ਜੇਐੱਨਐੱਨ, ਨਵੀਂ ਦਿੱਲੀ : ਡਿਜੀਟਲ ਪੇਮੈਂਟ ਦੇ ਵਧਦੇ ਰੁਝਾਨ ਤਹਿਤ ਸਰਕਾਰ ਨੇ ਹੁਣ ਇਹ ਤੈਅ ਕੀਤਾ ਹੈ ਕਿ ਦੇਸ਼ ਵਿਚ ਡਿਜੀਟਲ ਪੇਮੈਂਟ ਦੇ ਦਾਇਰੇ ਨੂੰ ਹੋਰ ਵਿਸਥਾਰ ਦਿੱਤਾ ਜਾਵੇ। ਇਸ ਲੜੀ 'ਚ ਹੁਣ BHIM UPI APP ਦਾ ਦੂਸਰਾ ਹਿੱਸਾ ਵੀ ਲਿਆਉਣ ਦੀ ਤਿਆਰੀ ਹੈ। ਪਹਿਲੇ ਐਪ ਨੂੰ ਖਾਸੀ ਸਫ਼ਲਤਾ ਮਿਲਣ ਤੋਂ ਬਾਅਦ ਹੁਣ ਇਸ ਦਾ ਦੂਸਰਾ ਹਿੱਸਾ ਵੀ ਲਾਂਚਿੰਗ ਲਈ ਤਿਆਰ ਹੈ। ਸੋਮਵਾਰ ਨੂੰ ਇਸ ਨਵੇਂ ਐਪ ਨੂੰ ਲਾਂਚ ਕੀਤਾ ਜਾਵੇਗਾ। ਸੂਚਨਾ ਤਕਨੀਕੀ, ਸੰਚਾਰ ਅਤੇ ਕਾਨੂੰਨ ਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਇਸ ਨੂੰ ਲਾਂਚ ਕਰਨਗੇ। ਆਓ ਜਾਣਦੇ ਹਾਂ ਇਸ ਨਵੇਂ ਐਪ 'ਚ ਕਿਹੜੇ ਫੀਚਰ ਹੋਣਗੇ।

ਨਵੇਂ ਐਪ 'ਚ ਇਹ ਹੋਵੇਗਾ ਖ਼ਾਸ

  • ਇਸ ਐਪ 'ਚ ਯੂਜ਼ਰਜ਼ ਨੂੰ ਹੁਣ ਪਹਿਲਾਂ ਤੋਂ ਜ਼ਿਆਦਾ ਭਾਸ਼ਾਵਾਂ 'ਚ ਡਿਜੀਟਲ ਲੈਣ-ਦੇਣ ਕਰਨ ਦਾ ਮੌਕਾ ਮਿਲੇਗਾ।
  • ਦੱਸਿਆ ਜਾਂਦਾ ਹੈ ਕਿ ਨਵੇਂ ਐਪ 'ਚ ਡੋਨੇਸ਼ਨ ਗੇਟਵੇ ਵਰਗਾ ਫੀਚਰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦਾ ਆਰੰਭ ਸੋਮਵਾਰ ਤੋਂ ਹੋਣਾ ਹੈ।
  • ਹੁਣ ਡੋਨੇਸ਼ਨ ਲਈ ਵੀ ਲੋਕ ਇਸ ਐਪ ਦੀ ਵਰਤੋਂ ਕਰ ਸਕਣਗੇ।
  • ਨਵੇਂ ਸਰੂਪ 'ਚ ਸਭ ਤੋਂ ਖਾਸ ਗੱਲ ਇਹੀ ਹੈ ਕਿ ਹੁਣ ਇਸ ਐਪ 'ਚ ਕੁੱਲ 13 ਭਾਸ਼ਾਵਾਂ 'ਚ ਲੈਣ-ਦੇਣ ਦੀ ਸਹੂਲਤ ਹੋਵੇਗੀ।
  • BHIM ਐਪ 2.0 'ਚ ਉਨ੍ਹਾਂ ਆਫਰਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਹੜੇ ਕਿ ਮਰਚੈਂਟ ਵਲੋਂ ਦਿੱਤੇ ਜਾਂਦੇ ਹਨ।
  • ਦੂਸਰੇ ਪੇਮੈਂਟ ਐਪ ਤੋਂ ਇਲਾਵਾ ਹੁਣ BHIM UPI APP 'ਤੇ ਵੀ ਸ਼ਾਪਿੰਗ ਲਈ ਬਿਹਤਰ ਆਪਸ਼ਨ ਤੇ ਆਫਰ ਉਪਲੱਬਧ ਹੋਣਗੇ।

2016 'ਚ PM ਮੋਦੀ ਨੇ ਕੀਤਾ ਸੀ ਲਾਂਚ, ਹੁਣ ਤਕ ਹਜ਼ਾਰ ਤੋਂ ਜ਼ਿਆਦਾ ਟ੍ਰਾਂਜ਼ੈਕਸ਼ਨ

PM ਨਰਿੰਦਰ ਮੋਦੀ ਨੇ ਦਸੰਬਰ 2016 'ਚ National Payment Corporation of India (NPCI) ਦੇ ਭੀਮ UPI APP ਨੂੰ ਲਾਂਚ ਕੀਤਾ ਸੀ। ਉਦੋਂ ਤੋਂ ਲੈ ਕੇ ਇਸ ਵਿਚ ਹੁਣ ਤਕ ਕੁੱਲ ਇਕ ਹਜ਼ਾਰ ਕਰੋੜ ਤੋਂ ਜ਼ਿਆਦਾ ਟ੍ਰਾਂਜ਼ੈਕਸ਼ਨ ਹੋ ਚੁੱਕੀਆਂ ਹਨ।

ਗਾਹਕਾਂ ਤੇ ਦੁਕਾਨਦਾਰਾਂ 'ਚ ਵਧੇਗੀ ਹਰਮਨਪਿਆਰਤਾ

ਸਰਕਾਰ ਦਾ ਮੰਨਣਾ ਹੈ ਕਿ ਭੀਮ 2.0 ਦੀ ਲਾਂਚਿੰਗ ਤੋਂ ਬਾਅਦ ਗਾਹਕਾਂ ਤੇ ਦੁਕਾਨਦਾਰਾਂ ਵਿਚਕਾਰ ਇਸਦੀ ਹਰਮਨਪਿਆਰਤਾ ਪਹਿਲਾਂ ਨਾਲੋਂ ਹੋਰ ਵਧ ਜਾਵੇਗੀ। ਭੀਮ 2.0 ਦੀ ਲਾਂਚਿੰਗ ਇਕ ਸੰਮੇਲਨ ਦੌਰਾਨ ਮੁਕੰਮਲ ਹੋਵੇਗੀ।

Posted By: Seema Anand