ਨਵੀਂ ਦਿੱਲੀ (ਏਜੰਸੀ) : ਨਿੱਜੀ ਬਿਜਲੀ ਕੰਪਨੀ ਟਾਟਾ ਪਾਵਰ ਨੇ ਨਵੀਨ ਊਰਜਾ ਲਈ ਉਤਪਾਦਨ ਲਈ ਟੀਵੀ ਨਵੀਨ ਊਰਜਾ ਮਾਈਕ੍ਰੋਗਰਿੱਡ ਨਾਮ ਦੀ ਸਹਾਇਕ ਕੰਪਨੀ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਕੰਪਨੀ ਦੇਸ਼ ਭਰ ਵਿਚ 10 ਹਜ਼ਾਰ ਮਾਈਕ੍ਰੋਗਰਿੱਡ ਸਥਾਪਤ ਕਰੇਗੀ, ਜਿਸ ਦੀ ਮਦਦ ਨਾਲ 50 ਲੱਖ ਘਰਾਂ ਨੂੰ ਰੋਸ਼ਨ ਕੀਤਾ ਜਾਵੇਗਾ। ਟੀਪੀ ਨਵੀਨ ਊਰਜਾ ਮਾਈਕ੍ਰੋਗਰਿੱਡ ਦੀ ਸਥਾਪਨਾ ਵਿਚ ਰਾਕਫੇਲਰ ਫਾਊਂਡੇਸ਼ਨ ਨਾਲ ਤਕਨੀਕੀ ਮਦਦ ਲਈ ਜਾਵੇਗੀ। ਹਾਲਾਂਕਿ ਰਾਕਫੇਲਰ ਫਾਊਂਡੇਸ਼ਨ ਇਸ ਦੇ ਉਪਕ੍ਰਮ ਵਿਚ ਹਿੱਸੇਦਾਰੀ ਨਹੀਂ ਕਰੇਗੀ। ਟਾਟਾ ਪਾਵਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਕੰਪਨੀ ਦੇਸ਼ ਵਿਚ ਸਸਤੀ, ਭਰੋਸੇਯੋਗਤਾ ਅਤੇ ਸਵੱਛ ਬਿਜਲੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਕੰਪਨੀ ਦੀ ਇਹ ਕੋਸ਼ਿਸ਼ ਬਿਜਲੀ ਤੋਂ ਵਾਂਝੇ ਦੁਨੀਆ ਭਰ ਦੇ 80 ਕਰੋੜ ਲੋਕਾਂ ਤਕ ਬਿਜਲੀ ਪਹੁੰਚਾਉਣ ਦੇ ਟੀਚੇ ਨਾਲ ਪ੍ਰਰੇਰਿਤ ਹੈ। ਟਾਟਾ ਪਾਵਰ ਨੇ ਦੱਸਿਆ ਕਿ ਕੰਪਨੀ ਭਾਰਤ 'ਚ ਊਰਜਾ ਲਈ 2026 ਤਕ ਨਵੀਨ ਊਰਜਾ ਦੇ 10 ਹਜ਼ਾਰ ਮਾਈਕ੍ਰੋਗਰਿੱਡ ਦੇਸ਼ ਭਰ ਵਿਚ ਸਥਾਪਤ ਕਰੇਗੀ। ਪੇਂਡੂ ਖੇਤਰ ਵਿਚ ਸਰਗਰਮ ਕਾਰੋਬਾਰੀ ਅਦਾਰਿਆਂ ਅਤੇ ਘਰਾਂ ਵਿਚ ਅਜੇ ਤਕ ਊਰਜਾ ਲਈ ਡੀਜ਼ਲ ਵਰਗੇ ਬਦਲਵੇਂ ਸ੍ਰੋਤਾਂ ਦਾ ਇਸਤੇਮਾਲ ਹੋ ਰਿਹਾ ਹੈ। ਬਿਹਾਰ ਅਥੇ ਉੱਤਰ ਪ੍ਰਦੇਸ਼ ਵਿਚ 40 ਫ਼ੀਸਦੀ ਤੋਂ ਜ਼ਿਆਦਾ ਪੇਂਡੂ ਉਦਯੋਗਾਂ ਵਿਚ ਇਸ ਪ੍ਰਦੂਸ਼ਿਤ ਊਰਜਾ ਸ੍ਰੋਤ ਦੀ ਵਰਤੋਂ ਕੀਤੀ ਜਾ ਰਹੀ ਹੈ। ਨਵੀਨ ਊਰਜਾ ਮਾਈਕ੍ਰੋਗਰਿੱਡ ਦੇ ਇਸਤੇਮਾਲ ਨਾਲ ਇਕ ਸਾਲ ਵਿਚ ਕਰੀਬ 10 ਲੱਖ ਟਨ ਕਾਰਬਨ ਪੈਦਾਵਰ ਘਟਾਉਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਪ੍ਰਤੀ ਸਾਲ ਕਰੀਬ 5.7 ਕਰੋੜ ਲੀਟਰ ਡੀਜ਼ਲ ਦੀ ਬਚ ਕੀਤੀ ਜਾ ਸਕੇਗੀ। ਟਾਟਾ ਨੇ ਦੱਸਿਆ ਕਿ ਸਥਾਪਨਾ ਤੋਂ ਬਾਅਦ ਇਹ ਮਾਈਕ੍ਰੋਗਰਿੱਡ ਕਰੀਬ ਇਕ ਲੱਖ ਪੇਂਡੂ ਸਨਅਤਾਂ ਨੂੰ ਬਿਜਲੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਇਸ ਦੀ ਮਦਦ ਨਾਲ ਕਰੀਬ 10 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ ਅਤੇ ਚਾਰ ਲੱਖ ਕਿਸਾਨਾਂ ਸਿੰਚਾਈ ਦੀ ਸਹੂਲਤ ਦਿੱਤੀ ਜਾ ਸਕੇਗੀ।

ਕੀਤਾ ਹੁੰਦਾ ਹੈ ਗਰਿੱਡ

ਗਰਿੱਡ ਮੁੱਖ ਰੂਪ ਨਾਲ ਵੈਸੇ ਸਟੇਸ਼ਨ ਹੁੰਦੇ ਹਨ, ਜੋ ਬਿਜਲੀ ਉਤਪਾਦਨ ਕਰਨ ਵਾਲੇ ਦੋ ਜਾਂ ਜ਼ਿਆਦਾ ਸਟੇਸ਼ਨਾਂ ਨੂੰ ਆਪਸ ਵਿਚ ਜੋੜਦੇ ਹਨ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਕਿੱਲਤ ਵਾਲੇ ਖੇਤਰਾਂ ਵਿਚ ਜ਼ਰੂਰਤ ਦੇ ਸਮੇਂ ਉਨ੍ਹਾਂ ਥਾਵਾਂ 'ਤੇ ਬਿਜਲੀ ਪਹੁੰਚਾਈ ਜਾਂ ਲਈ ਜਾ ਸਕਦੀ ਹੈ, ਜਿਥੇ ਸਰਪਲਸ ਬਿਜਲੀ ਹੋਵੇ। ਵਰਤਮਾਨ ਵਿਚ ਪੂਰੇ ਦੇਸ਼ ਦੇ ਪੰਜ ਖੇਤਰੀ ਪਾਵਰ ਗਰਿੱਡ ਨੂੰ ਮਿਲਾ ਕੇ ਇਕ ਨੈਸ਼ਨਲ ਗਰਿੱਡ ਸਥਾਪਤ ਕੀਤਾ ਗਿਆ ਹੈ। ਮਾਈਕ੍ਰੋਗਰਿੱਡ ਇਕ ਤਰ੍ਹਾਂ ਨਾਲ ਸਭ ਤੋਂ ਛੋਟੇ ਗਰਿੱਡੇ ਹੋਣਗੇ, ਜੋ ਕੁਝ ਘਰਾਂ ਤਕ ਸੀਮਿਤ ਰਹਿਣਗੇ। ਯੋਜਨਾ ਮੁਕਾਬਕ ਟਾਟਾ ਪਾਵਰ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿਚ ਮਾਈਕ੍ਰੋਗਰਿੱਡ ਲਗਾਏਗੀ। ਇਨ੍ਹਾਂ ਵਿਚ ਸੂਰਜੀ ਊਰਜਾ ਦੀ ਮਦਦ ਨਾਲ ਬਿਜਲੀ ਪੈਦਾ ਕੀਤੀ ਜਾਵੇਗੀ, ਜਿਸ ਨੂੰ ਸਬੰਧਤ ਪਰਿਵਾਰਾਂ ਨੂੰ ਮੁਫ਼ਤ ਵਿਚ ਦਿੱਤਾ ਜਾਵੇਗਾ। ਉਪਯੋਗ ਤੋਂ ਬਾਅਦ ਬਚੀ ਹੋਈ ਬਿਜਲੀ ਨੂੰ ਨੈਸ਼ਨਲ ਜਾਂ ਰੀਜ਼ਨਲ ਗਰਿੱਡ ਨੂੰ ਵੇਚਿਆ ਜਾ ਸਕੇਗਾ।