ਨਵੀਂ ਦਿੱਲੀ : ਆਪਣਾ ਫਾਇਨੈਂਸ਼ੀਅਲ ਗੋਲ ਕਰਨ ਲਈ ਨਿਵੇਸ਼ ਕਰਨਾ ਕਾਫ਼ੀ ਜ਼ਰੂਰੀ ਹੁੰਦਾ ਹੈ। ਆਪਣੇ ਗੋਲ ਦੇ ਹਿਸਾਬ ਨਾਲ ਤੁਸੀਂ ਕੰਮ ਥੋੜੇ ਸਮੇਂ ਜਾਂ ਲੰਬੇ ਸਮੇਂ ਲਈ ਨਿਵੇਸ਼ ਕਰ ਸਕਦੇ ਹੋ। ਹਮੇਸ਼ਾ ਇਹ ਯਾਦ ਰੱਖੋ ਕਿ ਆਪਣੀਆਂ ਜ਼ਰੂਰਤਾਂ, ਫਾਇਨੈਂਸ਼ੀਅਲ ਗੋਲ ਤੇ ਆਰਥਿਕ ਸਥਿਤੀ ਅਨੁਸਾਰ ਹੀ ਨਿਵੇਸ਼ ਦੇ ਵਿਕਲਪਾਂ ਦੀ ਚੋਣ ਕਰੋ। ਬਿਨਾਂ ਸੋਚੇ-ਸਮਝੇ ਕੀਤਾ ਗਿਆ ਨਿਵੇਸ਼ ਤੁਹਾਡੇ 'ਤੇ ਭਾਰੀ ਵੀ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਨਿਵੇਸ਼ ਨਾਲ ਜੁੜੀ ਜਾਣਕਾਰੀ ਬਾਰੇ ਦੱਸਣ ਜਾ ਰਹੇ ਹਾਂ।

ਐੱਫ਼ਡੀ ਸਭ ਤੋਂ ਸੇਫ਼

ਫਿਕਸਡ ਡਿਪਾਜ਼ਿਟ ਯਾਨੀ ਐੱਫ਼ਡੀ ਤੁਹਾਡੀ ਪੂੰਜੀ ਨੂੰ ਸੁਰੱਖਿਅਤ, ਇੰਸਟੈਂਟ ਲਿਕਵਿਡਿਟੀ ਤੇ ਰਿਟਰਨ ਦਾ ਭਰੋਸਾ ਦਿੰਦੀ ਹੈ। ਇਹੀ ਕਾਰਨ ਹੈ ਕਿ ਬਹੁਤੇ ਭਾਰਤੀ ਐਫ਼ਡੀ 'ਤੇ ਆਪਣਾ ਭਰੋਸਾ ਜਤਾਉਂਦੇ ਹਨ। ਹਾਲਾਂਕਿ ਪਿਛਲੇ ਮਹੀਨੇ 'ਚ ਆਰਬੀਆਈ ਦੁਆਰਾ ਰੇਪੋ ਰੇਟ 'ਚ ਕਟੌਤੀ ਕਰਨ ਤੋਂ ਬਾਅਦ ਐਫ਼ਡੀ 'ਤੇ ਵਿਆਜ਼ ਦਰਾਂ ਦੀ ਘਾਟ ਆ ਰਹੀ ਹੈ। ਇਸ ਦੇ ਬਾਵਜੂਦ ਅੱਜ ਵੀ ਐੱਫਡੀ ਦੇਸ਼ ਦੇ ਬਹੁਤੇ ਪਰਿਵਾਰਾਂ 'ਚ ਹਰਮਨਪਿਆਰੀ ਨਹੀਂ ਹੈ, ਬਲਕਿ ਉਨ੍ਹਾਂ ਦੀ ਲੋੜ ਵੀ ਹੈ।

ਪ੍ਰਾਇਵੇਟ ਤੇ ਸਮਾਲ ਬੈਂਕ

ਜੇ ਐੱਫਡੀ 'ਤੇ ਵਿਆਜ਼ ਦਰਾਂ ਦੀ ਗੱਲ ਕਰੀਏ ਤਾਂ ਪਬਲਿਕ ਸੈਕਟਰ ਦੇ ਬੈਂਕਾਂ ਦੀ ਤੁਲਨਾ 'ਚ ਪ੍ਰਾਇਵੇਟ ਸੈਕਟਰ ਦੇ ਬੈਂਕ ਜ਼ਿਆਦਾ ਵਿਆਜ਼ ਦਿੰਦੇ ਹਨ। ਪਬਲਿਕ ਸੈਕਟਰ 'ਚ ਇਸ ਸਮੇਂ ਸਾਰੇ ਅਧਿਕਾਰੀਆਂ ਲਈ ਦਰਾਂ 5.5 ਤੋਂ 7 ਫ਼ੀਸਦੀ ਦੇ ਵਿਚਕਾਰ ਹੈ। ਪ੍ਰਾਇਵੇਟ ਬੈਂਕਾਂ 'ਚ ਦਰਾਂ 6.5 ਤੋਂ 7.85 ਫ਼ੀਸਦੀ ਦੇ ਵਿਚਕਾਰ ਹੈ।

ਪੰਜ ਸਾਲਾਂ ਲਈ ਐੱਨਐੱਸਸੀ ਨੂੰ ਚੁਣੋ

ਗਾਹਕ ਸਰਕਾਰ ਨਾਲ ਨੈਸ਼ਨਲ ਸੇਵਿੰਗ ਸਰਟਿਫਿਕੇਸ਼ ਵੀ ਖ਼ਰੀਦ ਸਕਦੇ ਹੋ, ਜੋ ਕਿ ਇਕ ਸਮਾਲ ਸੇਵਿੰਗ ਸਕੀਮ ਹੈ। ਇਹ ਇਸ ਸਮੇਂ ਧਾਰਾ 80 ਸੀ ਦੇ ਤਹਿਤ ਟੈਕਸ 'ਚ ਛੋਟ ਦੇ ਨਾਲ ਹੀ ਸਾਲਾਨਾ 7.9 ਫ਼ੀਸਦੀ ਦੀ ਦਰ ਤੋਂ ਰਿਟਰਨ ਦੇ ਰਹੀ ਹੈ। ਇਸ ਸਕੀਮ 'ਚ ਤੁਹਾਨੂੰ ਰਿਟਰਨ ਹਰ ਸਾਲ ਨਿਵੇਸ਼ ਨਾਲ ਜੁੜ ਜਾਂਦਾ ਹੈ, ਜੋ ਕਿ ਤੁਹਾਨੂੰ ਧਾਰਾ 80 ਸੀ ਦੇ ਤਹਿਤ ਛੋਟ ਦਿਵਾਉਂਦਾ ਹੈ। ਸਕੀਮ 'ਚ ਗਾਹਕਾਂ ਨੂੰ ਰਿਟਰਨ ਪੰਜ ਸਾਲ ਪੂਰੇ ਹੋਣ ਦੇ ਬਾਅਦ ਮਿਲਦਾ ਹੈ।

ਲੰਬੇ ਸਮੇਂ ਲਈ ਕਰਨ ਹੈ ਨਿਵੇਸ਼ ਤਾਂ ਚੁਣੋ ਪੀਪੀਐੱਫ਼

ਪੀਪੀਐੱਫ਼ ਯਾਨੀ ਪਬਲਿਕ ਪ੍ਰੋਵਿਡੈਂਟ ਫੰਡ ਇਕ 15 ਸਾਲ ਦੀ ਸਰਕਾਰੀ ਇਨਵੈਸਟਮੈਂਟ ਸਕੀਮ ਹੈ। ਇਹ ਡੇਟ ਇਨਵੈਸਟਮੈਂਟ ਲਈ ਇਹ ਬੈਸਟ ਆਪਸ਼ਨ ਹੈ। ਜੇ 7.9 ਫੀਸਦੀ ਦੇ ਸਾਲਾਨਾ ਰਿਟਰਨ ਦੀ ਪੇਸ਼ਕਸ਼ ਕਰ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਮੁਕਤ ਹੋਵੇਗਾ। ਲੰਬੇ ਸਮੇਂ ਦੇ ਨਿਵੇਸ਼ ਲਈ ਪੀਪੀਐੱਫ਼ ਕਾਫ਼ੀ ਵਧੀਆ ਬਦਲ ਹੈ। ਇਸ ਸਕੀਮ 'ਚ ਤੁਸੀਂ ਛੇ ਸਾਲਾਂ ਦੇ ਬਾਅਦ ਅੰਸ਼ਕ ਰੂਪ 'ਚ ਵਾਪਸ ਕਰ ਸਕਦੇ ਹੋ।

Posted By: Sarabjeet Kaur