਆਫ ਇੰਡੀਆ ਨੇ ਰਿਟੇਲ ਟਰਮ ਡਿਪਾਜ਼ਿਟ ਦਰਾਂ 'ਚ 20-25 ਆਧਾਰ ਅੰਕਾਂ ਅਤੇ ਬਲਕ ਟਰਮ ਡਿਪਾਜ਼ਿਟ 'ਤੇ 10-20 ਆਧਾਰ ਅੰਕਾਂ ਦੀ ਕਟੌਤੀ ਦਾ ਐਲਾਨ ਕੀਤਾ ਸੀ ਜੋ 10 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਕੋਟਕ ਮਹਿੰਦਰਾ ਬੈਂਕ ਤੇ ਐਕਸਿਸ ਬੈਂਕ ਨੇ ਵੀ ਐੱਫਡੀ ਦਰਾਂ 'ਚ ਲੜੀਵਾਰ 6 ਤੇ 9 ਸਤੰਬਰ ਤੋਂ ਬਦਲਾਅ ਕਰ ਦਿੱਤਾ ਹੈ।

ਇਕ ਸਾਲ ਤੋਂ ਘੱਟ ਦੀ ਮੈਚਿਓਰਟੀ ਵਾਲੀ ਸ਼ਾਰਟ ਟਰਮ ਡਿਪਾਜ਼ਿਟ 'ਤੇ ਬੈਂਕ ਆਫ ਇੰਡੀਆ ਨੇ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕ ਨੇ 91 ਦਿਨਾਂ ਤੋਂ 179 ਦਿਨਾਂ ਤਕ ਦੀ ਮੈਚਿਓਰਟੀ ਵਾਲੀਆਂ ਜਮ੍ਹਾਂ ਦਰਾਂ 'ਚ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਹੁਣ ਇਹ ਜਮ੍ਹਾਂ ਤੁਹਾਨੂੰ 5.50 ਫ਼ੀਸਦੀ ਦਾ ਵਿਆਜ ਦੇਵੇਗੀ।

ਆਮ ਲੋਕਾਂ ਲਈ ਬੈਂਕ ਆਫ ਇੰਡੀਆ ਦੀਆਂ ਲੇਟੈਸਟ ਵਿਆਜ ਦਰਾਂ (2 ਕਰੋੜ ਤੋਂ ਘੱਟ ਦੀ ਜਮ੍ਹਾਂ ਦਰ)

7 ਦਿਨਾਂ ਤੋਂ 14 ਦਿਨ ਦੀ ਮੈਚਿਓਰਟੀ 'ਤੇ- 4.25 ਫ਼ੀਸਦੀ

15 ਦਿਨਾਂ ਤੋਂ 30 ਦਿਨ ਦੀ ਮੈਚਿਓਰਟੀ 'ਤੇ- 4.25 ਫ਼ੀਸਦੀ

31 ਦਿਨਾਂ ਤੋਂ 45 ਦਿਨਾਂ ਦੀ ਮੈਚਿਓਰਟੀ 'ਤੇ- 4.25 ਫ਼ੀਸਦੀ

46 ਦਿਨਾਂ ਤੋਂ 90 ਦਿਨਾਂ ਦੀ ਮੈਚਿਓਰਟੀ 'ਤੇ - 5.50 ਫ਼ੀਸਦੀ

91 ਦਿਨਾਂ ਤੋਂ 179 ਦਿਨਾਂ ਦੀ ਮੈਚਿਓਰਟੀ 'ਤੇ - 5.50 ਫ਼ੀਸਦੀ

180 ਦਿਨਾਂ ਤੋਂ 269 ਦਿਨਾਂ ਦੀ ਮੈਚਿਓਰਟੀ 'ਤੇ - 6 ਫ਼ੀਸਦੀ

270 ਦਿਨਾਂ ਤੋਂ 1 ਸਾਲ ਦੇ ਵਿਚਕਾਰ ਦੀ ਮੈਚਿਓਰਟੀ 'ਤੇ - 6 ਫ਼ੀਸਦੀ

Posted By: Seema Anand