ਨਵੀਂ ਦਿੱਲੀ, ਪੀਟੀਆਈ। ਪਬਲਿਕ ਸੈਕਟਰ ਦੇ ਬੈਂਕਾਂ ਦੇ ਰਲੇਵੇਂ ਤੇ ਜਮ੍ਹਾ ਰਾਸ਼ੀ 'ਤੇ ਵਿਆਜ ਦਰ ਘਟਾਉਣ ਦੇ ਵਿਰੋਧ 'ਚ ਕੁਝ ਮੁਲਾਜ਼ ਯੂਨੀਅਨਾਂ ਨੇ ਮੰਗਲਵਾਰ ਨੂੰ ਬੈਂਕਾਂ 'ਚ ਕੌਮੀ ਪੱਧਰੀ ਹੜਤਾਲ ਰੱਖਣ ਦਾ ਐਲਾਨ ਕੀਤਾ ਹੈ। ਇਸ ਕਾਰਨ ਅੱਜ ਬੈਂਕਾਂ 'ਚ ਕੰਮਕਾਰ ਪ੍ਰਭਾਵਿਤ ਹੋ ਸਕਦੇ ਹਨ। ਐੱਸਬੀਆਈ ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਪਹਿਲੀ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ। ਹੜਤਾਲ ਦਾ ਸੱਦਾ ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ ਤੇ ਬੈਂਕ ਇੰਪਲਾਇਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀ ਤੇ ਨਿੱਜੀ ਖੇਤਰ ਦੇ ਬੈਂਕ ਇਸ ਹੜਤਾਲ ਤੋਂ ਦੂਰ ਰਹਿਣਗੇ।

ਦੱਸਣਾ ਬਣਦਾ ਹੈ ਕਿ ਐੱਸਬੀਆਈ ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਹ 22 ਅਕਤੂਬਰ ਸਵੇਰ 6 ਵਜੇ ਤੋਂ 23 ਅਕਤੂਬਰ ਸਵੇਰੇ 6 ਛੇ ਵਜੇ ਤਕ ਹੜਤਾਲ ਕਰਨਗੇ। ਭਾਰਤੀ ਸਟੇਟ ਬੈਂਕ ਦਾ ਕਹਿਣਾ ਹੈ ਕਿ ਉਸ 'ਤੇ ਇਸ ਹੜਤਾਲ ਦਾ ਅਸਰ ਬਹੁਤ ਘੱਟ ਹੋਵੇਗਾ ਕਿਉਂਕਿ ਉਸ ਦੇ ਜ਼ਿਆਦਾਤਰ ਮੁਲਾਜ਼ਮ ਹੜਤਾਲ ਕਰਨ ਵਾਲੀਆਂ ਯੂਨੀਅਨਾਂ ਦੇ ਮੈਂਬਰ ਨਹੀਂ ਹਨ।

Posted By: Akash Deep