LIC ਨੇ ਅਜਿਹੇ ਪਰਿਵਾਰਾਂ ਲਈ ਵੀ ਇਕ ਸਕੀਮ ਚਲਾਉਂਦੀ ਹੈ ਜਿਨ੍ਹਾਂ ਦੀ ਆਮਦਨ ਕਾਫੀ ਘੱਟ ਹੁੰਦੀ ਹੈ ਜਾਂ ਜਿੱਥੇ ਕਮਾਉਣ ਦਾ ਸਾਧਨ ਪਰਿਵਾਰ ਦਾ ਇਕ ਹੀ ਆਦਮੀ ਹੈ। ਇਹ ਸਕੀਮ ਹੈ 'ਆਧਾਰ ਸਤੰਭ'। ਇਹ ਪਾਲਿਸੀ ਸਿਰਫ਼ ਪੁਰਸ਼ਾਂ ਲਈ ਹੈ। ਇਸ ਸਕੀਮ ਦੀ ਖਾ ਗੱਲ ਇਹ ਹੈ ਕਿ ਇਸ ਵਿਚ ਆਟੋ ਕਵਰ ਦੀ ਸਹੂਲਤ ਹੈ। ਪਾਲਿਸੀ ਲੈਣ ਲਈ ਮੈਡੀਕਲ ਟੈਸਟ ਦੀ ਜ਼ਰੂਰਤ ਨਹੀਂ ਤੇ ਘੱਟ ਪੈਸੇ ਵਿਚ 75 ਹਜ਼ਾਰ ਰੁਪਏ ਦਾ ਰਿਟਰਨ ਮਿਲਦਾ ਹੈ।

ਜੇਕਰ ਔਰਤਾਂ ਅਜਿਹੀ ਘੱਟ ਪੈਸੇ ਵਾਲੀ ਪਾਲਿਸੀ ਲੈਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਲਈ ਆਧਾਰਸ਼ਿਲਾ ਪਾਲਿਸੀ ਹੈ। ਆਧਾਰ ਸਤੰਭ ਪਾਲਿਸੀ ਛੋਟੀ ਹੈ ਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਵਿਚ ਕੁਝ ਖਾਸ ਸਹੂਲਤਾਂ ਹਨ ਜਿਹੜੀਆਂ ਕਿਸੇ ਹੋਰ ਪਾਲਿਸੀ ਵਿਚ ਨਹੀਂ ਹਨ ਜਿਵੇਂ ਕਿ ਆਟੋ ਕਵਰ ਦੀ ਸਹੂਲਤ ਜਿਸ ਵਿਚ ਜੇਕਰ ਕਿਸੇ ਕਾਰਨ ਪ੍ਰੀਮੀਅਮ ਨਹੀਂ ਭਰਦੇ ਹਾਂ ਤਾਂ ਵੀ ਪ੍ਰੀਮੀਅਮ ਖ਼ੁਦ ਜਮ੍ਹਾਂ ਹੋਣ ਦਾ ਬਦਲ ਹੁੰਦਾ ਹੈ। ਇਸ ਦੇ ਲਈ ਸ਼ਰਤ ਹੈ ਕਿ ਪਾਲਿਸੀ ਘੱਟੋ-ਘੱਟ 3 ਸਾਲ ਚੱਲੀ ਹੋਵੇ। 3 ਸਾਲ ਤੋਂ ਜ਼ਿਆਦਾ ਤੇ 5 ਸਾਲ ਤੋਂ ਘੱਟ ਮਿਆਦ ਲਈ 6 ਮਹੀਨੇ ਦਾ ਆਟੋ ਕਵਰ ਮਿਲਦਾ ਹੈ। ਜੇਕਰ 5 ਸਾਲ ਤੋਂ ਜ਼ਿਆਦਾ ਪਾਲਿਸੀ ਚਲਾ ਲਈ ਤਾਂ ਇਕ ਸਾਲ ਲਈ ਆਟੋ ਕਵਰ ਮਿਲਦਾ ਹੈ।

ਪਾਲਿਸੀ ਲੈਣ ਲਈ ਯੋਗਤਾ

'ਆਧਾਰ ਸਤੰਭ' ਪਾਲਿਸੀ ਉਹੀ ਲੋਕ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 8 ਸਾਲ ਤੋਂ ਲੈ ਕੇ 55 ਸਾਲ ਤਕ ਹੈ। ਇਸ ਪਾਲਿਸੀ ਨੂੰ ਘੱਟੋ-ਘੱਟ 10 ਸਾਲ ਤੇ ਵੱਧ ਤੋਂ ਵੱਧ 20 ਸਾਲ ਲਈ ਲਿਆ ਜਾ ਸਕਦਾ ਹੈ। ਇਹ ਪਾਲਿਸੀ ਘੱਟ ਆਮਦਨ ਵਾਲੇ ਲੋਕਾਂ ਲਈ ਹੋਣ ਕਰਕੇ ਇਸ ਦਾ ਸਮ ਐਸ਼ਿਓਰਡ 75 ਹਜ਼ਾਰ ਰੁਪਏ ਹੈ। ਤੁਸੀਂ ਇਸ ਪਾਲਿਸੀ ਨੂੰ 3 ਲੱਖ ਰੁਪਏ ਤਕ ਲਈ ਲੈ ਸਕਦੇ ਹੋ। ਿਹ ਰੈਗੂਲਰ ਪ੍ਰੀਮੀਅਮ ਪੇਮੈਂਟ ਪਾਲਿਸੀ ਦਾ ਪਲਾਨ ਹੈ ਯਾਨੀ ਜਿੰਨੇ ਸਾਲ ਲਈ ਪਾਲਿਸੀ ਲਓਗੇ, ਓਨੇ ਸਾਲ ਤਕ ਪ੍ਰੀਮੀਅਮ ਦੇਣਾ ਪਵੇਗਾ। ਸਭ ਤੋਂ ਖਾਸ ਗੱਲ ਇਸ ਪਾਲਿਸੀ 'ਚ ਲਾਇਲਟੀ ਅਡੀਸ਼ਨ ਦੀ ਹੈ ਜਿਹੜਾ ਤੁਹਾਨੂੰ ਸਮ ਐਸ਼ਿਓਰਡ ਨਾਲ ਜੋੜ ਕੇ ਮੈਚਿਓਰਟੀ ਦੇ ਸਮੇਂ ਮਿਲਦਾ ਹੈ। ਜਦੋਂ ਪਾਲਿਸੀ ਮੈਚਿਓਰ ਹੋਵੇਗੀ ਤਾਂ ਜੋੜ ਕੇ ਜ਼ਿਆਦਾ ਪੈਸਾ ਮਿਲੇਗਾ।

500 ਰੁਪਏ ਲਗਾ ਕੇ 2 ਲੱਖ ਦਾ ਫਾਇਦਾ

ਆਓ ਇਕ ਉਦਾਹਰਨ ਰਾਹੀਂ ਸਮਝੀਏ ਕਿ ਇਸ ਵਿਚ ਫਾਇਦਾ ਕਿਵੇਂ ਮਿਲਦਾ ਹੈ। ਮੰਨ ਲਓ ਤੁਸੀਂ ਆਧਾਰ ਸਤੰਭ ਪਾਲਿਸੀ ਲਈ ਹੈ ਤੇ ਤੁਹਾਡੀ ਉਮਰ 40 ਸਾਲ ਹੈ। ਡੇਢ ਲੱਖ ਰੁਪਏ ਦੇ ਸਮ ਐਸ਼ਿਓਰਡ ਦੀ ਪਾਲਿਸੀ 20 ਸਾਲ ਲਈ ਖਰੀਦੀ ਹੈ ਤੇ ਹਰ ਮਹੀਨੇ 500 ਰੁਪਏ ਦਾ ਪ੍ਰੀਮੀਅਮ ਦਿੰਦੇ ਹੋ। 20 ਸਾਲ ਤਕ ਹਰ ਮਹੀਨੇ 500 ਰੁਪਏ ਦੇਣੇ ਹੋਣਗੇ। 20 ਸਾਲ ਪੂਰੇ ਹੋਣ 'ਤੇ ਇਹ ਪਾਲਿਸੀ ਮੈਚਿਓਰ ਹੋ ਜਾਵੇਗੀ। ਇਸ ਤੋਂ ਬਾਅਦ ਰਾਜੇਸ਼ ਨੂੰ ਸਭ ਤੋਂ ਪਹਿਲਾਂ ਸਮ ਐਸ਼ਿਓਰਡ ਦੀ ਰਕਮ 1.5 ਲੱਖ ਰੁਪਏ ਮਿਲੇਗੀ। ਉਸ ਤੋਂ ਬਾਅਦ ਲਾਇਲਟੀ ਐਡੀਸ਼ਨ 48,750 ਰੁਪਏ ਮਿਲਣਗੇ। ਕੁੱਲ ਮਿਲਾ ਕੇ 20 ਸਾਲ 'ਤੇ 1,98,750 ਰੁਪਏ ਮਿਲਣਗੇ। ਮਹੀਨੇ ਦੀ 500 ਰੁਪਏ ਦੀ ਬਚਤ 2 ਲੱਖ ਰੁਪਏ 'ਚ ਬਦਲ ਜਾਂਦੀ ਹੈ।

ਮੌਤ ਹੋਣ 'ਤੇ ਕਿੰਨਾ ਪੈਸਾ ਮਿਲਦਾ ਹੈ

ਆਧਾਰ ਸਤੰਭ ਪਾਲਿਸੀ ਲੈਣ ਦੀ ਤਰੀਕ ਤੋਂ 20 ਸਾਲ ਪੂਰੇ ਹੋਣ ਦੇ ਵਿਚਕਾਰ ਜੇਕਰ ਪਾਲਿਸੀ ਹੋਲਡਰ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਕਿਸੇ ਨੌਮਿਨੀ ਨੂੰ 1.5 ਲੱਖ ਰੁਪਏ ਮਿਲਣਗੇ। ਨਾਲ ਲਾਇਲਟੀ ਐਡੀਸ਼ਨ ਵੀ ਮਿਲੇਗਾ। ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਪਾਲਿਸੀ ਕਿੰਨੇ ਸਾਲ ਤਕ ਚੱਲੀ ਹੈ। ਪਾਲਿਸੀ ਜਿੰਨੇ ਸਾਲ ਤਕ ਚੱਲੇਗੀ, ਲਾਇਲਟੀ ਅਡੀਸ਼ਨ ਓਨਾ ਜ਼ਿਆਦਾ ਮਿਲੇਗਾ। ਇਸ ਲੜੀ 'ਚ ਪਾਲਿਸੀ ਹੋਲਡਰ ਦੇ ਪਰਿਵਾਰ ਨੂੰ ਸਭ ਤੋਂ ਵੱਧ ਫਾਇਦਾ ਮਿਲਦਾ ਹੈ, ਜਦੋਂ ਜ਼ਿਆਦਾ ਸਮੇਂ ਤਕ ਪਾਲਿਸੀ ਚਲਾਈ ਗਈ ਹੋਵੇ ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮ ਭਰਿਆ ਗਿਆ ਹੋਵੇ।

ਔਰਤਾਂ ਲਈ ਆਧਾਰਸ਼ਿਲਾ

ਜੇਕਰ ਔਰਤਾਂ ਨੇ ਅਜਿਹੀ ਪਾਲਿਸੀ ਲੈਣੀ ਹੈ ਤਾਂ ਉਹ ਆਧਾਰਸ਼ਿਲਾ ਪਲਾਨ ਖਰੀਦ ਸਕਦੀਆਂ ਹਨ। ਆਧਾਰ ਸਤੰਭ ਦਾ ਪ੍ਰੀਮੀਅਮ ਚਾਰ ਅਲੱਗ-ਅਲੱਗ ਤਰੀਕਿਆਂ ਨਾਲ ਚੁਕਾਇਆ ਜਾ ਸਕਦਾ ਹੈ। ਹਰ ਮਹੀਨੇ, ਤਿੰਨ ਮਹੀਨੇ, ਛਿਮਾਹੀ ਜਾਂ ਸਾਲਾਨਾ। ਇਸ ਪ੍ਰੀਮੀਅਮ ਤੋਂ ਮਿਲਣ ਵਾਲੇ ਰਿਟਰਨ 'ਤੇ ਇਨਕਮ ਟੈਕਸ ਦੀ ਧਾਰ 80ਸੀ ਤਹਿਤ ਛੋਟ ਪ੍ਰਾਪਤ ਹੈ।

Posted By: Seema Anand