ਨਵੀਂ ਦਿੱਲੀ, ਪੀਟੀਆਈ : ਬਾਬਾ ਰਾਮਦੇਵ ਦੀ ਅਗਵਾਈ ਵਾਲਾ ਹਰਿਦੁਆਰ ਬੇਸਡ ਪਤੰਜਲੀ ਗਰੁੱਪ ਇਸ ਵਿੱਤ ਸਾਲ 'ਚ 25,000 ਕਰੋੜ ਦੇ ਟਰਨਓਵਰ ਦੀ ਉਮੀਦ ਕਰ ਰਿਹਾ ਹੈ। ਗਰੁੱਪ ਦਾ ਟੀਚਾ ਆਉਣ ਵਾਲੇ ਸਾਲਾਂ 'ਚ ਦੇਸ਼ ਦੀ ਸਭ ਤੋਂ ਵੱਡੀ ਐੱਫਐੱਮਸੀਜੀ ਕੰਪਨੀ ਬਣਾਉਣਾ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਖੁਦ ਸ਼ੁੱਕਰਵਾਰ ਨੂੰ ਇਹ ਗੱਲ ਕਹੀ ਹੈ।

ਰਾਮਦੇਵ ਨੇ ਕਿਹਾ ਕਿ ਕੰਪਨੀ ਮਾਰਚ 2020 ਨੂੰ ਖਤਮ ਹੋਣ ਵਾਲੇ ਚਾਲੂ ਵਿੱਤ ਸਾਲ 'ਚ 25,000 ਕਰੋੜ ਦਾ ਜਵਾਇੰਟ ਟਰਨਓਵਰ ਪ੍ਰਾਪਤ ਕਰੇਗੀ, ਜਿਸ 'ਚ ਕਰੀਬ 12,000 ਕਰੋੜ ਦਾ ਯੋਗਦਾਨ ਪਤੰਜਲੀ ਗਰੁੱਪ ਵੱਲੋਂ ਤੇ 13,000 ਕਰੋੜ ਦਾ ਯੋਗਦਾਨ ਰੂਚੀ ਸੋਇਆ (Ruchi Soya) ਵੱਲੋਂ ਹੋਵੇਗਾ।

ਰਾਮਦੇਵ ਨੇ ਕਿਹਾ 'ਅਗਲੇ ਪੰਚ ਸਾਲਾਂ 'ਚ ਅਸੀਂ 50,000 ਕਰੋੜ ਦਾ ਟਰਨਓਵਰ ਪ੍ਰਪਾਤ ਕਰਾਗੇ ਤੇ ਐੱਚਯੂਐੱਲ ਦੇਸ਼ ਦੀ ਸਭ ਤੋਂ ਵੱਡੀ ਐੱਫਐੱਮਸੀਜੀ ਕੰਪਨੀ ਬਣੇਗੀ।'

ਰੂਚੀ ਸੋਇਆ ਨੂੰ ਇਕ Corporate insolvency resolution 'ਚ ਕਰੀਬ 4,500 ਕਰੋੜ 'ਚ ਖਰੀਦਣ ਵਾਲੀ ਪਤੰਜਲੀ ਇਸ ਦੀ ਪ੍ਰੋਡਕਟ ਲਾਈਨ ਦੇ ਵਿਸਤਾਰ ਲਈ ਵੀ ਦੇਖ ਰਹੀ ਹੈ।

ਰਾਮਦੇਵ ਨੇ ਕਿਹਾ, 'ਅਸੀਂ ਦਿਲ, ਕੋਲੇਸਟ੍ਰੋਲ ਤੇ ਉੱਚ ਚਾਪ ਜਿਹੀ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਤੇ ਸਿਹਤ ਲਈ ਜਾਗਰੂਕ ਲੋਕਾਂ ਦੇ ਲਈ Neutrella brand ਦੇ ਅੰਦਰ ਤਿੰਨ ਨਵੇਂ ਉਤਪਾਦ ਲਾਂਚ ਕਰੇਗੀ ਇਨ੍ਹਾਂ ਉਤਪਾਦਾਂ 'ਚ Premium Oil Nutrella Gold, Nutrella Honey ਤੇ Nutrella Protein ਆਟਾ ਹੋਵੇਗਾ।

ਰਾਮਦੇਵ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਰੂਚੀ ਸੋਇਆ ਤੋਂ ਤਿੰਨ ਗੁਣਾ ਤੋਂ ਵਧ ਦੀ ਉਮੀਦ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ 'ਤੇ ਪੈ ਰਹੇ ਖਾਦ ਆਇਲ ਦੇ ਕਾਰੋਬਾਰ ਦਾ ਬੋਝ ਘੱਟ ਹੋਵੇਗਾ ਤੇ ਦੇਸ਼ ਨੂੰ ਇਸ ਸੈਕਟਰ 'ਚ ਆਤਮ ਨਿਰਭਰ ਬਣਾਉਣ 'ਚ ਮਦਦ ਮਿਲੇਗੀ।

ਦੱਸਣਯੋਗ ਹੈ ਕਿ ਪੰਤਜਲੀ ਬਾਲੀਵੁੱਡ ਐਕਟਰ ਮਾਧੁਰੀ ਦੀਕਸ਼ਿਤ ਨੂੰ ਰੂਚੀ ਸੋਇਆ ਦੀ ਮਹਾਕੋਸ਼ ਰੇਂਜ ਦੇ ਉਤਪਾਦਾਂ ਲਈ ਬ੍ਰਾਂਡ Ambassador ਦੇ ਰੂਪ 'ਚ ਬਰਕਰਾਰ ਰੱਖੇਗੀ।

ਐੱਫਐੱਮਸੀਜੀ ਸੈਗਮੈਂਟ ਦੀ ਮਾਰਕਟ ਲੀਡਰ ਐੱਚਯੂਐੱਲ ਭਾਵ Hindustan Unilever Limited ਨੇ ਵਿੱਤ ਸਾਲ 2018-19 'ਚ 38,000 ਕਰੋੜ ਤੋਂ ਜ਼ਿਆਦਾ ਦਾ ਮਾਲੀਆ ਪ੍ਰਾਪਤ ਕੀਤਾ ਸੀ। ਅਜਿਹੀ ਸੰਭਾਵਨਾ ਹੈ ਕਿ ਇਹ ਜੀਐੱਸਕੇ ਹੈਲਥ ਕੇਅਰ ਬਿਜਨੇਸ ਦੇ ਨਾਲ ਰਲੇਵਾ ਕਰ ਸਕਦੀ ਹੈ।

Posted By: Rajnish Kaur