- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਨਿਯਮਾਂ ਨੂੰ ਆਸਾਨੀ ਨਾਲ ਲਾਗੂ ਕਰਨ ਲਈ, ਨਿਰਮਾਤਾਵਾਂ (ਮੈਨੂਫੈਕਚਰਰਜ਼), ਪੈਕਰਾਂ ਅਤੇ ਆਯਾਤਕਾਂ (ਇੰਪੋਰਟਰਜ਼) ਨੂੰ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, ਜੋ ਕੰਪਨੀਆਂ ਜਾਂ ਕਾਰੋਬਾਰ ਇਨ੍ਹਾਂ ਨਵੇਂ ਸਟੈਂਡਰਡ ਪੈਕ ਸਾਈਜ਼ ਨੂੰ ਤੁਰੰਤ ਅਪਣਾਉਣਾ ਚਾਹੁੰਦੇ ਹਨ, ਉਹ ਹੁਣੇ ਤੋਂ ਹੀ ਇਸ ਨੂੰ ਲਾਗੂ ਕਰ ਸਕਦੇ ਹਨ।

ਨਵੀਂ ਦਿੱਲੀ: ਭਾਰਤ ਸਰਕਾਰ ਨੇ ਖਾਣ ਵਾਲੇ ਤੇਲ ਦੀ ਪੈਕੇਜਿੰਗ ਵਿੱਚ ਵੱਡਾ ਬਦਲਾਅ ਕੀਤਾ ਹੈ। ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਕਾਨੂੰਨੀ ਮਾਪਦੰਡ ਢਾਂਚੇ (Legal Measurement Framework) ਦੇ ਤਹਿਤ ਖਾਧ ਤੇਲਾਂ ਲਈ ਮਿਆਰੀ (ਸਟੈਂਡਰਡ) ਪੈਕ ਸਾਈਜ਼ ਨਿਰਧਾਰਤ ਕੀਤੇ ਹਨ, ਜਿਸ ਦਾ ਉਦੇਸ਼ ਉਪਭੋਗਤਾਵਾਂ ਨੂੰ ਵੱਖ-ਵੱਖ ਬ੍ਰਾਂਡਾਂ ਦੀਆਂ ਕੀਮਤਾਂ ਦੀ ਤੁਲਨਾ ਕਰਨ ਅਤੇ ਸੋਚ-ਸਮਝ ਕੇ ਖ਼ਰੀਦਦਾਰੀ ਦੇ ਫ਼ੈਸਲੇ ਲੈਣ ਵਿੱਚ ਮਦਦ ਕਰਨਾ ਹੈ। ਇਸ ਤੋਂ ਇਲਾਵਾ, ਨਵੇਂ ਨਿਯਮਾਂ ਨੂੰ ਅਪਣਾਉਣ ਲਈ ਆਖ਼ਰੀ ਤਾਰੀਖ਼ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਇਹ ਹਨ ਨਵੇਂ ਪੈਕੇਜਿੰਗ ਮਾਪਦੰਡ
ਸੋਧੇ ਹੋਏ ਐਸ.ਓ.ਪੀ. (SOP) ਦੇ ਤਹਿਤ, ਮੁੱਖ ਖਾਧ ਤੇਲਾਂ (Edible Oil) ਲਈ ਸਟੈਂਡਰਡ ਪੈਕ ਸਾਈਜ਼ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਾਮ ਆਇਲ, ਸੋਇਆਬੀਨ ਆਇਲ, ਸੂਰਜਮੁਖੀ ਤੇਲ, ਸਰ੍ਹੋਂ/ਰੇਪਸੀਡ ਆਇਲ, ਮੂੰਗਫਲੀ ਦਾ ਤੇਲ, ਤਿਲਾਂ ਦਾ ਤੇਲ, ਰਾਈਸ ਬ੍ਰਾਨ ਆਇਲ, ਕਪਾਹ ਦੇ ਬੀਜਾਂ ਦਾ ਤੇਲ (ਕਾਟਨਸੀਡ) ਅਤੇ ਮੱਕੀ ਦੇ ਤੇਲ ਦੇ ਨਾਲ-ਨਾਲ ਮਿਸ਼ਰਤ (ਬਲੈਂਡਡ) ਖਾਧ ਤੇਲ ਸ਼ਾਮਲ ਹਨ।
ਇਸ ਦੇ ਨਾਲ ਹੀ ਮਿਸ਼ਰਤ ਖਾਧ ਤੇਲਾਂ ਲਈ 9 ਤਰ੍ਹਾਂ ਦੇ ਸਟੈਂਡਰਡ ਪੈਕ ਸਾਈਜ਼ ਤੈਅ ਕੀਤੇ ਗਏ ਹਨ, ਜਿਸ ਵਿੱਚ- 200 ਮਿਲੀਲੀਟਰ/ਗ੍ਰਾਮ, 500 ਮਿਲੀਲੀਟਰ/ਗ੍ਰਾਮ, 1 ਲੀਟਰ/ਕਿਲੋਗ੍ਰਾਮ, 2 ਲੀਟਰ/ਕਿਲੋਗ੍ਰਾਮ, 3 ਲੀਟਰ/ਕਿਲੋਗ੍ਰਾਮ, 4 ਲੀਟਰ/ਕਿਲੋਗ੍ਰਾਮ, 5 ਲੀਟਰ/ਕਿਲੋਗ੍ਰਾਮ, 15 ਲੀਟਰ/ਕਿਲੋਗ੍ਰਾਮ ਅਤੇ 20 ਲੀਟਰ/ਕਿਲੋਗ੍ਰਾਮ ਦੀ ਪੈਕੇਜਿੰਗ ਸ਼ਾਮਲ ਹੈ।
ਨਵੀਂ ਤੇਲ ਪੈਕੇਜਿੰਗ ਵਿੱਚ ਕੀ-ਕੀ ਬਦਲਾਅ?
ਛੋਟੇ ਖਾਧ ਤੇਲਾਂ ਨੂੰ ਸਟੈਂਡਰਡ ਪੈਕ ਸਾਈਜ਼ ਦੀ ਲੋੜ ਦੇ ਹਿਸਾਬ ਨਾਲ ਛੋਟ ਦੇ ਦਿੱਤੀ ਗਈ ਹੈ। ਖਾਣ ਵਾਲੇ ਤੇਲ ਦੇ ਸਾਰੇ ਪੈਕਟਾਂ 'ਤੇ, ਜਿੱਥੇ ਮਾਤਰਾ ਲੀਟਰ ਜਾਂ ਮਿਲੀਲੀਟਰ ਵਿੱਚ ਲਿਖੀ ਹੁੰਦੀ ਹੈ, ਉੱਥੇ ਉਸ ਦੇ ਬਰਾਬਰ ਦਾ ਵਜ਼ਨ (ਕਿਲੋਗ੍ਰਾਮ ਜਾਂ ਗ੍ਰਾਮ ਵਿੱਚ) ਵੀ ਸਾਫ਼-ਸਾਫ਼ ਲਿਖਣਾ ਲਾਜ਼ਮੀ ਹੋਵੇਗਾ। ਇਹ ਨਵੇਂ ਨਿਯਮ ਦੇਸ਼ ਵਿੱਚ ਬਣੇ ਅਤੇ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਗਏ (ਇੰਪੋਰਟਡ) ਦੋਵਾਂ ਤਰ੍ਹਾਂ ਦੇ ਖਾਧ ਤੇਲਾਂ 'ਤੇ ਇੱਕ ਸਮਾਨ ਲਾਗੂ ਹੋਣਗੇ।
ਨਵੇਂ ਨਿਯਮਾਂ ਨੂੰ ਆਸਾਨੀ ਨਾਲ ਲਾਗੂ ਕਰਨ ਲਈ, ਨਿਰਮਾਤਾਵਾਂ (ਮੈਨੂਫੈਕਚਰਰਜ਼), ਪੈਕਰਾਂ ਅਤੇ ਆਯਾਤਕਾਂ (ਇੰਪੋਰਟਰਜ਼) ਨੂੰ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, ਜੋ ਕੰਪਨੀਆਂ ਜਾਂ ਕਾਰੋਬਾਰ ਇਨ੍ਹਾਂ ਨਵੇਂ ਸਟੈਂਡਰਡ ਪੈਕ ਸਾਈਜ਼ ਨੂੰ ਤੁਰੰਤ ਅਪਣਾਉਣਾ ਚਾਹੁੰਦੇ ਹਨ, ਉਹ ਹੁਣੇ ਤੋਂ ਹੀ ਇਸ ਨੂੰ ਲਾਗੂ ਕਰ ਸਕਦੇ ਹਨ।
ਪੈਕੇਜਿੰਗ ਵਿੱਚ ਬਦਲਾਅ ਦਾ ਵੱਡਾ ਅਸਰ ਦਿਖੇਗਾ
ਸੋਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ (SEA) ਦੇ ਪ੍ਰਧਾਨ ਸੰਜੀਵ ਅਸਥਾਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਨਜ਼ਰ ਵਿੱਚ ਸਿਰਫ਼ ਪੈਕੇਜਿੰਗ ਦਾ ਬਦਲਾਅ ਲੱਗ ਸਕਦਾ ਹੈ, ਪਰ ਇਸ ਦਾ ਪ੍ਰਭਾਵ ਵੱਡੇ ਪੱਧਰ 'ਤੇ ਕਿਤੇ ਵੱਧ ਬਿਹਤਰ ਸਾਬਤ ਹੋਵੇਗਾ। "ਇਹ ਉਪਭੋਗਤਾ-ਪਹਿਲਾਂ (Consumer-first) ਵਾਲੀ ਪਹਿਲਕਦਮੀ ਹੈ ਜੋ ਭੁਲੇਖਿਆਂ ਨੂੰ ਘੱਟ ਕਰਨ ਅਤੇ ਖਾਣ ਵਾਲੇ ਤੇਲ ਦੀ ਕੀਮਤ ਵਿੱਚ ਭਰੋਸੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।"
SEA ਦੇ ਐਗਜ਼ੀਕਿਊਟਿਵ ਡਾਇਰੈਕਟਰ ਬੀ.ਵੀ. ਮਹਿਤਾ ਨੇ ਕਿਹਾ ਕਿ ਇਹ ਸਰਕਾਰ ਅਤੇ ਉਦਯੋਗ (ਇੰਡਸਟਰੀ) ਦੇ ਵਿਚਕਾਰ ਸ਼ਾਨਦਾਰ ਤਾਲਮੇਲ ਦੀ ਇੱਕ ਉਦਾਹਰਨ ਹੈ। ਇਹ ਦਰਸਾਉਂਦਾ ਹੈ ਕਿ ਜਦੋਂ ਸਾਰੇ ਹਿੱਸੇਦਾਰ (ਸਟੇਕਹੋਲਡਰਜ਼) ਇੱਕ ਚੰਗੇ ਉਦੇਸ਼ ਲਈ ਇਕੱਠੇ ਆਉਂਦੇ ਹਨ, ਤਾਂ ਸਾਰਥਕ ਸੁਧਾਰ ਹਾਸਲ ਕੀਤੇ ਜਾ ਸਕਦੇ ਹਨ।