ਜੇਐੱਨਐੱਨ, ਨਵੀਂ ਦਿੱਲੀ : ਮਰਚੇਟ ਪੇਮੈਂਟ ਤੇ ਲੈਂਡਿੰਗ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ BharatPe ਨੇ American Express ਤੇ ICICI Investments Strategic Fund ਦਾ ਐਕਵਾਇਰ ਕੀਤਾ ਹੈ। Payback India ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਹਾਲਾਂਕਿ ਕੰਪਨੀ ਨੇ ਇਸ ਲੈਣ-ਦੇਣ ਨਾਲ ਜੁੜੇ ਵਿੱਤੀ ਬਿਆਨ ਦਾ ਖੁਲਾਸਾ ਨਹੀਂ ਕੀਤਾ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ‘ਇਹ ਭਾਰਤ BharatPe ਦੁਆਰਾ ਕੀਤਾ ਗਿਆ ਪਹਿਲਾਂ ਐਕਵਾਇਰ ਹੈ ਤੇ ਇਸ ਟ੍ਰਾਂਸਜੈਕਸ਼ਨ ਦੇ ਨਾਲ Payback India, BharatPe ਦੀ ਪੂਰੀ ਮਲਕੀਅਤ ਵਾਲੀ ਸਹਾਇਤਾ ਕੰਪਨੀ ਬਣ ਜਾਵੇਗੀ। Payback India ਦੀ ਸ਼ੁਰੂਆਤ 2010 ’ਚ ਹੋਈ ਸੀ। ਇਹ ਇਕ ਮਲਟੀ-ਬ੍ਰਾਂਡ ਲਾਅਲਿਟੀ ਪ੍ਰੋਗਰਾਮ ਹੈ। ਦੇਸ਼ ’ਚ ਇਸ ਦੇ 10 ਕਰੋੜ ਤੋਂ ਜ਼ਿਆਦਾ ਮੈਂਬਰ ਹਨ। ਇਸ ਦੇ ਕੋਲ 100 ਤੋਂ ਜ਼ਿਆਦਾ ਆਫਲਾਈਨ ਤੇ ਆਨਲਾਈਨ ਪਾਰਟਨਰ ਦਾ ਨੈੱਟਵਰਕ ਹੈ। ਇਹ ਆਪਣੇ ਗਾਹਕਾਂ ਨੂੰ ਪਾਰਟਨਰ ਮਰਚੇਟ ਦੇ ਆਊਟਲੇਟ ਨਾਲ ਹੋਣ ਵਾਲੇ ਹਰ ਟ੍ਰਾਂਜੈਕਸ਼ਨ ’ਤੇ ਪੁਆਇੰਟਸ ਅਰਜਿਤ ਕਰਨ ਤੇ ਰਿਡੀਮ ਕਰਨ ਦੀ ਸੁਵਿਧਾ ਦਿੰਦਾ ਹੈ।

BharatPe ਨੂੰ ਵਿਸਥਾਰ ’ਚ ਮਿਲੇਗੀ ਵੱਡੀ ਮਦਦ

ਇਸ ਬਿਆਨ ’ਚ ਕਿਹਾ ਗਿਆ ਹੈ ਕਿ Payback India ਦਾ ਐਕਵਾਇਰ 2023 ਤਕ ਦੋ ਕਰੋੜ ਤੋਂ ਜ਼ਿਆਦਾ ਸਮਾਲ ਮਰਚੇਟ੍ਰਸ ਦਾ ਇਕ ਠੋਸ ਤੇ ਇੰਗੇਜਡ ਨੈੱਟਵਰਕ ਤਿਆਰ ਕਰਨ ਦੀ BharatPe ਦੀ ਰਣਨੀਤੀ ਨਾਲ ਸਬੰਧਿਤ ਹੈ। ਇਸ ਬਿਆਨ ’ਚ ਕਿਹਾ ਗਿਆ ਹੈ ਕਿ Payback India ਦੇ ਨਾਲ BharatPe ਮਰਚੇਟ ਪਾਰਟਨਰ ਲਈ ਆਪਣੇ ਵੈਲਊ ਪ੍ਰਪੋਜਿਸ਼ਨ ’ਚ ਵਾਧਾ ਪਾਇਆ ਗਿਆ ਹੈ।


ਐਕਵਾਇਤ ਤੋਂ ਬਾਅਦ ਕੀ ਹੋਵੇਗਾ

ਇਸ ਟ੍ਰਾਂਸਜੈਕਸ਼ਨ ਤੋਂ ਬਾਅਦ Payback India ਦੇ ਸਾਰੇ ਕਰਮਚਾਰੀ BharatPe group ਦੇ ਹਿੱਸਾ ਹੋ ਜਾਣਗੇ। Bharat Pe ਦੇ ਗਰੁੱਪ ਪ੍ਰੈਜ਼ੀਡੈਂਟ ਸੁਹੇਲ ਸਮੀਰ ਤੇ ਗੌਤਮ ਕੋਸ਼ਿਕ ਤੇ ਜਨਰਲ ਕੌਂਸਲ ਸੁਮਿਤ ਸਿੰਘ Payback India ਦੇ ਨਿਦੇਸ਼ਕ ਮੰਡਲ ’ਚ ਸ਼ਾਮਲ ਹੋ ਗਏ ਹਨ। BharatPe ਦੇ 60 ਲੱਖ ਤੋਂ ਜ਼ਿਆਦਾ ਮਰਚੇਟ ਦੇ ਲਾਅਲਿਟੀ ਪ੍ਰੋਗਰਾਮ ’ਤੇ ਕੰਮ ਕਰਨ ਲਈ Payback India ਦੇ ਚੋਟੀ ਦੇ ਲੀਡਰ ਦਾ ਵਿਸਥਾਰ ਕੀਤਾ ਜਾਵੇਗਾ। Payback India ਦੇ ਐੱਮਡੀ ਪ੍ਰਮੋਦ ਮਹਿੰਤਾ ਤੇ ਚੀਫ਼ ਐਕਜੀਕਿਊਟਿਵ ਆਫਰ ਰਿਜਿਸ਼ ਰਾਘਵਨ ਦੀ ਟੀਮ Payback India ਦੇ ਨਵੇਂ ਵਰਜ਼ਨ ਦੇ ਵਿਕਾਸ ਲਈ ਗੌਤਮ ਕੋਸ਼ਿਕ ਦੇ ਨਾਲ ਮਿਲ ਕੇ ਕੰਮ ਕਰੇਗੀ।

Posted By: Sarabjeet Kaur