ਨਈ ਦੁਨੀਆ, ਨਵੀਂ ਦਿੱਲੀ : Coronavirus ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ ਵਿਚ ਆਨਲਾਈਨ ਬੈਂਕਿੰਗ ਦਾ ਰੁਝਾਨ ਵਧਿਆ ਹੈ। ਇਸ ਦੇ ਨਾਲ ਹੀ Online Scams ਦੀ ਗਿਣਤੀ 'ਚ ਵੀ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਇਸੇ ਦੇ ਮੱਦੇਨਜ਼ਰ ਸਟੇਟ ਬੈਂਕ ਆਫ ਇੰਡੀਆ (State Bank of India) ਨੇ ਆਪਣੇ ਖਾਤਾਧਾਰਕਾਂ ਨੂੰ Phishing Attacks ਪ੍ਰਤੀ ਅਲਰਟ ਕੀਤਾ ਹੈ। SBI ਨੇ ਗਾਹਕਾਂ ਲਈ ਸੇਫਟੀ ਟਿਪਸ ਸ਼ੇਅਰ ਕੀਤੇ ਹਨ। ਇਨ੍ਹਾਂ ਜ਼ਰੀਏ ਲੋਕ ਆਪਣੇ ਬੈਂਕ ਅਕਾਊਂਟ ਤੇ ਆਨਲਾਈਨ ਬੈਂਕਿੰਗ ਨੂੰ ਸੁਰੱਖਿਅਤ ਬਣਾ ਸਕਦੇ ਹਨ।

ਸਟੇਟ ਬੈਂਕ ਆਫ ਇੰਡੀਆ ਨੇ ਟਵੀਟ ਜ਼ਰੀਏ ਯੂਜ਼ਰਜ਼ ਨੂੰ ਸਕੈਮ ਤੇ ਆਨਲਾਈਨ ਹੈਕਿੰਗ ਪ੍ਰਤੀ ਅਲਰਟ ਕੀਤਾ ਹੈ। ਇਸ ਟਵੀਟ 'ਚ ਵੀਡੀਓ ਜ਼ਰੀਏ ਦੱਸਿਆ ਗਿਆ ਹੈ ਕਿ ਕਿਹੜੇ ਤਰੀਕਿਆਂ ਨਾਲ Phishing Attacks ਤੋਂ ਬਚਿਆ ਜਾ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਪਣਾ ਪਰਸਨਲ ਡੇਟਾ ਜਾਂ ਜਾਣਕਾਰੀ ਇੰਟਰਨੈੱਟ 'ਤੇ ਸ਼ੇਅਰ ਕਰਨ ਤੋਂ ਬਚੋ।

SBI ਦੇ 7.35 ਕਰੋੜ ਗਾਹਕ ਇੰਟਰਨੈੱਟ ਬੈਂਕਿੰਗ ਸਹੂਲਤ ਦਾ ਫਾਇਦਾ ਉਠਾਉਂਦੇ ਹਨ ਜਦਕਿ 1.7 ਕਰੋੜ ਮੋਬਾਈਲ ਬੈਂਕਿੰਗ ਸਰਵਿਸ ਦੀ ਵਰਤੋਂ ਕਰਦੇ ਹਨ।

ਆਨਲਾਈਨ ਸਕੈਮਿੰਗ ਤੇ ਫਿਸ਼ਿੰਗ ਇਕ ਤਰ੍ਹਾਂ ਨਾਲ ਇੰਟਰਨੈੱਟ ਚੋਰੀ ਹੈ। ਇਸ ਦੀ ਵਰਤੋਂ ਯੂਜ਼ਰਜ਼ ਦੀ ਫਾਇਨਾਂਸ਼ੀਅਲ ਡਿਟੇਲ ਜਿਵੇਂ ਬੈਂਕ ਅਕਾਊਂਟ ਨੰਬਰ, ਨੈੱਟ ਬੈਂਕਿੰਗ ਪਾਸਵਰਡ, ਪਰਸਨਲ ਆਇਡੈਂਟੀਫਿਕੇਸ਼ਨ ਡਿਟੇਲਜ਼ ਆਦਿ ਚੋਰੀ ਕਰਨ ਲਈ ਕੀਤੀ ਜਾਂਦੀ ਹੈ। ਹੈਕਰਜ਼ ਇਸ ਜਾਣਕਾਰੀ ਦੀ ਵਰਤੋਂ ਖਾਤਾਧਾਰਕ ਦੇ ਅਕਾਊਂਟ 'ਚੋਂ ਪੈਸਾ ਕਢਵਾਉਣ ਜਾਂ ਉਸ ਦੇ ਕ੍ਰੈਡਿਟ ਕਾਰਡ ਰਾਹੀਂ ਬਿੱਲਾਂ ਦੀ ਪੇਮੈਂਟ ਕਰਨ ਲਈ ਕਰਦੇ ਹਨ।

ਫਿਸ਼ਿੰਗ ਅਟੈਕ ਤੋਂ ਬਚਣ ਲਈ ਅਪਣਾਓ ਇਹ ਟਿਪਸ :

Online Banking ਦੀ ਵਰਤੋਂ ਵੇਲੇ ਹਮੇਸ਼ਾ ਐਡਰੈੱਸ ਬਾਰ 'ਚ ਸਹੀ URL ਟਾਈਪ ਕਰ ਕੇ ਸਾਈਟ 'ਤੇ ਲੌਗਇਨ ਕਰੋ।

ਅਧਿਕਾਰਤ ਲੌਗਇਨ ਪੇਜ 'ਤੇ ਹੀ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਭਰੋ।

ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਐਂਟਰ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਲੌਗਇਨ ਪੇਜ ਦਾ ਯੂਆਰਐੱਲ https:// ਦੇ ਨਾਲ ਸ਼ੁਰੂ ਹੁੰਦਾ ਹੈ ਤੇ http:// ਨਹੀਂ ਹੈ। ਇਸ ਵਿਚ ਇਸ ਵਿਚ 'S' ਦਾ ਮਤਲਬ ਸੁਰੱਖਿਅਤ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਇਹ ਵੈੱਬ ਪੇਜ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਹਮੇਸ਼ਾ ਬ੍ਰਾਊਜ਼ਰ ਤੇ Verisign Certificate ਦੇ ਸੱਜੇ ਤੇ ਸਭ ਤੋਂ ਹੇਠਾ ਸਥਿਤ lock icon ਚੈੱਕ ਕਰੋ।

ਫੋਨ/ਇੰਟਰਨੈੱਟ 'ਤੇ ਆਪਣੀ ਪਰਸਨਲ ਜਾਣਕਾਰੀ ਸਿਰਫ਼ ਉਦੋਂ ਦਿਉ ਜਦੋਂ ਤੁਸੀਂ ਕਾਲ ਜਾਂ ਸੈਸ਼ਨ ਸ਼ੁਰੂ ਕੀਤਾ ਹੈ।

Posted By: Seema Anand