ਨਵੀਂ ਦਿੱਲੀ, ਬਿਜ਼ਨੈੱਸ ਡੈਸਕ: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਏਅਰਲਾਈਨਜ਼ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਹਵਾਈ ਜਹਾਜ਼ਾਂ ਵਿਚ ਵਰਤੇ ਜਾਣ ਵਾਲੇ ਜੈੱਟ ਈਂਧਨ ਦੀਆਂ ਕੀਮਤਾਂ ਵਿਚ 4.5 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ 'ਚ ਜੈਟ ਫਿਊਲ ਦੀ ਕੀਮਤ 5,521 ਰੁਪਏ ਜਾਂ 4.5 ਫੀਸਦੀ ਡਿੱਗ ਕੇ 1,15,520 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਕੀਮਤ ਵਿੱਚ ਕਟੌਤੀ ਤੋਂ ਪਹਿਲਾਂ ਦਿੱਲੀ ਵਿੱਚ ਜੈੱਟ ਫਿਊਲ ਦੀ ਕੀਮਤ 1,21,041.44 ਰੁਪਏ ਸੀ। ਹਾਲਾਂਕਿ, ਟੈਕਸਾਂ ਦੇ ਕਾਰਨ ਸੂਬੇ ਤੋਂ ਸੂਬੇ ਵਿੱਚ ਕੀਮਤਾਂ ਵੱਖ-ਵੱਖ ਹੋ ਸਕਦੀਆਂ ਹਨ।

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਯਾਨੀ 1 ਸਤੰਬਰ 2022 ਨੂੰ ਸਰਕਾਰ ਨੇ ਜੈੱਟ ਈਂਧਨ ਦੀ ਕੀਮਤ 874.13 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 0.7 ਫੀਸਦੀ ਘਟਾਈ ਸੀ।

ਸਰਕਾਰ ਨੇ ਐਲਪੀਜੀ ਸਿਲੰਡਰ ਦੀ ਕੀਮਤ ਘਟਾਈ

ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਨਾਲ, ਕੇਂਦਰ ਸਰਕਾਰ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 25.5 ਰੁਪਏ ਦੀ ਕਟੌਤੀ ਕੀਤੀ ਹੈ। ਕੀਮਤ 'ਚ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1,885 ਰੁਪਏ ਤੋਂ ਘੱਟ ਕੇ 1,859 ਰੁਪਏ 'ਤੇ ਆ ਗਈ ਹੈ।

Posted By: Sandip Kaur