ਜੇਐੱਨਐੱਨ, ਨਵੀਂ ਦਿੱਲੀ : Amazon ਦੇ Jeff Bezos ਇਕ ਵਾਰ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੇਨੀਅਨਰਸ ਇੰਡੈਕਸ ਮੁਤਾਬਿਕ ਬੇਜ਼ੋਸ ਇਕ ਵਾਰ ਫਿਰ ਟੇਸਲਾ ਦੇ ਐਲਨ ਮਸਕ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ। ਸੋਮਵਾਰ ਨੂੰ Tesla ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੀ ਵਜ੍ਹਾ ਨਾਲ ਮਸਕ ਦੀ ਜਾਇਦਾਦ 'ਚ 15.2 ਬਿਲੀਅਨ ਡਾਲਰ ਦੀ ਕਮੀ ਆਈ। ਇਸ ਵਜ੍ਹਾ ਨਾਲ ਉਹ ਤਿਲਕ ਕੇ ਦੂਸਰੇ ਨੰਬਰ 'ਤੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਰੇਸ 'ਚ ਪਹਿਲੇ ਨੰਬਰ 'ਤੇ ਕਾਬਜ਼ ਹੋਣ ਲਈ ਐਮਾਜ਼ੋਨ ਦੇ ਜੈਫ ਬੇਜ਼ੋਸ (Jeff Bezos) ਤੇ Tesla ਦੇ Elon Musk ਦੇ ਵਿਚਕਾਰ ਕਾਂਟੇ ਦੀ ਟੱਕਰ ਜਾਰੀ ਹੈ। ਪਿਛਲੇ ਹਫ਼ਤੇ ਦੇ ਆਖ਼ਰ 'ਚ ਮਸਕ ਨੇ ਬੇਜ਼ੋਸ (Jeff Bezos) ਤੇ Tesla ਦੇ Elon Musk ਦੇ ਵਿਚਕਾਰ ਕਾਂਟੇ ਦੀ ਟੱਕਰ ਜਾਰੀ ਹੈ। ਪਿਛਲੇ ਹਫ਼ਤੇ ਦੇ ਆਖ਼ਰ 'ਚ ਮਸਕ ਨੇ ਬੇਜ਼ੋਸ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਸੀ।

Bloomberg Billionaires Index ਮੁਤਾਬਿਕ ਜੈਫ ਬੇਜ਼ੋਸ ਦੀ ਕੁੱਲ ਜਾਇਦਾਦ ਦੀ ਕੀਮਤ 186 ਬਿਲੀਅਨ ਡਾਲਰ ਮੁਲਾਂਕਿਤ ਕੀਤੀ ਗਈ ਹੈ। ਇਸ ਲਿਸਟ 'ਚ ਉਹ ਪਹਿਲੇ ਨੰਬਰ 'ਤੇ ਹਨ। ਉੱਥੇ ਹੀ ਐਲਨ ਮਸਕ ਕੋਲ ਕੁੱਲ 183 ਬਿਲੀਅਨ ਡਾਲਰ ਦੀ ਪ੍ਰੋਪਰਟੀ ਹੈ ਤੇ ਉਹ ਇਸ ਇੰਡੈਕਸ 'ਚ ਦੂਸਰੇ ਨੰਬਰ 'ਤੇ ਕਾਬਜ਼ ਹਨ। ਬਿਲ ਗੇਟਸ ਦੀ ਕੁੱਲ ਜਾਇਦਾਦ ਦਾ ਮੁਲਾਂਕਣ 135 ਬਿਲੀਅਨ ਡਾਲਰ ਕੀਤਾ ਗਿਆ ਹੈ। ਉਹ ਇਸ ਲਿਸਟ 'ਚ ਤੀਸਰੇ ਨੰਬਰ 'ਤੇ ਹਨ। ਫਰਾਂਸ ਦੇ ਬਰਨਾਰਡ ਅਰਨਾਲਟ ਕੋਲ 118 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਹੈ ਤੇ ਉਹ ਚੌਥੇ ਨੰਬਰ 'ਤੇ ਹਨ।

Facebook ਦੇ ਮਾਰਕ ਜ਼ੁਕਰਬਰਗ ਇਸ ਸੂਚੀ 'ਚ 98.9 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪੰਜਵੇਂ ਨੰਬਰ 'ਤੇ ਹਨ। Google ਦੇ ਸਹਿ-ਸੰਸਥਾਪਕ ਦੀ ਕੁੱਲ ਜਾਇਦਾਦ ਦਾ ਮੁਲਾਂਕਣ 94.9 ਬਿਲੀਅਨ ਡਾਲਰ ਕੀਤਾ ਗਿਆ ਹੈ ਤੇ ਉਹ ਛੇਵੇਂ ਨੰਬਰ 'ਤੇ ਹਨ। ਅਮਰੀਕਾ ਦੇ ਵਾਰੇਨ ਬਫੇ ਦੀ ਕੁੱਲ ਪ੍ਰੋਪਰਟੀ 93.0 ਬਿਲੀਅਨ ਡਾਲਰ ਦੀ ਹੈ ਤੇ ਉਹ ਇਸ ਸੂਚੀ 'ਚ 7ਵੇਂ ਨੰਬਰ 'ਤੇ ਹਨ। ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬਿਨ ਕੋਲ 91.8 ਬਿਲੀਅਨ ਡਾਲਰ ਦੀ ਜਾਇਦਾਦ ਹੈ ਤੇ ਉਹ 8ਵੇਂ ਨੰਬਰ 'ਤੇ ਹਨ। ਚੀਨ ਦੇ ਜੋਂਗ ਸ਼ਨਸ਼ਾਨ ਦੀ ਕੁੱਲ ਜਾਇਦਾਦ 89.5 ਬਿਲੀਅਨ ਡਾਲਰ ਹੈ ਤੇ ਉਹ ਨੌਵੇਂ ਨੰਬਰ 'ਤੇ ਹਨ। ਇਸ ਲਿਸਟ 'ਚ ਸਟੀਵ ਬਾਲਮਰ 10ਵੇਂ ਤੇ ਲੈਰੀ ਐਲਿਸਨ 11ਵੇਂ ਨੰਬਰ 'ਤੇ ਹਨ।

Posted By: Seema Anand