ਨਵੀਂ ਦਿੱਲੀ : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਕਿਸੇ ਵੀ ਕੰਪਨੀ ਨਾਲ ਜੁੜੀ ਪਰੇਸ਼ਾਨੀ ਨੂੰ ਲੈ ਕੇ ਟਵੀਟ ਕਰ ਦਿੰਦੇ ਹਨ। ਇਸ ਨਾਲ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਮਿਲ ਜਾਂਦਾ ਹੈ। ਹੁਣ ਜ਼ਿਆਦਾਤਰ ਕੰਪਨੀਆਂ ਆਪਣੇ ਗਾਹਕਾਂ ਲਈ ਟਵਿੱਟਰ 'ਤੇ ਐਕਟਿਵ ਰਹਿੰਦੀ ਹੈ ਤੇ ਗਾਹਕਾਂ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਣ ਲੋਕ ਆਪਣੇ ਬੈਂਕ ਅਕਾਊਂਟ ਨੂੰ ਲੈ ਕੇ ਵੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਤੇ ਬੈਂਕ ਤੋਂ ਮਦਦ ਮੰਗਦੇ ਹਨ।

ਬੈਂਕ ਗਾਹਕਾਂ ਦੇ ਹਰ ਟਵੀਟ ਦਾ ਜਵਾਬ ਦਿੰਦੇ ਹਨ ਤੇ ਬਹੁਤ ਜਿਹੇ ਲੋਕਾਂ ਨੂੰ ਟਵੀਟ ਰਾਹੀਂ ਜਵਾਬ ਵੀ ਮਿਲ ਜਾਂਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਟਵੀਟ ਕਰਦਿਆਂ ਸਮੇਂ ਕੁਝ ਅਜਿਹੀਆਂ ਗਲਤੀਆਂ ਵੀ ਕਰ ਦਿੰਦੇ ਹੋ, ਜੋ ਤੁਹਾਡੇ ਲਈ ਭਾਰੀ ਪੈ ਸਕਦੀ ਹੈ।

ਕੀ ਗਲਤੀ ਨਹੀਂ ਕਰਨੀ ਚਾਹੀਦੀ?

ਦਰਅਸਲ, ਲੋਕ ਟਵਿੱਟਰ ਰਾਹੀਂ ਮਦਦ ਮੰਗਦੇ ਸਮੇਂ ਆਪਣੀ ਪਰਸਨਲ ਜਾਣਕਾਰੀ ਵੀ ਸ਼ੇਅਰ ਕਰ ਦਿੰਦੇ ਹਨ, ਜਿਵੇਂ ਆਪਣੀ ਸ਼ਿਕਾਇਤ 'ਚ ਟ੍ਰਾਂਜੈਕਸ਼ਨ ਦੀ ਡਿਟੇਲ, ਆਪਣੇ ਅਕਾਊਂਟ ਨੰਬਰ, ਰੈਫਰੈਂਸ ਨੰਬਰ ਆਦਿ ਵੀ ਸ਼ੇਅਰ ਕਰ ਦਿੰਦੇ ਹਨ, ਇਸ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸਾਈਬਰ ਕ੍ਰਿਮਿਨਲ ਗਾਹਕ ਦੀ ਜਾਣਕਾਰੀ ਸੋਸ਼ਲ ਮੀਡੀਆ ਤੋ ਲੈਂਦੇ ਹਨ ਤੇ ਇਸ ਨਾਲ ਫਰਾਡ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਬੈਂਕ ਨੇ ਵੀ ਕਈ ਗਾਹਕਾਂ ਨੂੰ ਅਲਰਟ ਜਾਰੀ ਕਰ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਨਾ ਕਰਨ।

ਹਾਲ ਹੀ 'ਚ PNB ਨੇ ਕਿਹਾ, 'ਅਸੀਂ ਤੁਹਾਡੇ ਤੋਂ ਵਿਨਤੀ ਕਰਦੇ ਹਾਂ ਕਿ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਖਾਤੇ ਨਾਲ ਸਬੰਧਿਤ ਜਾਣਕਾਰੀ ਸਾਂਝਾ ਨਾ ਕਰਨ। ਇਸ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਡੀ ਸ਼ਿਕਾਇਤ ਲਈ ਸਮੱਸਿਆ ਦੇ ਹੱਲ ਲਈ ਤੁਸੀਂ ਇਸ ਨੂੰ ਸਾਡੀ ਸ਼ਿਕਾਇਤ ਪੋਰਟਲ 'ਤੇ ਦਰਜ ਕਰਵਾਓ। ਕ੍ਰਿਪਾ ਸ਼ਿਕਾਇਤ ਲਈ ਇੱਥੇ ਵਿਜ਼ਿਟ ਕਰੋ : https://tinyurl.com/y2udk3v5.’

SBI ਨੇ ਕਿਹਾ, 'ਸਿਕਓਰਿਟੀ ਕਾਰਨ ਇਸ ਪਲੇਟਫਾਰਮ ਤੋਂ ਆਪਣੀ ਪਰਸਨਲ ਇਨਫੋਰਮੇਸ਼ਨ ਜਨਤਕ ਤੌਰ 'ਤੇ ਸ਼ੇਅਰ ਨਾ ਕਰਨ। ਅਜਿਹੇ 'ਚ ਕੋਈ ਵੀ ਹਾਨੀ ਹੋਣ 'ਤੇ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ। ਅਸੀਂ ਤੁਹਾਡੇ ਤੋਂ ਅਪੀਲ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਰੰਤ ਡਿਲੀਟ ਕਰ ਦਿਓ। ਤੁਹਾਡੀ ਜਾਣਕਾਰੀ ਡਿਲੀਟ ਕਰ ਕੇ ਫਿਰ ਤੋਂ ਪੋਸਟ ਕਰ ਸਕਦੇ ਹੋ ਇਸਲਈ ਸਲਾਹ ਦਿੱਤੀ ਜਾਂਦੀ ਹੈ ਕਿ DM ਰਾਹੀਂ ਸੰਪਰਕ ਕਰੋ।

Posted By: Amita Verma