ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਝਾਨਾਂ ਵਿਚਕਾਰ ਸੋਨੇ ਦਾ ਭਾਅ ਵੀਰਵਾਰ ਨੂੰ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ 930 ਰੁਪਏ ਉਛਲ ਕੇ 35,800 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜ ਗਿਆ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਨੀਤੀਗਤ ਵਿਆਜ ਦਰ 'ਚ ਜਲਦੀ ਕਟੌਤੀ ਹੋਣ ਦੇ ਸੰਕੇਤ ਮਿਲਣ 'ਤੇ ਦੁਨੀਆ ਭਰ ਵਿਚ ਸੋਨੇ ਵਿਚ ਮਜ਼ਬੂਤੀ ਦਾ ਰੁਝਾਨ ਰਿਹਾ। ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਵਧਣ ਨਾਲ ਚਾਂਦੀ ਵੀ 300 ਰੁਪਏ ਮਜ਼ਬੂਤ ਹੋ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ।

ਨਿਊਯਾਰਕ 'ਚ ਸੋਨੇ ਵਿਚ 1,420.80 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) ਅਤੇ ਚਾਂਦੀ ਵਿਚ 15.24 ਡਾਲਰ ਪ੍ਰਤੀ ਅੌਂਸ ਦਾ ਕਾਰੋਬਾਰ ਹੋਇਆ। ਰਾਜਧਾਨੀ ਦਿੱਲੀ ਵਿਚ ਹਾਜ਼ਰ ਬਾਜ਼ਾਰ ਵਿਚ 99.9 ਫ਼ੀਸਦੀ ਖਰਾ ਸੋਨਾ 930 ਰੁਪਏ ਉਛਲ ਕੇ 35,800 ਰੁਪਏ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਏਨੇ ਹੀ ਉਛਾਲ ਨਾਲ 35,630 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਪੁੱਜ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਵੀ 100 ਰੁਪਏ ਉਛਲ ਕੇ 27,400 ਰੁਪਏ ਹਰੇਕ ਦੇ ਭਾਅ 'ਤੇ ਪੁੱਜ ਗਈ। ਚਾਂਦੀ ਹਾਜ਼ਰ 300 ਰੁਪਏ ਮਜ਼ਬੂਤ ਹੋ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਵੀਕਲੀ ਡਿਲੀਵਰੀ 356 ਰੁਪਏ ਉਛਲ ਕੇ 38,356 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 81,000 ਰੁਪਏ ਖ਼ਰੀਦ ਅਤੇ 82,000 ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।