ਨਵੀਂ ਦਿੱਲੀ (ਏਜੰਸੀ) : ਰਸੋਈ ਘਰਾਂ ਦੀਆਂ ਮੁੱਖ ਲੋੜਾਂ ਵਿਚ ਸ਼ਾਮਲ ਪਿਆ ਤੇ ਟਮਾਟਰ ਦੇ ਭਾਅ ਵਿਚ ਤੇਜ਼ੀ ਨੇ ਆਖਰਕਾਰ ਅੰਕੜਿਆਂ ਵਿਚ ਸਰਕਾਰ ਨੂੰ ਡਰਾਇਆ ਹੈ। ਇਸ ਸਾਲ ਅਕਤੂਬਰ ਦੌਰਾਨ ਪ੍ਰਚੂਨ ਮਹਿੰਗਾਈ ਦਰ ਵਧ ਕੇ 4.62 ਫ਼ੀਸਦੀ ਤਕ ਪਹੁੰਚ ਗਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪਿਆਜ ਦਾ ਵਧਦਾ ਭਾਅ ਹੁਣ ਦਿੱਲੀ-ਐੱਨਸੀਆਰ ਦੇ ਪ੍ਰਚੂਨ ਬਾਜ਼ਾਰਾਂ ਵਿਚ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪੁੱਜ ਗਿਆ ਹੈ। ਉਥੇ ਪਿਛਲੇ ਕੁਝ ਸਮੇਂ ਤੋਂ ਟਮਾਟਰ ਦੇ ਭਾਅ ਵਿਚ ਇਕਦਮ ਤੇਜ਼ੀ ਆਈ ਹੈ। ਅਕਤੂਬਰ ਦੀ ਮਹਿੰਗਾਈ ਦਰ ਪਿਛਲੇ 15 ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਜੂਨ 2018 ਵਿਚ ਪ੍ਰਚੂਨ ਮਹਿੰਗਾਈ ਦਰ 4.92 ਫ਼ੀਸਦੀ ਪੁੱਜ ਗਈ ਸੀ। ਉਥੇ ਇਸ ਸਾਲ ਸਤੰਬਰ ਵਿਚ ਪ੍ਰਚੂਨ ਮਹਿੰਗਾਈ ਦਰ 3.99, ਜਦਕਿ ਪਿਛਲੇ ਸਾਲ ਅਕਤੂਬਰ ਵਿਚ 3.38 ਫ਼ੀਸਦੀ ਸੀ।

ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮੁੱਖ ਰੂਪ ਨਾਲ ਖਾਣ-ਪੀਣ ਦਾ ਸਾਮਾਨ ਮਹਿੰਗੇ ਹੋਣ ਨਾਲ ਰਿਟੇਲ ਦੀ ਮਹਿੰਗਾਈ ਦਰ ਵਧੀ ਹੈ। ਪਿਛਲੇ ਸਾਲ ਅਕਤੂਬਰ ਵਿਚ ਪ੍ਰਚੂਨ ਮਹਿੰਗਾਈ ਦਰ 3.38 ਫ਼ੀਸਦੀ ਸੀ। ਇਸ ਸਾਲ ਅਕਤੂਬਰ ਵਿਚ ਖ਼ੁਰਾਕ ਪਦਾਰਥਾਂ ਦੀ ਮਹਿੰਗਾਈ ਦਰ 7.89 ਫ਼ੀਸਦੀ ਰਹੀ ਜੋ ਸਤੰਬਰ ਵਿਚ 5.11 ਫ਼ੀਸਦੀ ਸੀ। ਆਰਬੀਆਈ ਨੇ ਰਿਟੇਲ ਮਹਿੰਗਾਈ ਚਾਰ ਫ਼ੀਸਦੀ ਦੇ ਨੇੜੇ-ਤੇੜੇ (ਦੋ ਫ਼ੀਸਦੀ ਉਪਰ-ਥੱਲੇ, ਮਤਲਬ ਦੋ ਤੋਂ ਛੇ ਫ਼ੀਸਦੀ ਵਿਚਕਾਰ) ਰੱਖਣ ਦਾ ਟੀਚਾ ਰੱਖਿਆ ਹੈ ਪਰ ਜਿਸ ਤਰ੍ਹਾਂ ਨਾਲ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ, ਉਸ ਦੇ ਕਾਰਨ ਪ੍ਰਚੂਨ ਮਹਿੰਗਾਈ ਦਰ ਉਪਰ ਨਿਕਲ ਗਈ ਹੈ। ਇਹ ਨੀਤੀ ਨਿਰਮਾਤਾਵਾਂ ਲਈ ਚਿੰਤਾ ਦਾ ਗੱਲ ਹੋ ਸਕਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਖ਼ੁਰਾਕ ਮਹਿੰਗਾਈ ਦਰ 1.83 ਫ਼ੀਸਦੀ ਸੀ ਜੋ ਅਕਤੂਬਰ ਵਿਚ ਵਧ ਕੇ 7.89 ਫ਼ੀਸਦੀ ਹੋ ਗਈ। ਪ੍ਰਚੂਨ ਮਹਿੰਗਾਈ ਦਰ ਵਿਚ ਵਾਧੇ ਦੇ ਬਾਵਜੂਦ ਪਿਛਲੇ ਮਹੀਨੇ ਫਿਊਲ ਜਾਂ ਲਾਈਟ ਕੈਟੇਗਰੀ ਦੇ ਸਾਮਾਨਾਂ ਦੇ ਕੀਮਤ ਘੱਟ ਰਹੀ ਹੈ। ਸਤੰਬਰ ਵਿਚ ਇਸ ਕੈਟੇਗਰੀ ਦੇ ਸਾਮਾਨਾਂ ਦੀ ਮਹਿੰਗਾਈ ਦਰ 2.02 ਫ਼ੀਸਦੀ ਦੀ ਨਾਂਪੱਖੀ ਦਰ ਨਾਲ ਵਧੀ ਹੈ। ਸਤੰਬਰ ਵਿਚ ਵੀ ਇਨ੍ਹਾਂ ਚੀਜ਼ਾਂ ਦੀ ਕੀਮਤ ਵਿਚ 2.18 ਫ਼ੀਸਦੀ ਦਾ ਨਾਂਪੱਖੀ ਵਿਕਾਸ ਦੇਖਿਆ ਗਿਆ ਸੀ। ਹਾਲਾਂਕਿ ਐੱਮਕੇ ਗਲੋਬਲ ਫਾਇਨਾਂਸ਼ੀਅਲ ਸਰਵਿਸੇਜ਼ ਦੇ ਕਰੰਸੀ ਹੈੱਡ ਰਾਹੁਲ ਗੁਪਤ ਦਾ ਕਹਿਣਾ ਸੀ ਕਿ ਮਹਿੰਗਾਈ ਦਰ ਵਿਚ ਵਾਧੇ ਦੇ ਬਾਵਜੂਦ ਆਰਬੀਆਈ ਵਿਆਜ ਦਰ ਘਟਾਉਣ ਗੇ ਆਪਣੇ ਚੱਕਰ ਨੂੰ ਰੋਕਦਾ ਹੋਇਆ ਦਿਖਾਈ ਨਹੀਂ ਦਿੰਦਾ ਹੈ।