ਨਵੀਂ ਦਿੱਲੀ, ਪੀਟੀਆਈ : International Footwear Company Bata Shoe Organization ਨੇ ਕੰਪਨੀ ਨੇ ਭਾਰਤੀ ਕਾਰੋਬਾਰ ਦੇ ਮੁਖੀ ਸੰਦੀਪ ਕਟਾਰੀਆ ਨੂੰ Bata Brands ਦੇ ਵਿਸ਼ਵ ਸੀਈਓ ਦੇ ਰੂਪ 'ਚ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਬਾਟਾ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕਟਾਰੀਆ ਇਸ ਮੁੱਖ Footwear Company ਦੇ ਗਲੋਬਲ ਸੀਈਓ ਦੇ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਨੇ Alexis Nasard ਦਾ ਸਥਾਨ ਲਿਆ ਹੈ, ਜੋ ਪਿਛਲੇ ਪੰਜ ਸਾਲ ਤੋਂ ਇਸ ਅਹੁਦੇ 'ਤੇ ਸਨ। ਕਟਾਰੀਆ ਬਾਟਾ ਇੰਡੀਆ ਦੇ ਸੀਈਓ ਦੇ ਤੌਰ 'ਤੇ 2017 'ਚ ਕੰਪਨੀ ਨਾਲ ਜੁੜੇ ਸਨ। ਇਸ ਤੋਂ ਪਹਿਲਾ ਉਨ੍ਹਾਂ ਨੂੰ Unilever, Yum Brands ਤੇ Vodafone ਜਿਹੇ ਦਿੱਗਜ ਵਿਸ਼ਵ ਕੰਪਨੀਆਂ 'ਚ ਕੰਮ ਕੀਤਾ ਸੀ।


ਬਾਟਾ ਇੰਡੀਆ ਲਿਮੀਟੇਡ ਦੇ Chairman Ashwini Windlass ਨੇ ਇਸ ਨਿਯੁਕਤੀ ਬਾਰੇ ਕਿਹਾ ਹੈ, 'ਪਿਛਲੇ ਕੁਝ ਸਾਲਾਂ 'ਚ ਭਾਰਤ ਦੀ ਟੀਮ ਨੇ Footwear ਦੇ Volume, ਆਮਦਨ ਤੇ ਮੁਨਾਫੇ 'ਚ ਅਸਾਧਾਰਨ ਵਾਧੇ ਵਾਲੇ ਨਤੀਜੇ ਦਿੱਤੇ ਹਨ। ਨਾਲ ਹੀ ਬੇਹੱਦ ਮੁਕਾਬਲੇ ਵਾਲੀ ਫੁੱਟਵੇਅਰ ਮਾਰਕਿਟ 'ਚ ਬਾਟਾ ਦੇ ਗਾਹਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਮਜਬੂਤੀ ਦਿੱਤੀ ਹੈ। ਬਾਟਾ ਸਮੂਹ ਤੇ ਬਾਟਾ ਇੰਡੀਆ ਦੋਵਾਂ ਨੂੰ ਸੰਦੀਪ (ਕਟਾਰੀਆ) ਦੇ ਵਿਆਪਕ ਅਨੁਭਵ ਤੋਂ ਬਹੁਤ ਫਾਇਦਾ ਹੋਣ ਵਾਲਾ ਹੈ।'


ਕੰਪਨੀ ਨੇ ਕਿਹਾ ਹੈ ਕਿ ਕਟਾਰੀਆ ਦੀ ਅਗਵਾਈ 'ਚ Bata India ਦੀ ਵਿਕਰੀ 'ਚ ਦੋਹਰੇ ਅੰਕਾਂ 'ਚ ਵਾਧਾ ਦਰਜ ਕੀਤਾ ਗਿਆ ਤੇ ਇਸ ਨਾਲ ਕੰਪਨੀ ਦੇ ਮੁਨਾਫੇ ਤਕ ਦਾ ਵਾਧਾ ਹੋਇਆ। ਕੰਪਨੀ ਨੇ ਇਸ ਦੌਰਾਨ ਕਈ ਮੁਹਿੰਮਾਂ ਨਾਲ ਬਾਟਾ ਕੰਪਨੀ ਦੀ ਹੋਂਦ ਨੂੰ ਮਜਬੂਤੀ ਮਿਲੀ।

ਕਟਾਰੀਆ ਨੇ ਇਸ ਨਿਯੁਕਤੀ 'ਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਖ਼ੁਸ਼ੀ ਹੈ ਕਿ ਉਹ ਭਾਰਤ 'ਚ ਬਾਟਾ ਦੀ ਸਫ਼ਲਤਾ 'ਚ ਹਿੱਸੇਦਾਰ ਬਣੇ ਹਨ।

Posted By: Rajnish Kaur