ਨਵੀਂ ਦਿੱਲੀ, ਪੀਟੀਆਈ : ਲੋਕਲ ਭਾਸ਼ ਦੀ ਸੋਸ਼ਲ ਮੀਡੀਆ ਕੰਪਨੀ ਸ਼ੇਅਰਚੈਟ ਨੇ ਆਪਣੇ 101 ਕਮਰਚਾਰੀਆਂ ਨੂੰ ਕੱਢਣ ਦਾ ਫੈਸਲਾ ਲਿਆ ਹੈ। ਕੋਰੋਨਾ

ਮਹਾਮਾਰੀ ਦੀ ਵਜ੍ਹਾ ਕਾਰਨ ਬਾਜ਼ਾਰ ਅਨਿਸ਼ਚਿਤ 'ਚ ਕੰਪਨੀ ਕਮਰਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਭੇਜੇ ਈ-ਮੇਲ 'ਚ ਕਿਹਾ ਹੈ ਕਿ ਭਵਿੱਖ 'ਚ ਕੰਪਨੀ ਨੂੰ ਬਿਹਤਰ ਸਥਿਤੀ 'ਚ ਰੱਖਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਸ਼ੇਅਰਚੈਟ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਅੰਕੁਸ਼ ਸਚਦੇਵਾ ਨੇ ਕਿਹਾ, ' ਅਸੀਂ ਅੱਜ 101 ਸ਼ੇਅਰਚੈਟਵਾਸੀਆਂ ਨੂੰ ਵਿਦਾ ਕਰ ਰਹੇ ਹਾਂ ਇਹ ਸਾਡੇ ਲਈ ਕਾਫੀ ਮੁਸ਼ਕਿਲ ਫੈਸਲਾ ਸੀ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਸੰਗਠਨ ਨੂੰ ਬਣਾਈ ਰੱਖਣ ਲਈ ਇਹ ਕਦਮ ਚੁੱਕਣਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੀ ਵਜ੍ਹਾ ਕਾਰਨ ਕਾਰੋਬਾਰ ਠੱਪ ਹੋਣ ਕਾਰਨ ਕਈ ਤਕਨਾਲੋਜੀ ਨਾਲ ਸੰਬੰਧਿਤ ਕੰਪਨੀਆਂ ਮਸਲਨ ਉਬਰ, ਜਮੈਟੋ ਤੇ ਸਵਿਗੀ ਨੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਐਲਾਨ ਕੀਤਾ ਹੈ। ShareChat ਪੰਜ ਸਾਲ ਪੁਰਾਣਾ ਹੈ ਤੇ ਭਾਰਤ 'ਚ ਇਸ ਦੇ 6 ਕਰੋੜ ਐਕਟਿਵ ਮੰਥਲੀ ਯੂਜ਼ਰ ਹਨ। ਇਸਦੀ ਇਨਕਮ ਦਾ ਮੁੱਖ ਸ੍ਰੋਤ ਇਸ਼ਤਿਹਾਰ ਸੀ ਪਰ ਕੋਵਿਡ -19 ਦੀ ਵਜ੍ਹਾ ਕਾਰਨ ਆਰਥਿਕ ਗਤੀਵਿਧੀਆਂ ਹੌਲੀ ਹੋਣ ਨਾਲ ਇਸ਼ਤਿਹਾਰ ਬਾਜ਼ਾਰ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਇਆ ਹੈ। ਸਚਦੇਵਾ ਨੇ ਇਹ ਵੀ ਕਿਹਾ ਕਿ ਕੰਪਨੀ ਪਿਛਲੇ ਸਾਲ ਪੂੰਜੀ ਇੱਕਠੀ ਕਰਨ 'ਚ ਕਾਮਯਾਬ ਰਹੀ। ਹੁਣ ਕੋਰੋਨਾ ਕਾਲ 'ਚ ਆਪਣੇ ਕਾਰੋਬਾਰ ਨੂੰ ਫਿਰ ਤੋਂ ਸਹੇਜਨਾ ਹੋਵੇਗਾ। ਦੂਜੇ ਪਾਸੇ ਆਨਲਾਈਨ ਕੈਬ ਬੁਕਿੰਗ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ OLA ਦੀ ਪਿਛਲੇ ਦੋ ਮਹੀਨਿਆਂ 'ਚ ਸਵਾਰੀ, ਵਿੱਤੀ ਸੇਵਾਵਾਂ ਤੇ ਖਾਧ ਕਾਰੋਬਾਰ ਤੋਂ ਆਮਦਨੀ 95 ਫੀਸਦੀ ਘੱਟ ਗਈ ਹੈ। ਇਸ ਦੇ ਚੱਲਦਿਆਂ OLA ਨੇ 1400 ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਕਰਮਚਾਰੀ ਨੂੰ ਭੇਜੀ ਇਕ ਈ-ਮੇਲ 'ਚ ਅਗਰਵਾਲ 'ਚ ਨੇ ਕਿਹਾ ਕਿ ਵਪਾਰ ਦਾ ਭਵਿੱਖ ਬਹੁਤ ਅਸਪੱਸ਼ਟ ਤੇ ਅਨਿਸ਼ਚਿਤ ਰੂਪ ਤੋਂ ਇਸ ਸੰਕਟ ਦਾ ਅਸਰ ਅਸੀਂ ਲੰਬੇ ਸਮੇਂ ਤਕ ਰਹਿਣ ਵਾਲਾ ਹੈ।

Posted By: Rajnish Kaur