ਜੇਐੱਨਐੱਨ,ਨਵੀਂ ਦਿੱਲੀ : BOB ਨੇ ਸੋਮਵਾਰ ਨੂੰ ਆਪਣੀ ਮਾਮੂਲੀ ਕੀਮਤ ਅਧਾਰਿਤ ਬਿਆਜ ਦਰਾਂ 'ਚ 10 ਆਧਾਰ ਅੰਕਾਂ ਤਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਦੀ ਇਹ ਨਵੀਂਆਂ ਦਰਾਂ 12 ਫਰਵਰੀ ਤੋਂ ਪ੍ਰਭਾਵੀ ਹੋ ਜਾਣਗੀਆਂ। ਐੱਮਸੀਐੱਲਆਰ 'ਚ ਇਸ ਕਟੌਤੀ ਤੋਂ ਲੋਨ ਲੈਣ ਵਾਲੇ ਨਵੇਂ ਲੋਕਾਂ ਲਈ ਹੋਮ, ਆਟੋ ਤੇ ਦੂਜੇ ਲੋਨ ਲੈਣੇ ਸਸਤੇ ਹੋ ਜਾਣਗੇ। ਇਸ ਕਟੌਤੀ ਤੋਂ ਇਕ ਸਾਲ ਦੀ ਐੱਮਸੀਐੱਲਆਰ ਘੱਟ ਕੇ 8.15 ਫੀਸਦੀ ਸਾਲਾਨਾ 'ਤੇ ਆ ਗਈ ਹੈ। ਇਹ ਪਹਿਲਾਂ 8.25 ਫੀਸਦੀ ਸੀ। ਬੈਂਕ ਸਟੇਟਮੈਂਟ ਤੋਂ ਇਹ ਜਾਣਕਾਰੀ ਮਿਲੀ ਹੈ।

ਇਸ ਤੋਂ ਪਹਿਲਾਂ 6 ਫਰਵਰੀ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਦੀ ਆਪਣੀ ਆਖਰੀ ਮੁਦਰਾ ਨੀਤੀ 'ਚ ਰੈਪੋ ਰੇਟ 'ਚ ਕੋਈ ਬਦਲਅ ਨਹੀਂ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤਰ੍ਹਾਂ ਆਰਬੀਆਈ ਨੇ 5.15 ਫੀਸਦੀ ਰੈਪੋ ਰੇਟ ਨੂੰ ਹੀ ਬਰਕਰਾਰ ਰੱਖਿਆ ਹੈ, ਪਰ ਇਕ ਲੱਖ ਕਰੋੜ ਤਕ ਦੀ ਪ੍ਰਤੀਭੂਤਿਆਂ ਨੂੰ ਰੈਪੋ ਦਰ 'ਤੇ ਖਰੀਦਣ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕਾਂ ਲਈ ਕੋਸ਼ ਦੀ ਲਾਗਤ ਘੱਟ ਹੋਵੇਗੀ।

ਬੀਓਬੀ ਨੇ ਇਕ ਮਹੀਨੇ ਦੇ ਕਰਜ਼ੇ ਲਈ MCLR ਨੂੰ ਪੰਜ ਆਧਾਰ ਨੰਬਰ ਘੱਟ ਕਰ ਕੇ 7.55 ਫੀਸਦੀ ਕਰ ਦਿੱਤਾ ਹੈ, ਜਦਕਿ ਤਿੰਨ ਤੇ ਛੇ ਮਹੀਨਿਆਂ ਦੀ ਐੱਲਸੀਆਰ 'ਚ 10 ਆਧਾਰ ਅੰਕ ਦੀ ਕਟੌਤੀ ਕੀਤੀ ਗਈ ਹੈ।

Posted By: Amita Verma