ਨਵੀਂ ਦਿੱਲੀ, ਟੈੱਕ ਡੈਸਕ : ਭਾਰਤ ਸਰਕਾਰ ਨੇ ਲੋਕਾਂ ਦੀ ਸਹੂਲੀਅਤ ਲਈ ਹਾਲ ਹੀ 'ਚ ਵਾਹਨ ਰਜਿਸਟ੍ਰੇਸ਼ਨ ਲਈ 'ਬੀਐੱਚ ਸੀਰੀਜ਼' ਦੀ ਸ਼ੁਰੂਆਤ ਕੀਤੀ ਸੀ। ਇਸ ਸਬੰਧੀ ਨਵੇਂ ਅਪਡੇਟ ਦੀ ਗੱਲ ਕਰੀਏ ਤਾਂ ਫਿਲਹਾਲ ਕੁਝ ਦਿਨ ਪਹਿਲਾਂ ਸਰਕਾਰ ਨੇ ਸੰਸਦ 'ਚ ਬੀਐੱਚ ਸੀਰੀਜ਼ ਦਾ 'ਲੋਗੋ' ਵੀ ਪੇਸ਼ ਕੀਤਾ ਸੀ। ਦੱਸ ਦੇਈਏ ਇਸ ਸੀਰੀਜ਼ ਦੇ ਨੰਬਰ ਪਲੇਟ ਤਹਿਤ ਤੁਸੀਂ ਆਪਣੀ ਗੱਡੀ ਨੂੰ ਦੇਸ਼ ਵਿਚ ਕਿਤੇ ਵੀ ਚਲਾ ਸਕਦੇ ਹੋ। ਇਸ ਸੀਰੀਜ਼ ਦੇ ਨੰਬਰ ਪਲੇਟ ਦਾ ਸਿੱਧਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਦਾ ਟਰਾਂਸਫਰ ਕਿਸੇ ਹੋਰ ਸੂਬੇ 'ਚ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਸਿਰਫ਼ ਇਕ ਵਾਰ 'ਬੀਐੱਚ ਸੀਰੀਜ਼' ਦਾ ਨੰਬਰ ਰਜਿਸਟ੍ਰੇਸ਼ਨ ਕਰਵਾ ਲਵੋਗੇ ਤਾਂ ਉਨ੍ਹਾਂ ਨੂੰ ਦੂਸਰੇ ਸੂਬਿਆਂ 'ਚ ਇਸ ਨੂੰ ਬਦਲਣ ਦੀ ਜ਼ਰੂਰਤ ਨਹੀਂ ਪਵੇਗੀ।

ਬੀਐੱਚ ਸੀਰੀਜ਼ ਨੰਬਰ ਪਲੇਟ ਦਾ ਹਾਲੀਆ ਅਪਡੇਟ

ਭਾਰਤ 'ਚ ਨਵੇਂ ਵਾਹਨਾਂ ਲਈ ਨਵਾਂ ਰਜਿਸਟ੍ਰੇਸ਼ਨ ਮਾਰਕ ਪੇਸ਼ ਕੀਤਾ ਗਿਆ ਹੈ। ਸੰਸਦ 'ਚ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਇਕ ਵੱਡਾ ਐਲਾਨ ਕਰਦੇ ਹੋਏ ਨਵੇਂ ਵਾਹਨਾਂ ਲਈ ਨਵਾਂ ਰਜਿਸਟ੍ਰੇਸ਼ਨ ਮਾਰਕ ਪੇਸ਼ ਕੀਤਾ ਗਿਆ ਹੈ। ਸੜਕ ਆਵਾਜਾਈ ਮੰਤਰਾਲੇ ਵੱਲੋਂ ਸੰਸਦ 'ਚ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਵਿੱਚ ਨਵੇਂ ਵਾਹਨਾਂ ਲਈ ਇਕ ਨਵਾਂ ਰਜਿਸਟ੍ਰੇਸ਼ਨ ਚਿੰਨ੍ਹ-ਭਾਰਤ ਸੀਰੀਜ਼ (ਬੀ.ਐਚ.-ਸੀਰੀਜ਼) ਰੱਖਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਹਨ ਮਾਲਕਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਰਜਿਸਟ੍ਰੇਸ਼ਨ ਚਿੰਨ ਲਈ ਕਿਸੇ ਨਵੇਂ ਰਜਿਸਟ੍ਰੇਸ਼ਨ ਮਾਰਕ ਦੇ ਅਸਾਈਨਮੈਂਟ ਦੀ ਲੋੜ ਨਹੀਂ ਪਵੇਗੀ।

ਕੌਣ-ਕੌਣ ਕਰ ਸਕਦੇ ਹਨ ਅਪਲਾਈ

ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਲਈ ਅਪਲਾਈ ਸਿਰਫ਼ ਉਹੀ ਕਰ ਸਕਦਾ ਹੈ ਜਿਨ੍ਹਾਂ ਦੀ ਇਕ ਤੋਂ ਦੂਸਰੇ ਸੂਬੇ 'ਚ ਟਰਾਂਸਫਰ ਹੁੰਦੀ ਰਹਿੰਦੀ ਹੈ ਜਿਵੇਂ ਕਿ ਫ਼ੌਜ ਦੇ ਮੁਲਾਜ਼ਮ ਜਾਂ ਅਧਿਕਾਰੀ, ਰੱਖਿਆ ਮੰਤਰਾਲਾ, ਕੇਂਦਰੀ ਵਿਭਾਗ ਤੇ ਨਿੱਜੀ ਜਾਂ ਸੈਮੀ ਸਰਕਾਰੀ ਦਫ਼ਤਰ ਜਿਨ੍ਹਾਂ ਦੇ ਦੇਸ਼ ਦੇ ਘੱਟੋ-ਘੱਟ ਚਾਰ ਸੂਬਿਆਂ 'ਚ ਦਫ਼ਤਰ ਮੌਜੂਦ ਹਨ, ਅਜਿਹੇ ਮੁਲਾਜ਼ਮ ਆਪਣੇ ਵਾਹਨਾਂ ਦੀ ਬੀਐੱਚ ਸੀਰੀਜ਼ 'ਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਕਿਵੇਂ ਕਰੀਏ ਅਪਲਾਈ

ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਐਲਿਜੀਬਿਲਟੀ ਟੈਸਟ ਪਾਸ ਕਰਨਾ ਪਵੇਗਾ। ਉਸ ਤੋਂ ਬਾਅਦ ਤੁਸੀਂ ਬੀਐੱਚ ਸੀਰੀਜ਼ ਲਈ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲਾ ਵਾਹਨ ਪੋਰਟਲ 'ਤੇ ਲੌਗਇਨ ਕਰੋ। ਇਸ ਨੂੰ ਡੀਲਰ ਲੈਵਲ 'ਤੇ ਵੀ ਨਵੇਂ ਵਾਰਨ ਨੂੰ ਖਰੀਦਣ ਸਮੇਂ ਵੀ ਕਰ ਸਕਦੇ ਹੋ। ਡੀਲਰ ਨੂੰ ਵਾਹਨ ਮਾਲਕ ਵੱਲੋਂ ਵੈਨ ਪੋਰਟਲ 'ਤੇ ਮੁਹੱਈਆ ਫਾਰਮ 20 ਭਰਨਾ ਪਵੇਗਾ।

Posted By: Seema Anand