ਪੀਟੀਆਈ, ਨਵੀਂ ਦਿੱਲੀ : ਭੁਗਤਾਨ ਪਲੇਟਫਾਰਮ ਆਸਾਨ ਬਣਾਉਣ ਵਾਲੀ ਭੀਮ ਯੂਪੀਆਈ ਦੀ ਕਿਊਆਰ ਆਧਾਰਿਤ ਭੁਗਤਾਨ ਵਿਵਸਥਾ ਦਾ ਬੁੱਧਵਾਰ ਨੂੰ ਸਿੰਗਾਪੁਰ ਵਿਚ ਪਾਇਲਟ ਆਧਾਰ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਸਿੰਗਾਪੁਰ ਫਿਨਟੇਕ ਫੈਸਟੀਵਲ 2019 ਵਿਚ ਭੀਮ ਯੂਪੀਆਈ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ 15 ਨਵੰਬਰ ਤਕ ਚਲੇਗਾ। ਕਿਊਆਰ ਆਧਾਰਿਤ ਪ੍ਰਣਾਲੀ ਜ਼ਰੀਏ ਭੀਮ ਐਪ ਦੇ ਨਾਲ ਕੋਈ ਵੀ ਨੈਟਸ ਟਰਮੀਨਲ 'ਤੇ ਐਸਜੀਕਿਊਆਰ ਕੋਡ ਨੂੰ ਸਕੈਨ ਕਰਕੇ ਸਿੰਗਾਪੁਰ ਵਿਚ ਭੁਗਤਾਨ ਕੀਤਾ ਜਾ ਸਕਦਾ ਹੈ।

ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਜਾਵੇਦ ਅਸ਼ਰਫ਼ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦ ਭੀਮ ਐਪ ਅੰਤਰਰਾਸ਼ਟਰੀ ਹੋਇਆ ਹੈ। ਉਨ੍ਹਾਂ ਨੇ ਭੀਮ ਐਪ ਦੇ ਲਾਈਵ ਡੈਮੋ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਨੈਸ਼ਨਲ ਪੈਮੇਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਸਿੰਗਾਪੁਰ ਦੇ ਨੈਟਵਰਕ ਫਾਰ ਇਲੈਕਟ੍ਰਾਨਿਕ ਟਰਾਂਸਫਰਸ ਨੇ ਸਾਂਝੇ ਰੂਪ ਵਿਚ ਕੀਤਾ। ਇਸ ਨੂੰ ਫਰਵਰੀ 2020 ਤਕ ਸ਼ੁਰੂ ਕਰ ਦੇਣ ਦਾ ਟੀਚਾ ਹੈ। ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਬਿਆਨ ਵਿਚ ਕਿਹਾ ਕਿ ਫਰਵਰੀ 2020 ਤਕ ਸਾਰੇ ਰੂਪੈ ਕਾਰਡ ਸਿੰਗਾਪੁਰ ਵਿਚ ਸਵੀਕਾਰ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਥੇ ਰੂਪੈ ਇੰਟਰਨੈਸ਼ਨਲ ਕਾਰਡ ਜਾਰੀ ਕੀਤਾ ਗਿਆ ਸੀ। ਮਈ 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਐੱਸਬੀਆਈ ਦੀ ਯੂਪੀਆਈ ਅਧਾਰਤ ਧਨ ਸਥਾਨਾਂਤਰਣ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।

Posted By: Tejinder Thind